ਚੰਡੀਗੜ੍ਹ (ਪ੍ਰੀਕਸ਼ਿਤ) : ਮੌਲੀਜਾਗਰਾਂ ਸਥਿਤ ਰਾਜੀਵ ਕਾਲੋਨੀ ਰੋਡ ’ਤੇ ਇਕ ਸਕੂਲ ਬੱਸ ਦੀ ਟੱਕਰ ਨਾਲ ਐਕਟਿਵਾ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੌਲੀਜਾਗਰਾਂ ਦੇ ਚਰਨ ਸਿੰਘ ਕਾਲੋਨੀ ਦੇ ਰਹਿਣਵਾਲੇ 40 ਸਾਲਾ ਦੁਵਾਰਕਾ ਪ੍ਰਸਾਦ ਯਾਦਵ ਦੇ ਰੂਪ ’ਚ ਹੋਈ। ਹਾਦਸੇ ਤੋਂ ਬਾਅਦ ਮੁਲਜ਼ਮ ਬੱਸ ਚਾਲਕ ਮੌਕੇ ’ਤੇ ਵਾਹਨ ਛੱਡ ਕੇ ਫ਼ਰਾਰ ਹੋ ਗਿਆ। ਘਟਨਾ ਤੋਂ ਬਾਅਦ ਮੌਲੀਜਾਗਰਾਂ ਥਾਣਾ ਪੁਲਸ ਨੇ ਬੱਸ ਨੂੰ ਜ਼ਬਤ ਕਰਦੇ ਹੋਏ ਮੁਲਜ਼ਮ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦਰਜ ਮਾਮਲੇ ਦੇ ਤਹਿਤ ਦੁਵਾਰਕਾ ਪ੍ਰਸਾਦ ਬਰੈੱਡ ਤੇ ਅੰਡੇ ਵੇਚਣ ਦਾ ਕੰਮ ਕਰਦਾ ਸੀ। ਜਦੋਂ ਉਹ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਰਾਜੀਵ ਕਲੋਨੀ ਰੋਡ ਮੌਲੀਜਾਗਰਾਂ ਵੱਲ ਜਾ ਰਿਹਾ ਸੀ ਤਾਂ ਉਸ ਸਮੇਂ ਪੰਚਕੂਲਾ ਵੱਲੋਂ ਇਕ ਸਕੂਲ ਬੱਸ ਬੱਚਿਆਂ ਨੂੰ ਛੱਡਣ ਦੇ ਲਈ ਜਾ ਰਹੀ ਸੀ। ਇਸ ਦੌਰਾਨ ਬੱਸ ਨੇ ਦੁਵਾਰਕਾ ਪ੍ਰਸਾਦ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੇ ਸਮੇਂ ਬੱਸ ’ਚ ਸਕੂਲ ਦੇ ਕੁੱਝ ਵਿਦਿਆਰਥੀ ਵੀ ਸਵਾਰ ਸੀ। ਅਚਾਨਕ ਹੋਏ ਹਾਦਸੇ ਨਾਲ ਬੱਚੇ ਸਹਿਮ ਗਏ, ਜਿਨ੍ਹਾਂ ਨੂੰ ਦੂਜੇ ਵਾਹਨ ਨਾਲ ਘਰ ਭੇਜਿਆ ਗਿਆ। ਪੁਲਸ ਨੇ ਸਕੂਲ ਬੱਸ ਅਤੇ ਐਕਟਿਵਾ ਨੂੰ ਜ਼ਬਤ ਕਰਕੇ ਮੁਲਜ਼ਮ ਬੱਸ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਐਕਸ਼ਨ! 13,500 ਰੁਪਏ ਦੇ ਕੱਟੇ 5 ਚਾਲਾਨ
NEXT STORY