ਜਲੰਧਰ(ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਵੱਲੋਂ ਐੱਸ. ਵਾਈ. ਐੱਲ. ਮੁੱਦੇ ਨੂੰ ਸੁਲਝਾਉਣ ਲਈ ਦੋ ਮਹੀਨੇ ਦਾ ਸਮਾਂ ਹੋਰ ਦਿੱਤੇ ਜਾਣ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਹਰਿਆਣਾ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੱਢੇ। ਉਨ੍ਹਾਂ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਸਿਰਫ ਗੱਲਬਾਤ ਦੁਆਰਾ ਹੀ ਸੰਭਵ ਹੈ। ਪੰਜਾਬ ਕਿਸੇ ਵੀ ਜ਼ਰਰੀ ਚੀਜ਼ ਤੋਂ ਕਿਸੇ ਨੂੰ ਵਾਂਝੇ ਨਹੀਂ ਰੱਖਣਾ ਚਾਹੁੰਦਾ ਹੈ ਪਰ ਸੂਬੇ 'ਚ ਪਹਿਲਾਂ ਤੋਂ ਹੀ ਪਾਣੀ ਦੀ ਚੱਲ ਰਹੀ ਕਮੀ ਕਾਰਨ ਉਸ ਨੂੰ ਦਰਿਆਵਾਂ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਦੇਣਾ ਸੰਭਵ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵੱਲੋਂ ਪਹਿਲਾਂ ਹੀ ਭੂਮੀਗਤ ਜਲ ਪੱਧਰ ਨੂੰ ਦੇਖਦੇ ਹੋਏ ਪਾਣੀ ਦੀ ਸੁਰੱਖਿਆ ਲਈ ਉੱਚਿਤ ਕਦਮ ਉਠਾਏ ਜਾ ਰਹੇ ਹਨ ਅਤੇ ਸੂਬੇ 'ਚ ਪਾਣੀ ਦੀ ਉਪਲੱਬਧਤਾ ਦਾ ਪਤਾ ਲਗਾਉਣ ਲਈ ਇਕ ਵੱਖਰਾ ਵਿਭਾਗ ਗਰਾਊਂਡ ਵਾਟਰ ਮੈਨੇਜਮੈਂਟ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਰਿਆਵਾਂ ਦੇ ਪਾਣੀ 'ਚ ਵੀ ਪਾਣੀ ਦੀ ਮਾਤਰਾ ਪਿਛਲੇ ਕਈ ਸਾਲਾਂ 'ਚ ਘਟੀ ਹੈ। ਉਨ੍ਹਾਂ ਨੇ ਕੇਂਦਰ ਨੂੰ ਕਿਹਾ ਕਿ ਉਹ ਇਸ ਮਸਲੇ ਦਾ ਸਰਵ ਸਹਿਮਤੀ ਨਾਲ ਹੱਲ ਕੱਢੇ ਅਤੇ ਅਜਿਹਾ ਕਰਦੇ ਸਮੇਂ ਪਾਣੀ ਦੀ ਮੌਜੂਦਾ ਸਥਿਤੀ ਦਾ ਧਿਆਨ ਰੱਖਿਆ ਜਾਵੇ।
ਸੁੱਖਾ ਕਾਹਲਵਾਂ ਗੈਂਗ ਵਲੋਂ ਨੌਜਵਾਨ ਦੀ ਕੁੱਟਮਾਰ ਤੋਂ ਬਾਅਦ ਸ਼ੇਰਾਖੁੱਬਣ ਗਰੁੱਪ ਨੇ ਫੇਸਬੁਕ 'ਤੇ ਦਿੱਤੀ ਧਮਕੀ
NEXT STORY