ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ/ਵਰਿੰਦਰ ਪੰਡਤ) : ਅੱਜ ਸ਼ਾਮ ਦੇ ਸਮੇਂ ਅਚਾਨਕ ਹੀ ਬਾਰਿਸ਼ ਦੇ ਦੌਰਾਨ ਪਿੰਡ ਕੰਧਾਲਾ ਜੱਟਾਂ ਵਿਖੇ ਅਸਮਾਨੀ ਬਿਜਲੀ ਦਾ ਕਹਿਰ ਵਾਪਰਿਆ। ਅਸਵਾਨੀ ਬਿਜਲੀ ਨੇ ਸਵਰਗਵਾਸੀ ਅਮਰੀਕ ਦੇ ਘਰ ਦੀ ਛੱਤ ਪਾੜ ਕੇ ਅੰਦਰ ਪਏ ਹੋਏ ਬਿਜਲੀ ਦੇ ਉਪਕਰਣਾਂ ਦਾ ਬੁਰੀ ਤਰ੍ਹਾਂ ਨੁਕਸਾਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਬੀ.ਆਰ. ਅੰਬੇਡਕਰ ਕਲੱਬ ਕੰਧਾਲਾ ਜੱਟਾਂ ਦੇ ਪ੍ਰਧਾਨ ਜਸਵੀਰ ਸਿੰਘ ਲੱਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਲਿਸ਼ਕਦੀ ਹੋਈ ਬਿਜਲੀ ਉਨ੍ਹਾਂ ਘਰ ਦੀ ਛੱਤ ਪਾੜ ਕੇ ਦਾਖਲ ਹੋਈ ਤੇ ਪੱਖੇ ਲਾਈਟਾਂ ਅਤੇ ਬਿਜਲੀ ਦੇ ਹੋਰ ਉਪਕਰਨ ਪੂਰੀ ਤਰ੍ਹਾਂ ਸੜ ਗਏ। ਪਰਮਾਤਮਾ ਦਾ ਸ਼ੁਕਰ ਰਿਹਾ ਕਿ ਇਸ ਹਾਦਸੇ ਵਿੱਚ ਕੋਈ ਜਾਨਲੇਵਾ ਨੁਕਸਾਨ ਨਹੀਂ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਤੜਾਂ ਦੇ ‘ਦ ਹੈਲਿਕਸ ਆਕਸਫੋਰਡ ਸਮਾਰਟ ਸਕੂਲ’ ਦਾ CBSE ਪ੍ਰੀਖਿਆਵਾਂ ’ਚ ਦਬਦਬਾ ਕਾਇਮ
NEXT STORY