ਜਲੰਧਰ (ਚੋਪੜਾ)— ਪੰਜਾਬ ’ਚ ਵੀ. ਆਈ. ਪੀ. ਕਲਚਰ ’ਤੇ ਸਰਜੀਕਲ ਸਟ੍ਰਾਈਕ ਕਰਦੇ ਹੋਏ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਮੋਟਰ ਵ੍ਹੀਕਲ ਐਕਟ 1988 ਦੇ ਲਾਗੂ ਹੋਣ ਤੋਂ ਪਹਿਲਾਂ ਜਾਰੀ ਹੋਏ ਵਾਹਨ ਨੰਬਰਾਂ (ਵਿੰਟੇਜ ਜਾਂ ਵੀ. ਆਈ. ਪੀ. ਨੰਬਰਾਂ) ਦੀ ਵਰਤੋਂ ’ਤੇ ਰੋਕ ਲਗਾ ਦਿੱਤੀ ਹੈ ਅਤੇ ਟਰਾਂਸਪੋਰਟ ਵਿਭਾਗ ਨੂੰ ਇਨ੍ਹਾਂ ਨੰਬਰਾਂ ਵਾਲੀਆਂ ਗੱਡੀਆਂ ਦੇ ਮਾਲਕਾਂ ਨੂੰ ਜਲਦ ਹੀ ਨਵੇਂ ਨੰਬਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਤੋਂ ਬਾਅਦ ਵਿੰਟੇਜ ਨੰਬਰਾਂ ਦੇ ਕਾਰੋਬਾਰ ਨਾਲ ਜੁੜੇ ਹੋਏ ਏਜੰਟਾਂ ਅਤੇ ਮੁਲਾਜ਼ਮਾਂ ’ਚ ਵੀ ਖਲਬਲੀ ਮਚ ਗਈ ਹੈ।
ਇਹ ਵੀ ਪੜ੍ਹੋ: ਬੁਲੰਦ ਹੌਂਸਲਿਆਂ ਨੂੰ ਸਲਾਮ, ਹੱਥ ਨਾ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ’ਚ ਡਟਿਆ ਇਹ ਨੌਜਵਾਨ
ਜਲੰਧਰ ’ਚ 1200 ਦੇ ਕਰੀਬ ਅਜਿਹੇ ਵਾਹਨ ਹਨ, ਜਿਨ੍ਹਾਂ ’ਤੇ ਵਿੰਟੇਜ ਨੰਬਰ ਉਨ੍ਹਾਂ ਦੇ ਮਾਲਕਾਂ ਦੇ ਵੀ. ਆਈ. ਪੀ. ਕਲਚਰ ਦੀ ਸ਼ੋਭਾ ਵਧਾ ਰਹੇ ਹਨ। ਇਨ੍ਹਾਂ ਸਾਰੇ ਵਾਹਨ ਮਾਲਕਾਂ ਨੂੰ ਹੁਣ ਜਲਦ ਹੀ ਨੋਟਿਸ ਜਾਰੀ ਕਰਕੇ ਇਨ੍ਹਾਂ ਦਾ ਵਿੰਟੇਜ ਨੰਬਰ ਕੈਂਸਲ ਕਰਨ ਅਤੇ ਨਵਾਂ ਨੰਬਰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਅਜਿਹੇ ਜ਼ਿਆਦਾਤਰ ਨੰਬਰ ਸਿਆਸੀ ਰਸੂਖ ਰੱਖਣ ਵਾਲੇ ਲੋਕਾਂ ਅਤੇ ਵੱਡੇ ਕਾਰੋਬਾਰੀਆਂ ਦੇ ਨਾਂ ’ਤੇ ਜਾਰੀ ਹੋਏ ਹਨ। ਜ਼ਿਕਰਯੋਗ ਹੈ ਕਿ ਵਿੰਟੇਜ ਨੰਬਰਾਂ ਦੇ ਗੋਰਖਧੰਦੇ ਨੇ ਜਲੰਧਰ ਹੀ ਨਹੀਂ ਸਗੋਂ ਪੰਜਾਬ ਭਰ ਵਿਚ ਕਈ ਏਜੰਟਾਂ ਨੂੰ ਰਾਤੋ-ਰਾਤ ਅਮੀਰ ਬਣਾ ਦਿੱਤਾ ਹੈ ਕਿਉਂਕਿ ਕਿਸੇ ਨਵੀਂ ਗੱਡੀ ਨੂੰ ਵਿੰਟੇਜ ਨੰਬਰ ਲਗਾਉਣਾ ਕੋਈ ਛੋਟਾ-ਮੋਟਾ ਕੰਮ ਨਹੀਂ ਹੈ। ਇਸ ਲਈ ਮੋਟੀ ਰਕਮ ਖਰਚ ਕਰਨ ਦੇ ਬਾਵਜੂਦ ਤਕੜੀ ਸਿਫਾਰਿਸ਼ ਲਗਾਉਣੀ ਪੈਂਦੀ ਹੈ।
ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ
ਦਰਅਸਲ ਵਿੰਟੇਜ ਨੰਬਰ ਉਹ ਨੰਬਰ ਹਨ, ਜੋ ਮੋਟਰ ਵ੍ਹੀਕਲ ਐਕਟ 1988 ਦੇ ਲਾਗੂ ਹੋਣ ਤੋਂ ਪਹਿਲਾਂ ਜਾਰੀ ਹੋਇਆ ਕਰਦੇ ਸਨ। ਇਹ ਨੰਬਰ ਕੁਝ ਇਸ ਤਰ੍ਹਾਂ ਦੀ ਸੀਰੀਜ਼ ਦੇ ਘੱਟ ਅੱਖਰਾਂ ਦੇ ਹੁੰਦੇ ਹਨ ਜਿਵੇਂ ਪੀ. ਆਈ. ਕਿਊ., ਪੀ. ਆਈ. ਜੇ., ਪੀ. ਸੀ. ਆਰ. ਆਦਿ। ਟਰਾਂਸਪੋਰਟ ਮਹਿਕਮੇ ’ਚ ਮੌਜੂਦਾ ਸਮੇਂ ’ਚ ਗੱਡੀ ’ਤੇ ਵਿੰਟੇਜ ਨੰਬਰ ਲਗਾਉਣ ਦੀ ਪ੍ਰਕਿਰਿਆ ਵੀ ਕਾਫੀ ਟੇਢੀ ਹੈ। ਪਹਿਲਾਂ ਵਿੰਟੇਜ ਨੰਬਰ ਦੇ ਇੱਛੁਕ ਲੋਕਾਂ ਨੂੰ ਅਜਿਹਾ ਵਾਹਨ ਲੱਭਣਾ ਪੈਂਦਾ ਹੈ, ਜੋ 1988 ਐਕਟ ਤੋਂ ਪਹਿਲਾਂ ਰਜਿਸਟਰਡ ਹੋਇਆ ਹੋਵੇ। ਫਿਰ ਉਸ ਵਾਹਨ ਨੂੰ ਖਰੀਦਣਾ ਪੈਂਦਾ ਹੈ। ਇਸ ਤੋਂ ਬਾਅਦ ਰੀਜਨਲ ਟਰਾਂਸਪੋਰਟ ਅਥਾਰਿਟੀ (ਆਰ. ਟੀ. ਏ.) ਦਫਤਰ ਵਿਚ ਅਰਜ਼ੀ ਦਾਇਰ ਕਰਨੀ ਹੁੰਦੀ ਹੈ ਕਿ ਉਹ ਆਪਣੇ ਵਾਹਨ ਦਾ ਵਿੰਟੇਜ ਨੰਬਰ ਆਪਣੇ ਨਵੇਂ ਵਾਹਨ ’ਤੇ ਟਰਾਂਸਫਰ ਕਰਵਾਉਣਾ ਚਾਹੁੰਦਾ ਹੈ। ਇਸ ਪ੍ਰਕਿਰਿਆ ਵਿਚ ਲੱਖਾਂ ਰੁਪਏ ਖਰਚ ਹੁੰਦੇ ਹਨ। ਇਸ ਕੰਮ ਵਿਚ ਕਈ ਏਜੰਟ ਸਾਲਾਂ ਤੋਂ ਲੱਗੇ ਹੋਏ ਹਨ, ਜੋ ਕਿ ਖੁਦ ਹੀ 1988 ਐਕਟ ਤੋਂ ਪੁਰਾਣਾ ਵਾਹਨ ਲੱਭਣ ਅਤੇ ਉਸਦਾ ਨੰਬਰ ਨਵੀਂ ਲਗਜ਼ਰੀ ਗੱਡੀ ’ਤੇ ਟਰਾਂਸਫਰ ਕਰਨ ਦਾ ਧੰਦਾ ਕਰਦੇ ਹਨ, ਜਿਸ ਦੇ ਬਦਲੇ ਉਹ ਵਾਹਨ ਮਾਲਕ ਤੋਂ ਮੋਟੀ ਰਕਮ ਵਸੂਲਦੇ ਰਹੇ ਹਨ ਪਰ ਹੁਣ ਲੱਖਾਂ ਰੁਪਏ ਖਰਚ ਕਰ ਕੇ ਪ੍ਰਾਪਤ ਕੀਤੇ ਗਏ ਇਨ੍ਹਾਂ ਨੰਬਰਾਂ ਦੀ ਕੋਈ ਵੈਲਿਊ ਨਹੀਂ ਰਹਿ ਜਾਵੇਗੀ।
