ਜਲੰਧਰ (ਪੁਨੀਤ)— ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਠੇਕਾ ਕਾਮਿਆਂ ਨੇ ਬੱਸ ਅੱਡੇ 'ਚ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਭੜਾਸ ਕੱਢਦੇ ਹੋਏ ਕਿਹਾ ਕਿ ਲੰਬੇ ਅਰਸੇ ਤੋਂ ਮੰਗਾਂ ਮੰਨਣ ਲਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ, ਜਦਕਿ ਇਸ ਦੇ ਉਲਟ ਰੋਡਵੇਜ਼ ਅਤੇ ਪਨਬੱਸ ਦਾ ਨਿੱਜੀਕਰਨ ਕਰਨ ਵੱਲ ਕਦਮ ਪੁਟਿਆ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਬੁਲਾਰਿਆਂ ਨੇ ਕਿਹਾ ਕਿ ਇਹ ਇਕ ਸੰਕੇਤਕ ਰੋਸ ਪ੍ਰਦਰਸ਼ਨ ਹੈ। ਇਸ ਸਬੰਧੀ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਅੰਮ੍ਰਿਤਸਰ 'ਚ 12 ਨਵੰਬਰ ਨੂੰ ਜ਼ੋਨਲ ਰੈਲੀ ਕੀਤੀ ਜਾ ਰਹੀ ਹੈ, ਜਿਸ 'ਚ 6 ਡਿਪੂਆਂ ਦੇ ਕਾਮੇ ਹਿੱਸਾ ਲੈਣਗੇ। ਉਥੇ ਹੀ 26 ਨਵੰਬਰ ਨੂੰ ਪੰਜਾਬ 'ਚ ਇਕ ਦਿਨੀਂ ਹੜਤਾਲ ਕਰਕੇ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ, ਜਿਸ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ। ਉਨ੍ਹਾਂ ਕਿਹਾ ਕਿ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਸਬੰਧ 'ਚ ਮੰਗ-ਪੱਤਰ ਭੇਜਣ ਦੇ ਬਾਵਜੂਦ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ, ਜਿਸ ਕਾਰਨ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਸਰਕਾਰ ਕਰਮਚਾਰੀਆਂ ਦੀ ਮੰਗਾਂ ਮੰਨਣ ਲਈ ਗੰਭੀਰ ਨਹੀਂ ਹੈ।
ਪੰਜਾਬ ਰੋਡਵੇਜ਼ ਦੀ ਜੁਆਇੰਟ ਐਕਸ਼ਨ ਕਮੇਟੀ ਅਤੇ ਕਾਂਟਰੈਕਟਰ ਵਰਕਰ ਯੂਨੀਅਨ ਦੇ ਸੱਦੇ 'ਤੇ ਹੋਏ ਪ੍ਰਦਰਸ਼ਨ 'ਚ ਜਲੰਧਰ ਦੇ ਦੋਵੇਂ ਡਿਪੂਆਂ ਦੇ ਕਰਮਚਾਰੀਆਂ ਸਮੇਤ ਹੁਸ਼ਿਆਰਪੁਰ, ਨਵਾਂਸ਼ਹਿਰ, ਮੋਗਾ ਅਤੇ ਫਿਰੋਜ਼ਪੁਰ ਦੇ 6 ਡਿਪੂਆਂ ਦੇ ਕਾਮਿਆਂ ਨੇ ਹਿੱਸਾ ਲਿਆ। ਇਸ ਮੌਕੇ ਮੰਚ 'ਤੇ ਬੈਠੇ ਰੇਸ਼ਮ ਸਿੰਘ ਗਿੱਲ, ਸੁਰਿੰਦਰ ਸਿੰਘ, ਜਗਦੀਸ਼ ਸਿੰਘ ਚਾਹਲ, ਰਸ਼ਪਾਲ ਸਿੰਘ, ਸੁਖਵਿੰਦਰ, ਮਲਵਿੰਦਰ ਕੁਮਾਰ, ਬਲਬੀਰ ਸਿੰਘ, ਹਰਕੇਵਲ ਰਾਮ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਾਂਗ ਸਾਰਿਆਂ ਨੂੰ ਇਕ ਮੰਚ 'ਤੇ ਇਕੱਠੇ ਹੋਣ ਦੀ ਲੋੜ ਤਾਂ ਜੋ ਰੋਡਵੇਜ਼/ਪਨਬੱਸ ਦੇ ਨਿੱਜੀਕਰਨ ਨੂੰ ਰੋਕਿਆ ਜਾ ਸਕੇ।
