ਅੰਮ੍ਰਿਤਸਰ— ਪੰਜਾਬ ਦੇ 5 ਵਿਧਾਨ ਸਭਾ ਹਲਕਿਆਂ ਮਜੀਠਾ, ਸੰਗਰੂਰ, ਮੁਕਤਸਰ, ਮੋਗਾ, ਸਰਦੂਲਗੜ੍ਹ ਅਤੇ ਅੰਮ੍ਰਿਤਸਰ ਸੰਸਦੀ ਹਲਕੇ 'ਚ ਪੈਂਦੇ 48 ਪੋਲਿੰਗ ਬੂਥਾਂ 'ਤੇ ਵੀਰਵਾਰ ਨੂੰ ਮੁੜ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਪੋਲਿੰਗ ਬੂਥਾਂ 'ਤੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਵੋਟਾਂ ਪੈਣਗੀਆਂ। ਇਨ੍ਹਾਂ ਬੂਥਾਂ 'ਤੇ 4 ਫਰਵਰੀ ਨੂੰ ਪਈਆਂ ਵੋਟਾਂ ਦੌਰਾਨ ਵੀ. ਵੀ. ਪੀ. ਏ. ਟੀ ਮਸ਼ੀਨਾਂ 'ਚ ਖਰਾਬੀ ਆਉਣ ਕਾਰਨ ਇਹ ਵੋਟਾਂ ਦੁਬਾਰਾ ਹੋ ਰਹੀਆਂ ਹਨ।
ਅੰਮ੍ਰਿਤਸਰ, ਮੋਗਾ, ਮੁਕਤਸਰ, ਮਾਨਸਾ ਅਤੇ ਸੰਗਰੂਰ ਜ਼ਿਲਿਆਂ 'ਚ 9 ਫਰਵਰੀ ਦੀ ਛੁੱਟੀ ਰਹੇਗੀ। ਇਨ੍ਹਾਂ ਜ਼ਿਲਿਆਂ 'ਚ ਪੈਂਦੇ ਸਾਰੇ ਸਰਕਾਰੀ ਦਫਤਰ, ਕਾਰਪੋਰੇਸ਼ਨ, ਸਿੱਖਿਅਕ ਅਦਾਰੇ ਅਤੇ ਹੋਰ ਸਰਕਾਰੀ ਅਦਾਰੇ ਵੀਰਵਾਰ ਨੂੰ ਬੰਦ ਰਹਿਣਗੇ।
ਕਮਿਸ਼ਨ ਦੀ ਕਲੀਨ ਚਿੱਟ ਤੋਂ ਬਾਅਦ ਰੁਕੀ ਪੁਲਸ ਦੀ ਜਾਂਚ
NEXT STORY