ਇਹ ਵੀ ਪੜ੍ਹੋ: ਪਤਨੀ ਨੂੰ ਫੋਨ ਕਰ ਆਖੀ ਨਹਿਰ ’ਚ ਛਾਲ ਮਾਰਨ ਦੀ ਗੱਲ,ਜਦ ਪਹੁੰਚੇ ਪਰਿਵਾਰ ਵਾਲੇ ਤਾਂ ਵੇਖ ਉੱਡੇ ਹੋਸ਼
ਗੱਡੀ ਦੇ ਨਹੀਂ, ਨੰਬਰ ਦੇ ਮਿਲਦੇ ਸਨ ਚੰਗੇ ਪੈਸੇ
ਜਿਨ੍ਹਾਂ ਲੋਕਾਂ ਕੋਲ ਪੁਰਾਣੇ ਮਾਡਲ ਦੀਆਂ ਗੱਡੀਆਂ ਸਨ, ਉਨ੍ਹਾਂ ਨੂੰ ਆਪਣੀਆਂ ਗੱਡੀਆਂ ਵੇਚਣ ਲਈ ਚੰਗੇ ਪੈਸੇ ਮਿਲਿਆ ਕਰਦੇ ਸਨ। ਅਸਲ ਵਿਚ ਇਹ ਪੈਸੇ ਗੱਡੀ ਦੇ ਨਹੀਂ, ਸਗੋਂ ਉਸਦੇ ਵਿੰਟੇਜ ਨੰਬਰ ਦੇ ਹੁੰਦੇ ਸਨ। ਲਗਜ਼ਰੀ ਗੱਡੀਆਂ ’ਤੇ ਵਿੰਟੇਜ ਨੰਬਰ ਪਲੇਟ ਲਗਾਉਣ ਦੇ ਸ਼ੌਕੀਨ ਆਪਣੇ ਵਾਹਨਾਂ ’ਤੇ ਵਿੰਟੇਜ ਨੰਬਰ ਲਗਾਉਣ ਲਈ ਪੁਰਾਣੀਆਂ ਗੱਡੀਆਂ ਸਿਰਫ ਵਿੰਟੇਜ ਨੰਬਰਾਂ ਲਈ ਖਰੀਦਦੇ ਸਨ ਅਤੇ ਫਿਰ ਉਸਦਾ ਨੰਬਰ ਨਵੀਂ ਗੱਡੀ ’ਤੇ ਟਰਾਂਸਫਰ ਕਰਵਾਉਂਦੇ ਸਨ।
ਇਹ ਵੀ ਪੜ੍ਹੋ: ਸੁਨੀਲ ਜਾਖ਼ੜ ਨੇ ਕਾਂਗਰਸੀ ਵਿਧਾਇਕਾਂ ਨੂੰ ਚਿੱਠੀ ਲਿਖ ਕੀਤੀ ਖ਼ਾਸ ਅਪੀਲ
ਸਕਿਓਰਿਟੀ ਦੇ ਹਿਸਾਬ ਨਾਲ ਵੀ ਚੈਲੇਂਜ ਬਣ ਚੁੱਕੇ ਸਨ ਵਿੰਟੇਜ ਨੰਬਰ
ਵਿੰਟੇਜ ਨੰਬਰ ਵੀ. ਆਈ. ਪੀ. ਕਲਚਰ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਸਕਿਓਰਿਟੀ ਦੇ ਹਿਸਾਬ ਨਾਲ ਵੀ ਚੈਲੇਂਜ ਬਣ ਚੁੱਕੇ ਸਨ ਕਿਉਂਕਿ ਨਵੇਂ ਨੰਬਰਾਂ ਦੇ ਅੱਗੇ ਡਿਸਟ੍ਰਿਕਟ ਕੋਡ ਹੁੰਦਾ ਹੈ ਜਿਵੇਂ ਕਿ ਪੀ. ਬੀ. 08 ਤੋਂ ਪਤਾ ਚੱਲ ਜਾਂਦਾ ਹੈ ਕਿ ਨੰਬਰ ਜਲੰਧਰ ਦਾ ਹੈ, ਜਦਕਿ ਪੁਰਾਣੇ ਨੰਬਰਾਂ ਤੋਂ ਪਤਾ ਨਹੀਂ ਚੱਲਦਾ ਜਿਵੇਂ ਪੀ. ਆਈ. ਕਿਊ. ਨੰਬਰ ਦੀ ਗੱਡੀ ਨੂੰ ਵੇਖ ਕੇ ਪਤਾ ਹੀ ਨਹੀਂ ਚੱਲਦਾ ਕਿ ਗੱਡੀ ਕਿਸ ਜ਼ਿਲੇ੍ਹ ਨਾਲ ਸਬੰਧਤ ਹੈ। ਕਿਸੇ ਵੀ ਘਟਨਾ ਨੂੰ ਲੈ ਕੇ ਪੁਲਸ ਮਹਿਕਮੇ ਨੂੰ ਵਿੰਟੇਜ ਨੰਬਰ ਦੇ ਵਾਹਨ ਨੂੰ ਲੱਭਣ ਲਈ ਸੂਬੇ ਦੇ ਸਾਰੇ ਜ਼ਿਲਿ੍ਹਆਂ ’ਚ ਖੋਜ ਕਰਨੀ ਪੈਂਦੀ ਹੈ, ਇਸ ਲਈ ਇਹ ਨੰਬਰ ਸਕਿਓਰਿਟੀ ਦੇ ਲਿਹਾਜ਼ ਨਾਲ ਵੀ ਕਾਫੀ ਅਹਿਮ ਹੈ।
ਇਹ ਵੀ ਪੜ੍ਹੋ: ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ
ਕਈ ਦਲਾਲਾਂ, ਕਰਿੰਦਿਆਂ ਅਤੇ ਰਈਸਜ਼ਾਦਿਆਂ ਦੇ ਸਾਹ ਫੁੱਲੇ
ਵਿੰਟੇਜ ਨੰਬਰਾਂ ਨੂੰ ਲੈ ਕੇ ਕਈ ਦਲਾਲਾਂ, ਕਰਿੰਦਿਆਂ ਅਤੇ ਰਈਸਜ਼ਾਦਿਆਂ ਦੇ ਸਾਹ ਹੁਣੇ ਤੋਂ ਫੁੱਲਣ ਲੱਗੇ ਹਨ ਕਿਉਂਕਿ ਜਦੋਂ ਰਿਕਾਰਡ ਦੀ ਛਾਣਬੀਣ ਹੋਵੇਗੀ ਤਾਂ ਕਈ ਖਾਮੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ। ਪਿਛਲੇ ਮਹੀਨਿਆਂ ਦੌਰਾਨ ਪਹਿਲਾਂ ਅਜਿਹੇ ਕਈ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਨਿਯਮਾਂ ਨੂੰ ਛਿੱਕੇ ਟੰਗ ਕੇ ਨੰਬਰ ਲਗਾਏ ਗਏ ਸਨ ਪਰ ਹੁਣ ਅਜਿਹੇ ਕੇਸਾਂ ਵਿਚ ਲੋਕਾਂ ਨੂੰ ਕਾਰਵਾਈ ਵੀ ਝੱਲਣੀ ਪੈ ਸਕਦੀ ਹੈ।
ਇਹ ਵੀ ਪੜ੍ਹੋ: ਜੀਜੇ ਦਾ ਰੂਹ ਕੰਬਾਊ ਕਾਰਾ, ਦਾਤਰ ਨਾਲ ਗਲਾ ਵੱਢ ਕੇ ਸਕੇ ਸਾਲੇ ਨੂੰ ਦਿੱਤੀ ਬੇਰਹਿਮ ਮੌਤ
ਸੋਮਵਾਰ ਤੋਂ ਸਰਕਾਰ ਦੇ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ : ਬਰਜਿੰਦਰ ਸਿੰਘ
ਪਿਛਲੇ ਕੁਝ ਦਿਨਾਂ ਤੋਂ ਛੁੱਟੀ ’ਤੇ ਚੱਲ ਰਹੇ ਸਕੱਤਰ ਆਰ. ਟੀ. ਏ. ਬਰਜਿੰਦਰ ਸਿੰਘ ਨੇ ਮੋਬਾਇਲ ’ਤੇ ਸੰਪਰਕ ਕਰਨ ’ਤੇ ਦੱਸਿਆ ਕਿ ਉਹ ਵਾਪਸ ਪਰਤ ਕੇ ਸੋਮਵਾਰ ਤੋਂ ਡਿਊਟੀ ਜੁਆਇਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਹੀ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਸਰਕਾਰ ਦੇ ਹੁਕਮਾਂ ਮੁਤਾਬਕ 1988 ਐਕਟ ਤੋਂ ਪਹਿਲਾਂ ਦੀ ਸੀਰੀਜ਼ ਦੇ ਸਾਰੇ ਨੰਬਰ ਹੁਣ ਰੱਦ ਸਮਝੇ ਜਾਣ। ਹੁਣ ਅਜਿਹੇ ਵਿੰਟੇਜ ਨੰਬਰਾਂ ਦੀ ਰਜਿਸਟ੍ਰੇਸ਼ਨ ਵਾਲੀਆਂ ਗੱਡੀਆਂ ਦੇ ਮਾਲਕਾਂ ਨੂੰ ਨੋਟਿਸ ਭੇਜ ਕੇ ਉਨ੍ਹਾਂ ਨੂੰ ਆਰ. ਟੀ. ਏ. ਦਫਤਰ ਵਿਚ ਆ ਕੇ ਨਵੇਂ ਨੰਬਰ ਅਲਾਟ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਜਾਣਗੇ ਕਿਉਂਕਿ ਸਰਕਾਰ ਦੇ ਹੁਕਮਾਂ ਤੋਂ ਬਾਅਦ ਅਜਿਹੇ ਨੰਬਰਾਂ ਵਾਲੀਆਂ ਗੱਡੀਆਂ ਦਾ ਸੜਕ ’ਤੇ ਉਤਰਨਾ ਨਾਜਾਇਜ਼ ਹੋਵੇਗਾ।
ਇਹ ਵੀ ਪੜ੍ਹੋ: ਮੋਗਾ 'ਚ ਵੱਡੀ ਵਾਰਦਾਤ: ਸਿਰਫ਼ 60 ਰੁਪਏ ਪਿੱਛੇ ਕੀਤਾ ਦੁਕਾਨਦਾਰ ਦਾ ਕਤਲ
ਉਥੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੇ ਹੁਕਮਾਂ ’ਤੇ ਆਰ. ਟੀ. ਏ. ਦਫਤਰ ਦਾ ਆਰਜ਼ੀ ਤੌਰ ’ਤੇ ਕਾਰਜਭਾਰ ਸੰਭਾਲ ਰਹੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਦਰਬਾਰਾ ਸਿੰਘ ਨੇ ਕਿਹਾ ਕਿ ਬਰਜਿੰਦਰ ਸਿੰਘ ਦੇ ਛੁੱਟੀ ’ਤੇ ਹੋਣ ਦੇ ਕਾਰਣ ਉਹ ਸਿਰਫ 18 ਦਸੰਬਰ ਤੱਕ ਵਿਭਾਗੀ ਕੰਮਕਾਜ ਦੇਖ ਰਹੇ ਹਨ, ਜਿਸ ਕਾਰਣ ਸਕੱਤਰ ਆਰ. ਟੀ. ਏ. ਦੇ ਵਾਪਸ ਪਰਤਣ ’ਤੇ ਹੀ ਵਿੰਟੇਜ ਨੰਬਰਾਂ ਦੇ ਮਾਮਲੇ ’ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਵਿਆਹ ਲਈ ਰਾਜ਼ੀ ਨਾ ਹੋਣ 'ਤੇ ਕੁੜੀ ਦੀ ਪੱਤ ਰੋਲਦਿਆਂ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਕੀਤਾ ਹੈਰਾਨ ਕਰਦਾ ਕਾਰਾ
ਪੰਜਾਬ ਕੈਬਨਿਟ ਦੀ ਮੀਟਿੰਗ 'ਚ ਅਹਿਮ ਫ਼ੈਸਲਾ, 'ਪੰਜਾਬ ਕੰਟਰੈਕਟਰ ਲੇਬਰ ਰੂਲਜ਼' 'ਚ ਹੋਵੇਗੀ ਸੋਧ
NEXT STORY