ਲੁਧਿਆਣਾ (ਸਲੂਜਾ) : ਕਾਰਜਕਾਰੀ ਇੰਜੀਨੀਅਰ, ਬਠਿੰਡਾ ਨਹਿਰੀ ਮੰਡਲ ਗੁਰਜਿੰਦਰ ਸਿੰਘ ਬਾਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸੂਨ ਦਾ ਮੌਸਮ ਹੋਣ ਦੇ ਬਾਵਜੂਦ ਭਾਖੜਾ ਡੈਮ 'ਚ ਜੋ ਪਾਣੀ ਆ ਰਿਹਾ ਹੈ, ਬਹੁਤ ਘੱਟ ਆ ਰਿਹਾ ਹੈ, ਜਿਸ ਕਾਰਨ ਭਾਖੜਾ ਡੈਮ ਦਾ ਪੱਧਰ ਪਿਛਲੇ ਸਾਲ ਨਾਲੋਂ ਸਭ ਤੋਂ ਘੱਟ ਹੈ। ਇਸ ਸਮੇਂ ਭਾਖੜਾ ਡੈਮ ਦਾ ਲੈਵਲ ਪਿਛਲੇ ਸਾਲ ਨਾਲੋਂ ਲਗਭਗ 65 ਫੁੱਟ ਘੱਟ ਹੈ, ਜਿਸ ਕਾਰਨ ਭਾਖੜਾ ਡੈਮ 'ਚੋਂ ਛੱਡੇ ਜਾਣ ਵਾਲੇ ਸਿੰਚਾਈ ਯੋਗ ਪਾਣੀ 'ਚ ਕਟੌਤੀ ਕੀਤੀ ਗਈ ਹੈ, ਜਿਸ ਕਾਰਨ ਬਠਿੰਡਾ ਨਹਿਰੀ ਮੰਡਲ ਬਠਿੰਡਾ ਅਧੀਨ ਪੈਂਦੀਆਂ ਨਹਿਰਾਂ, ਰਜਬਾਹੇ, ਮਾਈਨਰਾਂ ਲਈ ਨਹਿਰੀ ਪਾਣੀ ਦੀ ਸਪਲਾਈ ਮੰਗ ਅਨੁਸਾਰ ਨਾ ਮਿਲਣ ਕਰਕੇ ਇਸ ਮੰਡਲ ਦੀਆਂ ਨਹਿਰਾਂ ਆਪਣੀ ਸਮਰੱਥਾ 'ਤੇ ਨਹੀਂ ਚਲਾਈਆਂ ਜਾ ਸਕਦੀਆਂ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਮੁੱਖ ਇੰਜੀਨੀਅਰ, ਜਲ ਸਰੋਤ ਵਿਭਾਗ ਪੰਜਾਬ ਚੰਡੀਗੜ੍ਹ ਵਲੋਂ ਸਾਰੀਆਂ ਨਹਿਰਾਂ ਨੂੰ ਵਾਰੀ ਬੰਦੀ ਅਨੁਸਾਰ ਚਲਾਉਣ ਲਈ 23 ਅਕਤੂਬਰ ਤੱਕ ਰੋਟੇਸ਼ਨ ਬਣਾਇਆ ਗਿਆ ਹੈ।
ਪਸ਼ੂਆਂ ਦੇ ਬਰਾਂਡੇ ਨੂੰ ਲੱਗੀ ਅੱਗ, ਜ਼ਿੰਦਾ ਸੜੇ 3 ਪਸ਼ੂ (ਵੀਡੀਓ)
NEXT STORY