ਮੰਗਾਂ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ ਅਤੇ ਪਨਬੱਸ ਨੂੰ ਪੀ. ਆਰ. ਟੀ. ਸੀ. 'ਚ ਸ਼ਾਮਲ ਕਰਨ ਦੇ ਫ਼ੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਵੇ, ਕਰਜ਼ ਮੁਕਤ ਹੋਈਆਂ ਬੱਸਾਂ ਨੂੰ ਪਨਬੱਸ ਤੋਂ ਰੋਡਵੇਜ਼ 'ਚ ਸ਼ਿਫਟ ਕੀਤਾ ਜਾਵੇ। ਟਾਈਮ ਟੇਬਲ ਰਿਵਾਈਜ਼ ਕੀਤਾ ਜਾਵੇ, ਬਿਨਾਂ ਪਰਮਿਟ ਦੇ ਚੱਲਣ ਵਾਲੀਆਂ ਬੱਸਾਂ 'ਤੇ ਤੁਰੰਤ ਪ੍ਰਭਾਵ ਨਾਲ ਐਕਸ਼ਨ ਲਿਆ ਜਾਵੇ ਕਿਉਂਕਿ ਇਨ੍ਹਾਂ ਬੱਸਾਂ ਕਾਰਣ ਸਰਕਾਰ ਨੂੰ ਟੈਕਸ ਦਾ ਘਾਟਾ ਚੁੱਕਣਾ ਪੈ ਰਿਹਾ ਹੈ। ਰੋਸ ਪ੍ਰਦਰਸ਼ਨ ਵਿਚ ਬਲਜੀਤ ਿਸੰਘ, ਕੇਵਲ ਕੁਮਾਰ, ਅਵਤਾਰ ਸਿੰਘ ਤਾਰੀ, ਗੁਰਜੰਟ ਸਿੰਘ ਕੋਕਰੀ, ਸੁੱਚਾ ਸਿੰਘ, ਗੁਰਦਿਆਲ ਸਿੰਘ, ਅਮਰੀਕ ਸਿੰਘ ਗਿੱਲ, ਸੁਖਜਿੰਦਰ ਸਿੰਘ, ਅਮਰਜੀਤ ਿਸੰਘ, ਬਲਜੀਤ ਸਿੰਘ, ਰਮਨਦੀਪ ਸਿੰਘ, ਰਾਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਮੌਜੂਦ ਸਨ।
ਘੱਟ ਕਿਰਾਏ 'ਚ ਸਫ਼ਰ ਕਰਨ ਦੀ ਸਹੂਲਤ ਹੋਵੇਗੀ ਖਤਮ : ਬੁਲਾਰਾ
ਬੁਲਾਰੇ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਰੋਡਵੇਜ਼ ਦਾ ਨਿੱਜੀਕਰਨ ਕਰਨ ਵੱਲ ਤੇਜ਼ੀ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਕਦਮ ਚੁੱਕੇ ਜਾ ਰਹੇ ਹਨ, ਜਿਸ ਨਾਲ ਕਾਮਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਇਸ ਨਿੱਜੀਕਰਨ ਨਾਲ ਘੱਟ ਕਿਰਾਏ 'ਚ ਸਫਰ ਕਰਨ ਵਾਲੇ ਯਾਤਰੀਆਂ ਦੀਆਂ ਕਈ ਸਹੂਲਤਾਂ ਖਤਮ ਹੋ ਜਾਣਗੀਆਂ। ਇਸ ਨਾਲ ਲੋਕਾਂ ਨੂੰ ਬੱਸ ਪਾਸ ਬਣਵਾਉਣਾ ਮੁਸ਼ਕਲ ਹੋ ਜਾਵੇਗਾ ਅਤੇ ਘੱਟ ਮੁਸਾਫ਼ਿਰਾਂ ਵਾਲੇ ਰੂਟ ਵੀ ਬੰਦ ਹੋ ਜਾਣਗੇ। ਲੋਕਾਂ ਨੂੰ ਆਉਣ ਵਾਲੇ ਸਮੇਂ ਵਿਚ ਸਫਰ ਕਰਨ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਲੋਕਾਂ ਨੂੰ ਵੀ ਇਸ ਅੰਦੋਲਨ ਵਿਚ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀਆਂ ਸਹੂਲਤਾਂ ਬਰਕਰਾਰ ਰਹਿ ਸਕਣ।
ਰਿਸ਼ਤਿਆ ਦਾ ਘਾਣ: ਨੌਜਵਾਨ ਨੇ ਛੋਟੇ ਭੈਣ-ਭਰਾ ਨੂੰ ਚਾਕੂਆਂ ਨਾਲ ਵਿੰਨ੍ਹਿਆ, ਭਰਾ ਦੀ ਹਾਲਤ ਗੰਭੀਰ
NEXT STORY