ਫਗਵਾੜਾ(ਜਲੋਟਾ)- ਫਗਵਾੜਾ ਤੋਂ ਬਸਪਾ- ਅਕਾਲੀ ਦਲ (ਬ) ਦੇ ਸਾਂਝੇ ਉਮੀਦਵਾਰ ਅਤੇ ਪੰਜਾਬ ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੀਆਂ ਦੋ ਥਾਵਾਂ ਤੋਂ ਬਣੀਆਂ ਵੋਟਾਂ ਨੂੰ ਲੈ ਕੇ ਅੱਜ ਸੋਸ਼ਲ ਮੀਡੀਆ 'ਤੇ ਉਸ ਵੇਲੇ ਰੌਲਾ ਪੈ ਗਿਆ ਜਦ ਮਾਮਲੇ ਸਬੰਧੀ ਇਸ ਦੀ ਸ਼ਿਕਾਇਤ ਕਾਂਗਰਸ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਕੀਤੀ ਗਈ। ਜਾਣਕਾਰੀ ਮੁਤਾਬਕ ਜਸਬੀਰ ਸਿੰਘ ਗੜ੍ਹੀ ਦੀ ਇੱਕ ਵੋਟ ਨੰਬਰ 552 ਪਾਰਟ ਨੰਬਰ 85 ਪਿੰਡ ਗੜ੍ਹੀ ਕਾਨੂੰਗੋ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਣੀ ਹੋਈ ਹੈ ਜਦਕਿ ਦੂਸਰੀ ਵੋਟ ਨੰਬਰ 880 ਪਾਰਟ ਨੰਬਰ 208 ਪਿੰਡ ਖੇੜਾ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਤੋਂ ਬਣੀ ਦੱਸੀ ਜਾ ਰਹੀ ਹੈ? ਬਸਪਾ ਪ੍ਰਧਾਨ ਗੜ੍ਹੀ ਵੱਲੋਂ ਅੱਜ ਆਪਣੀ ਵੋਟ ਪਿੰਡ ਗੜ੍ਹੀ ਕਾਨੂੰਗੋ ਤਹਿਸੀਲ ਬਲਾਚੌਰ ਵਿਖੇ ਪਾਈ ਗਈ ਹੈ।
ਇਹ ਵੀ ਪੜ੍ਹੋ : ਭੁਲੱਥ : ਬੀਬੀ ਜਗੀਰ ਕੌਰ ਤੇ ਸੁਖਪਾਲ ਖਹਿਰਾ ਸਮੇਤ 11 ਉਮੀਦਵਾਰਾਂ ਦੀ ਕਿਸਮਤ EVM ’ਚ ਬੰਦ
'ਜਗ ਬਾਣੀ' ਦੇ ਨਾਲ ਗੱਲਬਾਤ ਕਰਦੇ ਹੋਏ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਫਗਵਾੜਾ ਦੇ ਪਿੰਡ ਖੇੜਾ ਵਿਖੇ ਬਣੀ ਵੋਟ ਨੰਬਰ 880 ਪਾਰਟ ਨੰਬਰ 208 ਸਬੰਧੀ ਫਗਵਾੜਾ ਦੇ ਮੁੱਖ ਚੋਣ ਅਫ਼ਸਰ ਸਮੇਤ ਚੋਣ ਕਮਿਸ਼ਨ ਨੂੰ ਲਿਖਤੀ ਤੌਰ 'ਤੇ ਸੂਚਨਾ ਦੇ ਤੇ ਇਸ ਵੋਟ ਨੂੰ ਰੱਦ ਕਰਦੇ ਹੋਏ ਵੋਟਰ ਸੂਚੀ ਤੋਂ ਕਟਣ ਲਈ ਬੇਨਤੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਚ ਵੀ ਲਿਆਂਦਾ ਗਿਆ ਸੀ ਅਤੇ ਇਹ ਗੱਲ ਲਿਖਤੀ ਤੌਰ ਤੇ ਦੱਸੀ ਗਈ ਸੀ ਕਿ ਜਿਹੜੀ ਵੋਟ ਫਗਵਾੜਾ 'ਚ ਬਣੀ ਹੈ ਉਸ 'ਚ ਉਨ੍ਹਾਂ ਦੀ ਫੋਟੋ ਲਾ ਕੇ ਉਨਾਂ ਦੇ ਪਿਤਾ ਦਾ ਨਾਮ ਗ਼ਲਤ ਲਿਖਿਆ ਗਿਆ ਹੈ ਪਰ ਹੁਣ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਹੈ ਕਿ ਇਹ ਵੋਟ ਜੋ ਫਗਵਾੜਾ ਵਿਖੇ ਬਣੀ ਸੀ ਨੂੰ ਸਰਕਾਰੀ ਪੱਧਰ 'ਤੇ ਚੋਣ ਕਮਿਸ਼ਨ ਵੱਲੋਂ ਫਾਇਨਲ ਵੋਟਰ ਸੂਚੀ ਤੋਂ ਕਟਿਆ ਨਹੀਂ ਗਿਆ ਹੈ।
ਇਹ ਵੀ ਪੜ੍ਹੋ :ਸੰਸਦ ਤੈਅ ਕਰੇਗੀ ਨੇਪਾਲ ਨੂੰ ਕਿਸ ਤਰ੍ਹਾਂ ਦੀ ਵਿਕਾਸ ਸਹਾਇਤਾ ਦੀ ਲੋੜ ਹੈ : ਵਿਦੇਸ਼ ਮੰਤਰਾਲਾ
ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਆਪਣੇ ਵਕੀਲ ਰਾਹੀਂ ਚੋਣ ਕਮਿਸ਼ਨ ਦੇ ਸਾਹਮਣੇ ਆਪਣਾ ਪੱਖ ਰੱਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਕੋਝੀਆਂ ਚਾਲਾਂ ਚੱਲਦੇ ਹੋਏ ਇਸ ਮਾਮਲੇ ਨੂੰ ਰਾਜਸੀ ਤੌਰ 'ਤੇ ਕੁਝ ਦਾ ਕੁਝ ਬਣਾ ਕੇ ਪੇਸ਼ ਕਰ ਰਹੇ ਹਨ ਜੋ ਕਿ ਪੂਰੀ ਤਰ੍ਹਾਂ ਗਲਤ ਹੈ । ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਹੋਏ ਇਸ ਅਹਿਮ ਮੁੱਦੇ ਸਬੰਧੀ ਚੋਣ ਕਮਿਸ਼ਨ ਨੂੰ ਦੱਸਿਆ ਗਿਆ ਸੀ? ਉਨ੍ਹਾਂ ਕਿਹਾ ਕਿ ਉਹ ਅੱਜ ਚੋਣਾਂ ਕਾਰਨ ਬਹੁਤ ਵਿਅਸਤ ਹਨ ਅਤੇ ਇਸ ਮਾਮਲੇ ਦੀ ਜਾਣਕਾਰੀ ਉਨ੍ਹਾਂ ਦੇ ਵਕੀਲ ਕੋਲ ਜ਼ਰੂਰ ਹੋਵੇਗੀ।
ਇਹ ਵੀ ਪੜ੍ਹੋ : ਪਾਕਿ ਨੇ 31 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵਿਧਾਨ ਸਭਾ ਚੋਣਾਂ 2022 : ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਸਭ ਤੋਂ ਵਧ ਤੇ ਅੰਮ੍ਰਿਤਸਰ 'ਚ ਹੋਈ ਸਭ ਤੋਂ ਘੱਟ ਵੋਟਿੰਗ
NEXT STORY