ਜ਼ੀਰਕਪੁਰ (ਵੈੱਬ ਡੈਸਕ, ਕੁਮਾਰ) : ਮੋਹਾਲੀ ਦੇ ਜ਼ੀਰਕਪੁਰ 'ਚ ਇਕ ਜੋੜੇ ਨੇ ਕਲਾਸਮੇਟ ਟ੍ਰੈਵਲ ਏਜੰਟ ਵਲੋਂ ਲੱਖਾਂ ਰੁਪਏ ਲੈ ਕੇ ਵਿਦੇਸ਼ ਨਾ ਭੇਜਣ ਤੋਂ ਦੁਖੀ ਹੋ ਕੇ ਸਲਾਫ਼ਾਸ ਖਾ ਲਈ। ਇਸ ਹਾਦਸੇ ਦੌਰਾਨ ਪਤਨੀ ਦੀ ਮੌਤ ਹੋ ਗਈ, ਜਦੋਂ ਕਿ ਪਤੀ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਮ੍ਰਿਤਕ ਔਰਤ ਦੀ ਪਛਾਣ ਗਗਨਪ੍ਰੀਤ ਕੌਰ ਵਾਸੀ ਜ਼ੀਰਕਪੁਰ, ਮੂਲ ਰੂਪ 'ਚ ਬਰਨਾਲਾ ਵਜੋਂ ਹੋਈ ਹੈ, ਜਦੋਂ ਕਿ ਪਤੀ ਹਾਕਮ ਸਿੰਘ ਦੀ ਹਾਲਤ ਹਸਪਤਾਲ 'ਚ ਨਾਜ਼ੁਕ ਬਣੀ ਹੋਈ ਹੈ। ਦੋਹਾਂ ਨੇ ਲਵ ਮੈਰਿਜ ਕੀਤੀ ਸੀ।
ਇਹ ਵੀ ਪੜ੍ਹੋ : DA ਦੀ ਉਡੀਕ ਕਰ ਰਹੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਦੀ ਵਧੀ ਚਿੰਤਾ, ਪੜ੍ਹੋ ਹਾਈਕੋਰਟ ਨੇ ਕੀ ਕਿਹਾ
ਦੋਹਾਂ ਨੇ ਆਈਲੈੱਟਸ ਕਰਨ ਤੋਂ ਬਾਅਦ ਵਿਦੇਸ਼ ਜਾਣ ਲਈ ਕਲਾਸਮੇਟ ਕੋਲ 18-18 ਲੱਖ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਸੀ ਪਰ ਲੰਬੇ ਸਮੇਂ ਤੋਂ ਦੋਸਤ ਨੇ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤੋਂ ਪਰੇਸ਼ਾਨ ਹੋ ਕੇ ਜੋੜੇ ਨੇ ਸਲਫ਼ਾਸ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪਤਨੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸ਼ਨੀਵਾਰ ਦੀਆਂ ਛੁੱਟੀਆਂ ਰੱਦ! ਅੱਜ ਵੀ ਖੁੱਲ੍ਹਣਗੇ ਦਫ਼ਤਰ, ਪੜ੍ਹੋ PU ਨੇ ਕਿਉਂ ਬਦਲਿਆ ਛੁੱਟੀਆਂ ਦਾ ਸ਼ਡਿਊਲ
ਦੂਜੇ ਪਾਸੇ ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ ਹੈ, ਜਿਸ 'ਚ ਇਸ ਦਾ ਜ਼ਿੰਮੇਵਾਰ ਦੋਸਤ ਅਤੇ ਕਲਾਸਮੇਟ ਨੂੰ ਠਹਿਰਾਇਆ ਗਿਆ ਹੈ। ਇਸ ਤੋਂ ਬਾਅਦ ਪੁਲਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਥਾਈਲੈਂਡ 'ਚ ਡੌਂਕਰਾਂ ਦੇ ਹਵਾਲੇ ਕੀਤੇ 2 ਪੰਜਾਬੀ! 'ਖਾਨ ਬਾਬਾ ਗਿਰੋਹ' ਨੂੰ 24 ਲੱਖ ਦੇ ਕੇ ਭਾਰਤ ਪੁੱਜਾ ਮਨਪ੍ਰੀਤ
NEXT STORY