ਚੰਡੀਗੜ੍ਹ— ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਲੀਡਰਸ਼ਿਪ ਸੁਖਪਾਲ ਸਿੰਘ ਖਹਿਰਾ ਦੀਆਂ ਬਾਗੀ ਸਰਗਰਮੀਆਂ ਵਿਰੁੱਧ ਕਾਰਵਾਈ ਲਈ ਕਾਹਲੀ ਹੈ ਪਰ ਹਾਈਕਮਾਂਡ ਫਿਲਹਾਲ ਇਸ ਮਾਮਲੇ 'ਤੇ ਜਲਦਬਾਜ਼ੀ 'ਚ ਨਹੀਂ ਹੈ।ਸੂਤਰਾਂ ਅਨੁਸਾਰ ਕੱਲ੍ਹ ਸੰਗਰੂਰ 'ਚ ਪੰਜਾਬ ਇਕਾਈ ਦੀ ਮੀਟਿੰਗ 'ਚ ਕਰੀਬ ਸਾਰੇ ਆਗੂਆਂ ਨੇ ਖਹਿਰਾ ਵਿਰੁੱਧ ਜਲਦ ਕਾਰਵਾਈ ਕਰਕੇ ਇਹ ਮਸਲਾ ਖਤਮ ਕਰਨ ਦੇ ਸੁਝਾਅ ਦਿੱਤੇ ਹਨ।ਉਨ੍ਹਾਂ ਕਿਹਾ ਕਿ ਖਹਿਰਾ ਨੇ ਅਨੁਸ਼ਾਸਨਹੀਣਤਾ ਦੀਆਂ ਹੱਦਾਂ ਪਾਰ ਕਰ ਲਈਆਂ ਹਨ। ਇਸ ਲਈ ਤੁਰੰਤ ਕਾਰਵਾਈ ਜ਼ਰੂਰੀ ਹੈ।
ਸੂਤਰਾਂ ਅਨੁਸਾਰ ਹਾਈਕਮਾਂਡ ਖਹਿਰਾ ਦੀਆਂ ਸਰਗਰਮੀਆਂ 'ਤੇ ਬਰੀਕੀ ਨਾਲ ਨਜ਼ਰ ਰੱਖ ਰਿਹਾ ਹੈ ਪਰ ਫਿਲਹਾਲ ਕਿਸੇ ਕਾਰਵਾਈ ਦਾ ਮਨ ਨਹੀਂ ਬਣਾਇਆ।ਪਾਰਟੀ ਹਾਈਕਮਾਂਡ ਅਤੇ ਪੰਜਾਬ ਲੀਡਰਸ਼ਿਪ ਜਿੱਥੇ ਕਿਸੇ ਵੀ ਕਾਰਵਾਈ ਲਈ ਤਕਨੀਕੀ ਨੁਕਤਿਆਂ ਦਾ ਖਿਆਲ ਰੱਖ ਰਹੀ ਹੈ, ਉੱਥੇ ਹੀ ਬਾਗੀ ਧੜਾ ਵੀ ਕਾਨੂੰਨੀ ਪੱਖਾਂ ਦਾ ਖਿਆਲ ਰੱਖ ਕੇ ਚੱਲ ਰਿਹਾ ਹੈ।ਇਨ੍ਹਾਂ ਦੇ ਇਕੱਠੇ ਹੋਣ ਦੇ ਆਸਾਰ ਘੱਟ ਲੱਗ ਰਹੇ ਹਨ ਪਰ ਦੋਵਾਂ ਧਿਰਾਂ ਦੇ ਕੁਝ ਆਗੂ ਇੱਧਰ-ਉੱਧਰ ਹੋ ਸਕਦੇ ਹਨ।
ਭਗੰਵਤ ਮਾਨ ਨੇ ਇਸ ਸੰਬੰਧੀ ਕਿਹਾ ਕਿ ਲੱਗਦਾ ਹੈ ਕਿ ਖਹਿਰਾ ਦੀ ਕਿਸੇ ਹੋਰ ਪਾਰਟੀ ਨਾਲ ਗਿੱਟਮਿੱਟ ਹੋ ਗਈ ਹੈ ਕਿਉਂਕਿ ਉਹ ਰੋਜ਼ਾਨਾ ਹੀ ਅਨੁਸ਼ਾਸਨ ਤੋੜ ਰਹੇ ਹਨ ਅਤੇ ਜਾਪਦਾ ਹੈ ਕਿ ਉਹ ਪਾਰਟੀ 'ਚੋਂ ਨਿਕਲਣ ਲਈ ਕਾਹਲੇ ਹਨ।ਉਨ੍ਹਾਂ ਕਿਹਾ ਕਿ ਪਾਰਟੀ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਵੀ ਖਹਿਰਾ ਨਾਲ ਵਿਵਾਦ ਖਤਮ ਕਰਨ ਲਈ ਉਨ੍ਹਾਂ ਦੀ ਕੋਠੀ ਪੰਜ ਵਿਧਾਇਕ ਭੇਜੇ ਸਨ ਪਰ ਖਹਿਰਾ ਨੇ ਕੋਈ ਹੁੰਗਾਰਾ ਨਹੀਂ ਦਿੱਤਾ।ਮਾਨ ਨੇ ਕਿਹਾ ਕਿ ਉਨ੍ਹਾਂ ਸੂਬੇ 'ਚ ਰੈਲੀਆਂ ਦੀ ਲੜੀ ਚਲਾ ਦਿੱਤੀ ਹੈ, ਜਿਸ ਤਹਿਤ 8 ਸਤੰਬਰ ਨੂੰ ਬਾਗੀ ਵਿਧਾਇਕ ਕੰਵਰ ਸੰਧੂ ਦੇ ਹਲਕਾ ਖਰੜ 'ਚ ਕੁਰਾਲੀ ਵਿਖੇ ਰੈਲੀ ਕੀਤੀ ਜਾ ਰਹੀ ਹੈ।
ਅਕਾਲੀ ਦਲ ਕਿਸੇ ਇਕ ਪਰਿਵਾਰ ਦੀ ਵਿਰਾਸਤ ਨਹੀਂ : ਕੁਲਦੀਪ ਕੌਰ ਟੌਹੜਾ
NEXT STORY