ਨਵਾਂਸ਼ਹਿਰ (ਤ੍ਰਿਪਾਠੀ)— ਦਿੱਲੀ ਅਤੇ ਚੰਡੀਗੜ੍ਹ ਵਿਖੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੇ ਜਾਣ ਦੇ ਬਣੇ ਵੱਡੇ ਗੰਭੀਰ ਹਾਲਾਤਾਂ ਦੇ ਬਾਵਜੂਦ ਪੰਜਾਬ ਸਰਾਕਾਰ ਵੱਲੋਂ ਅੱਜ ਤੋਂ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੇ ਜਾਣ ਦੇ ਨਾਲ-ਨਾਲ ਹੋਮ ਡਿਲਿਵਰੀ ਦੀ ਮਨਜ਼ੂਰੀ ਦਿੱਤੀ ਗਈ। ਇਸ ਦੇ ਬਾਵਜੂਦ ਜਿੱਥੇ ਪੰਜਾਬ ਭਰ 'ਚ 1-2 ਥਾਵਾਂ ਨੂੰ ਛੱਡ ਕੇ ਹੋਰ ਸ਼ਹਿਰਾਂ 'ਚ ਸ਼ਰਾਬ ਠੇਕੇਦਾਰਾਂ ਨੇ ਲਾਕ ਡਾਊਨ ਅਤੇ ਕਰਫਿਊ 'ਚ 40 ਦਿਨ ਤੋਂ ਵੱਧ ਸਮੇਂ ਤਕ ਬੰਦ ਰਹੇ ਕਾਰੋਬਾਰ ਦੇ ਚਲਦੇ ਐਕਸਾਈਜ 'ਚ ਰਿਬੇਟ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਅੱਜ ਆਪਣੇ ਸ਼ਰਾਬ ਦੇ ਠੇਕਿਆਂ ਨੂੰ ਨਹੀਂ ਖੋਲ੍ਹਿਆ ਤਾਂ ਉੱਥੇ ਹੀ ਧਰਮ ਗੁਰੂਆਂ ਅਤੇ ਪਤਵੰਤੇ ਲੋਕਾਂ ਨੇ ਸਰਕਾਰ ਦੀ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹੇ ਜਾਣ ਦੀ ਨੀਤੀ ਦੀ ਸਖਤ ਸ਼ਬਦਾਂ 'ਚ ਨਿਖੇਦੀ ਕੀਤੀ ਹੈ।
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮਾਲੀਆ 'ਚ ਸ਼ਰਾਬ ਕਾਰੋਬਾਰ ਦਾ ਵੱਡਾ ਯੋਗਦਾਨ ਹੋਣ ਦੇ ਚਲਦੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹੇ ਜਾਣ ਦੀ ਪਿਛਲੇ ਕਈ ਦਿਨ੍ਹਾਂ ਤੋਂ ਗੁਹਾਰ ਲਗਾਉਂਦੇ ਆ ਰਹੇ ਸਨ। ਦੇਸ਼ ਭਰ ਦੇ ਕਈ ਸੂਬਿਆਂ ਦੀ ਮੰਗ 'ਤੇ ਕੇਂਦਰ ਸਰਕਾਰ ਵੱਲੋਂ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹੇ ਜਾਣ ਦੀ ਮਨਜ਼ੂਰੀ ਉਪਰੰਤ ਪੰਜਾਬ ਸਰਕਾਰ ਨੇ ਅੱਜ ਤੋਂ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹੇ ਜਾਣ ਦੀ ਮੰਜੂਰੀ ਦੇਣ ਦੇ ਬਾਵਜੂਦ ਵੀ ਸ਼ਰਾਬ ਠੇਕੇਦਾਰਾਂ ਨੇ ਆਪਣੇ ਠੇਕੇ ਨਹੀਂ ਖੋਲ੍ਹੇ।
