ਮੋਹਾਲੀ (ਰਣਬੀਰ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਹੱਈਆ ਕੀਤਾ ਗਿਆ ਹੈ ਕਿ ਸਿੱਖਿਆ ਸਿਰਫ਼ ਕਿਤਾਬਾਂ ਤੇ ਇਮਤਿਹਾਨਾਂ ਤੱਕ ਸੀਮਤ ਨਾ ਰਹੇ, ਸਗੋਂ ਵਿਦਿਆਰਥੀਆਂ ਨੂੰ ਰਚਨਾਤਮਕਤਾ, ਨਵੀਨਤਾ ਤੇ ਅਸਲ ਜੀਵਨ ’ਚ ਸਿੱਖਣ ਦੀ ਦਿਸ਼ਾ ’ਚ ਲੈ ਕੇ ਜਾਵੇ ਜਿਵੇਂ ਕਿ ਵਰਤਮਾਨ ਵਿੱਦਿਅਕ ਵਿਚਾਰਾਂ ਅਧੀਨ ਸਿੱਖਿਆ ਦੇ ਮੁਹਾਂਦਰੇ ਦੀ ਲੋੜ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ‘ਨਵੀਂ ਪੀੜ੍ਹੀ ਦੀ ਸਿੱਖਿਆ ਲਈ ਸਿੱਖਿਆ ਢਾਂਚੇ ਬਾਰੇ ਮੁੜ ਵਿਚਾਰਾਂ’ ਵਿਸ਼ੇ ’ਤੇ ਵਿਸ਼ੇਸ਼ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਮਾਹਰਾਂ ਨੇ ਇਸ ਪੱਖ ’ਤੇ ਵਿਚਾਰ ਕੀਤੀ ਕਿ ਕਿਵੇਂ ਵਿਦਿਆਰਥੀਆਂ ਦੀਆਂ ਹੁਨਰ ਸਿੱਖਿਆ ਸੋਚਾਂ ਨੂੰ ਹਕੀਕਤ ’ਚ ਬਦਲਿਆ ਜਾਵੇ ਅਤੇ ਉਨ੍ਹਾਂ ਦੀ ਰੱਖਿਆ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਬੱਚੇ ਦੀ ਸੋਚ ਕੀਮਤੀ ਹੈ ਅਤੇ ਉਸ ਦੀ ਬੌਧਿਕ ਸੰਭਾਲ ਹੋਣੀ ਜ਼ਰੂਰੀ ਹੈ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਇਕ ਅਜਿਹਾ ਸਿਸਟਮ ਬਣਾਉਣ 'ਚ ਜੁੱਟਿਆ ਹੋਇਆ ਹੈ, ਜਿੱਥੇ ਵਿਦਿਆਰਥੀ ਖੁੱਲ੍ਹੇ ਦਿਮਾਗ ਨਾਲ ਸੋਚ ਸਕਣ, ਆਪਣੀਆਂ ਨਵੀਆਂ ਖੋਜਾਂ ਕਰ ਸਕਣ ਅਤੇ ਆਪਣੀ ਰਚਨਾਤਮਕਤਾ ਦੀ ਕਾਨੂੰਨੀ ਸੁਰੱਖਿਆ ਲਈ ਸਿੱਖਿਆ ਬੋਰਡ ਦਾ ਸਹਿਯੋਗ ਵੀ ਲੈ ਸਕਣਗੇ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ! ਘੱਗਰ 'ਚ ਵਧਿਆ ਪਾਣੀ ਦਾ ਲੈਵਲ, ਇੱਧਰ ਨਾ ਆਉਣ ਲਈ ADVISORY ਜਾਰੀ
ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਹਰ ਵਿਦਿਆਰਥੀ ਦੇ ਮਨ ’ਚ ਕੋਈ ਨਾ ਕੋਈ ਨਵੀਂ ਸੋਚ ਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਵਿਦਿਅਰਥੀਆਂ ਦੇ ਸੁਫ਼ਨੇ ਹਕੀਕਤ ਬਣਨ ਅਤੇ ਕੋਈ ਹੋਰ ਉਨ੍ਹਾਂ ਦੀ ਬੌਧਿਕ ਚੋਰੀ ਨਾ ਕਰ ਸਕੇ। ਇੰਟਲੈਕਚੂਅਲ ਪ੍ਰਾਪਰਟੀ ਰਾਈਟਸ ਦੇ ਮਾਹਿਰ ਡਾ. ਰੁਚੀ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀ ਆਪਣੀਆਂ ਰਚਨਾਵਾਂ ਜਾਂ ਪ੍ਰਾਜੈਕਟਾਂ ਨੂੰ ਕਿਵੇਂ ਰਜਿਸਟਰ ਕਰ ਸਕਦੇ ਹਨ ਚਾਹੇ ਉਹ ਕੋਈ ਸਾਇੰਸ ਮਾਡਲ ਹੋਵੇ, ਐਪ ਹੋਵੇ, ਕੋਈ ਖੋਜ ਜਾਂ ਉੱਦਮ ਹੋਵੇ। ਸੰਮੇਲਨ ਦੌਰਾਨ ਸਭ ਤੋਂ ਮਨਮੋਹਕ ਪਲ ਉਹ ਸੀ, ਜਦੋਂ ਸਰਕਾਰੀ ਮਹਿਲਾ ਸੀਨੀਅਰ ਸੈਕੰਡਰੀ ਸਕੂਲ, ਧੂਰੀ ਦਾ ਵਿਦਿਆਰਥੀ ਮਿਯੰਕ ਸ਼ਰਮਾ ਮੰਚ ’ਤੇ ਆਇਆ ਅਤੇ ਉਸ ਨੇ ਆਪ ਤਿਆਰ ਕੀਤਾ ਏ. ਆਈ. ਪ੍ਰਾਜੈਕਟ ‘ਡਿਪ੍ਰੈਸ਼ਨ ਡਿਟੈਕਟਰ’ ਆਪਣੇ ਅਧਿਆਪਿਕਾ ਕਿਰਨ ਬਾਲਾ ਦੀ ਮਦਦ ਨਾਲ ਸੰਮੇਲਨ ’ਚ ਪੇਸ਼ ਕੀਤਾ, ਜੋ ਮਨੋਦਸ਼ਾ ਜਾਂ ਮਾਨਸਿਕ ਤਣਾਅ ਦੀ ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ। ਉਸ ਦੀ ਸੋਚ, ਮਿਹਨਤ ਤੇ ਕਿਰਤ ਤੋਂ ਸੰਮੇਲਨ ’ਚ ਸ਼ਾਮਲ ਹਰ ਹਾਜ਼ਰ ਵਿਅਕਤੀ ਖ਼ੁਸ਼ ਅਤੇ ਹੈਰਾਨ ਸੀ ਕਿ ਕਿਵੇਂ ਇਕ ਆਮ ਵਿਦਿਆਰਥੀ ਕੋਡਿੰਗ ਸਿੱਖ ਕੇ ਇਕ ਅਜਿਹਾ ਕਾਰਗਰ ਉਪਕਰਨ ਤਿਆਰ ਕਰ ਸਕਦਾ ਹੈ, ਜੋ ਸਮਾਜ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਸਿਰਫ਼ ਸ਼ੌਂਕ ਵਜੋਂ ਕੰਮ ਸ਼ੁਰੂ ਕੀਤਾ ਸੀ ਪਰ ਸਭ ਦੇ ਉਤਸ਼ਾਹ ਕਾਰਨ ਉਸ ਦੀ ਸੋਚ ਰਾਜ ਪੱਧਰ 'ਤੇ ਚਰਚਾ ਦਾ ਕੇਂਦਰ ਬਣ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਮਹਿਲਾ ਸਰਪੰਚਾਂ ਲਈ ਵੱਡਾ ਐਲਾਨ, CM ਮਾਨ ਨੇ ਦਿੱਤੀ ਖ਼ੁਸ਼ਖ਼ਬਰੀ (ਵੀਡੀਓ)
ਸਕੂਲਾਂ ’ਚ ਖੋਲ੍ਹੀਆਂ ਜਾਣਗੀਆਂ ਹੋਰ ਅਟਲ ਟਿੰਕਰਿੰਗ ਪ੍ਰਯੋਗਸ਼ਾਲਾਵਾਂ
ਇਸ ਮੌਕੇ ਸਿੱਖਿਆ ਬੋਰਡ ਵੱਲੋਂ ਸਕੂਲਾਂ ’ਚ ਹੋਰ ਅਟਲ ਟਿੰਕਰਿੰਗ ਪ੍ਰਯੋਗਸ਼ਾਲਾਵਾਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਤਾਂ ਜੋ ਵੱਡੇ ਪੱਧਰ 'ਤੇ ਵਿਦਿਆਰਥੀਆਂ ਨੂੰ ਰਚਨਾਤਮਕ ਬਣ ਸਕਣ ਦਾ ਹੁਲਾਰਾ ਦਿੱਤਾ ਜਾ ਸਕੇ। ਵਿਗਿਆਨ ਮਾਹਿਰ ਡਾ. ਰਮਿੰਦਰਜੀਤ ਕੌਰ ਨੇ ਦੱਸਿਆ ਕਿ ਹੁਣ ਸਕੂਲਾਂ ’ਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਲਝਾਉਣ ਦੀ ਯੋਗਤਾ ਅਤੇ ਸੂਝ ਨੂੰ ਵਿਕਸਿਤ ਕਰਨ ਲਈ ਨਵੇਂ ਤਰੀਕੇ ਅਪਣਾਏ ਜਾਣਗੇ। ਇਹ ਸਭ ਕੋਸ਼ਿਸ਼ਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਹੁਣ ਪੰਜਾਬ ਦਾ ਹਰ ਵਿਦਿਆਰਥੀ ਵਿਲੱਖਣ ਸੂਝ ਰੱਖਣ ਵਾਲਾ ਖੋਜੀ ਬਣ ਸਕਦਾ ਹੈ ਅਤੇ ਉਸ ਦੀ ਸੂਝ ਨੂੰ ਬੌਧਿਕ ਪੱਖੋਂ ਸੁਰੱਖਿਅਤ ਵੀ ਕੀਤਾ ਜਾ ਸਕੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 11 ਤੋਂ 16 ਜੁਲਾਈ ਲਈ ਵੱਡੀ ਭਵਿੱਖਬਾਣੀ! ਇਨ੍ਹਾਂ ਜ਼ਿਲ੍ਹਿਆਂ 'ਚ ਦਿਸੇਗਾ ਸਭ ਤੋਂ ਵੱਧ ਅਸਰ
NEXT STORY