ਸ਼ਰਾਬ ਠੇਕੇਦਾਰਾਂ ਨੇ ਕਿਹਾ ਕਿ ਲਾਕ ਡਾਊਨ 'ਚ ਹੋਏ ਘਾਟੇ ਨੂੰ ਪੂਰਾ ਕਰਨਾ ਸੰਭਵ ਨਹੀਂ
ਅੱਜ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹੇ ਜਾਣ ਦੀ ਸਰਕਾਰ ਦੀ ਪਰਮਿਸ਼ਨ ਦੇ ਬਾਵਜੂਦ ਠੇਕੇ ਨਾ ਖੁੱਲ੍ਹ ਸੱਕਣ ਦੇ ਚਲਦੇ ਜਦੋਂ ਠੇਕੇਦਾਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਰਚ ਖਤਮ ਹੁੰਦੇ ਹੀ ਸਰਕਾਰ ਵੱਲੋਂ ਉਨ੍ਹਾਂ ਤੋਂ ਐਕਸਾਈਜ ਡਿਊਟੀ ਵਸੂਲ ਕਰ ਲਈ ਸੀ, ਜਦੋਂਕਿ ਬੀਤੇ ਸਾਲ ਦੇ 9 ਦਿਨ ਦਾ ਵੀ ਉਹ ਟੈਕਸ ਦੇ ਚੁੱਕੇ ਹਨ। ਇਕ ਠੇਕੇਦਾਰ ਨੇ ਦੱਸਿਆ ਕਿ ਉਸ ਵੱਲੋਂ ਲਾਇਸੈਂਸ ਰੀਨਿਊ ਨਹੀਂ ਹੋਇਆ ਪਰ ਲਾਕ ਡਾਊਨ ਦੇ ਚਲਦੇ ਉਸ ਦਾ ਠੇਕਾ 23 ਤੋਂ 31 ਮਾਰਚ ਤਕ ਬੰਦ ਰਿਹਾ, ਜਿਸ ਦਾ ਨਾ ਕੇਵਲ ਉਸ ਨੂੰ ਦੁਕਾਨ ਦਾ ਕਿਰਾਇਆ ਅਤੇ ਮੁਲਾਜਮਾਂ ਦੀ ਤਨਖਾਹ ਭੁਗਤਾਨ ਕਰਨਾ ਪਿਆ, ਸਗੋਂ ਫਾਇਨਸ ਸਾਲ ਪੂਰਾ ਹੋਣ ਤੋਂ ਪਹਿਲਾਂ ਠੇਕੇ 'ਤੇ ਜੋ ਸ਼ਰਾਬ ਵੇਚ ਕੇ ਉਨ੍ਹਾਂ ਅਗਲੇ ਸੀਜਨ ਲਈ ਪੂੰਜੀ ਇਕੱਠੀ ਕਰਨੀ ਸੀ, ਉਹ ਨਹੀਂ ਕਰ ਸਕੇ।
ਇਹ ਵੀ ਪੜ੍ਹੋ: ਇਸ ਬਜ਼ੁਰਗ ਜੋੜੇ ਦੀ 'ਗੋਲਡਨ ਜੁਬਲੀ' 'ਤੇ ਪੁਲਸ ਨੇ ਸੰਜੋਏ ਯਾਦਗਾਰੀ ਪਲ (ਤਸਵੀਰਾਂ)
ਉਨ੍ਹਾਂ ਕਿਹਾ ਕਿ ਠੇਕੇਦਾਰ ਰੋਜ਼ਾਨਾ 14 ਘੰਟੇ ਕੰਮ ਕਰਨ ਦੇ ਹਿਸਾਬ ਨਾਲ ਸਰਕਾਰ ਨੂੰ ਟੈਕਸ ਦਿੰਦੇ ਹਨ ਪਰ ਕਰਫਿਊ 'ਚ ਕਾਰੋਬਾਰ ਨੂੰ ਪੂਰੀ ਤਰ੍ਹਾਂ ਬੰਦ ਰਹਿਣ ਦੇ ਬਾਅਦ ਹੁਣ ਸਰਕਾਰ ਕੇਵਲ 4 ਤੋਂ 7 ਘੰਟੇ ਕੰਮ ਕਰਨ ਦੀ ਮਨਜ਼ੂਰੀ ਦੇ ਰਹੀ ਹੈ, ਜਿਸ ਨਾਲ ਸ਼ਰਾਬ ਠੇਕੇਦਾਰਾਂ ਦੇ ਖਰਚੇ ਪੂਰੇ ਹੋਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸ਼ਰਾਬ ਦੀ ਵਿਕਰੀ ਆਮ ਤੌਰ 'ਤੇ ਸ਼ਾਮ ਦੇ ਸਮੇ ਸ਼ੁਰੂ ਹੁੰਦੀ ਹੈ, ਉੱਥੇ ਹੀ ਪ੍ਰਵਾਸੀ ਮਜਦੂਰਾਂ ਦੇ ਆਪਣੇ ਸੂਬੇ ਪਰਤਣ ਕਾਰਨ ਵੀ ਦੇਸੀ ਸਰਾਬ ਨੂੰ ਝਟਕਾ ਲੱਗੇਗਾ।
ਕੀ ਕਹਿੰਦੇ ਨੇ ਸਹਾਇਕ ਆਬਕਾਰੀ ਅਤੇ ਕਰ ਅਫਸਰ
ਜਦੋਂ ਇਸ ਸੰਬੰਧੀ ਸਹਾਇਕ ਆਬਕਾਰੀ ਅਤੇ ਕਰ ਅਫਸਰ ਮੈਡਮ ਜਤਿੰਦਰ ਕੌਰ ਨਾਲ ਸੰਪਰਕ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਰਾਬ ਠੇਕੇ ਨਾ ਖੋਲ੍ਹੇ ਜਾਣ ਸੰਬੰਧੀ ਅੱਜ ਠੇਕੇਦਾਰਾਂ ਨਾਲ ਮੀਟਿੰਗ ਕੀਤੀ ਗਈ ਹੈ, ਜਿਸ 'ਚ ਉਨ੍ਹਾਂ ਆਪਣੀ ਕੁਝ ਸਮੱਸਿਆਵਾਂ, ਮੰਗਾਂ ਅਤੇ ਸੁਝਾਅ ਰੱਖੇ ਹਨ, ਜਿਨ੍ਹਾਂ ਨੂੰ ਸਰਕਾਰ ਕੋਲ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਕੁੱਲ 135 ਸ਼ਰਾਬ ਠੇਕੇ ਹਨ, ਜਿਨ੍ਹਾਂ 'ਚੋਂ 5 ਦੁਕਾਨਾਂ ਖੁੱਲ੍ਹੀਆਂ ਹਨ, ਜਦਕਿ 3 ਦੁਕਾਨਾਂ ਹੋਰ ਖੁੱਲ੍ਹਣ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਜਲੰਧਰ: 'ਕੋਰੋਨਾ' ਕਾਰਨ ਮਰੇ ਨੌਜਵਾਨ ਦਾ ਪ੍ਰਸ਼ਾਸਨ ਨੇ ਕੀਤਾ ਸਸਕਾਰ, ਨਹੀਂ ਹੋ ਸਕਿਆ ਸ਼ਾਮਲ ਪਰਿਵਾਰ
ਸਰਕਾਰ ਗਰੀਬ ਅਤੇ ਮਿਡਲ ਵਰਗ ਦੇ ਕਾਰੋਬਾਰ ਨੂੰ ਬੰਦ ਕਰਕੇ ਕਰ ਰਹੀ ਸੱਤਾ ਪੱਖ ਦੇ ਲੋਕਾਂ ਦਾ ਭਲਾ
ਐੱਸ. ਜੀ. ਪੀ. ਸੀ. ਕਮੇਟੀ ਦੇ ਵਾਇਸ ਪ੍ਰਧਾਨ ਜਥੇ. ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਇਕ ਪਾਸੇ ਕੋਰੋਨਾ ਵਾਇਰਸ ਦੇ ਚਲਦੇ ਸਰਕਾਰ ਨੇ ਮਿਡਲ ਵਰਗ ਦੇ ਲੋਕਾਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਰੱਖੇ ਹਨ ਪਰ ਦੂਜੀ ਪਾਸੇ ਆਪਣੇ ਰੈਵਿਨਿਊ ਅਤੇ ਸੱਤਾ ਪੱਖ ਨਾਲ ਸੰਬੰਧਤ ਸ਼ਰਾਬ ਠੇਕੇਦਾਰਾਂ ਨੂੰ ਲਾਭ ਪੁਜਾਉਣ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦੇ ਰਹੀ ਹੈ, ਜਦਕਿ ਦਿੱਲੀ ਅਤੇ ਚੰਡੀਗੜ੍ਹ ਵਿਖੇ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਨਾਲ ਜਿਸ ਤਰ੍ਹਾਂ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉੜ ਰਹੀਆਂ ਹਨ, ਉਸ ਨਾਲ ਕੋਈ ਅਣਜਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਹੋਮ ਡਿਲੀਵਰੀ ਦੀ ਮਨਜ਼ੂਰੀ ਨਾਲ ਕੋਰੋਨਾ ਵਾਇਰਸ ਦੇ ਫੈਲਣ ਦਾ ਡਰ ਹੋਰ ਭੀ ਵੱਧ ਸਕਦਾ ਹੈ।
ਘਰੇਲੂ ਹਿੰਸਾ 'ਚ ਹੋਵੇਗਾ ਵਾਧਾ
ਬ੍ਰਾਹਮਣ ਸਭਾ ਨਵਾਂਸ਼ਹਿਰ ਦੇ ਅਹੁਦੇਦਾਰ ਪੰਡਤ ਕਮਲ ਕੁਮਾਰ, ਸੁਰੇਸ਼ ਗੌਤਮ, ਧਾਰਮਿਕ ਆਗੂ ਐਡਵੋਕੇਟ ਟੀ. ਆਰ. ਦੱਤਾ, ਗੁਰੂਦੁਆਰਾ ਸ਼੍ਰੀ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕੌਂਸਲਰ ਮੱਖਣ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਮੰਦਰ-ਗੁਰੂਦੁਆਰੇ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਬੰਦ ਕਰਕੇ ਰੱਖਿਆ ਗਿਆ ਹੈ, ਜਿੱਥੇ ਜਾਣ ਨਾਲ ਲੋਕਾਂ ਦਾ ਇਮਿਊਨਿਟੀ ਸਿਸਮ ਜਿੱਥੇ ਮਜ਼ਬੂਤ ਬਣਦਾ ਹੈ ਤਾਂ ਉੱਥੇ ਹੀ ਧਰਮ ਪ੍ਰਤੀ ਆਸਥਾ ਨਾਲ ਜਨ ਸੇਵਾ ਕਰਨ ਦੀ ਪ੍ਰੇਰਨਾ ਮਿਲਦੀ ਹੈ ਪਰ ਸ਼ਰਾਬ ਠੇਕਿਆਂ ਨੂੰ ਖੋਲ੍ਹਣ ਨਾਲ ਘਰੇਲੂ ਹਿੰਸਾ ਵੱਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪੁਲਸ ਦਾ ਇਹ ਸਰਪ੍ਰਾਈਜ਼ ਦੇਖ ਮਹਿਲਾ ਨਹੀਂ ਰੋਕ ਸਕੀ ਆਪਣੇ ਹੰਝੂ, ਹੋਈ ਬਾਗੋ-ਬਾਗ (ਤਸਵੀਰਾਂ)
ਚੰਡੀਗੜ੍ਹ 'ਚ ਕੋਰੋਨਾ ਨੇ ਮਚਾਈ ਤੜਥੱਲੀ, ਇੱਕੋ ਦਿਨ 11 ਕੇਸ ਆਏ ਸਾਹਮਣੇ
NEXT STORY