ਫਾਜ਼ਿਲਕਾ(ਨਾਗਪਾਲ, ਲੀਲਾਧਰ) - ਸਭਨਾਂ ਲਈ ਮਕਾਨ ਮਿਸ਼ਨ ਦਾ ਸਪਨਾ ਪੂਰਾ ਕਰਨ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸ਼ਹਿਰੀ ਆਵਾਸ ਯੋਜਨਾ ਸ਼ਹਿਰੀ ਬੇ-ਘਰ ਪਰਿਵਾਰਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ। ਘੱਟ ਵਿਆਜ ਦਰ 'ਤੇ ਜ਼ਿਆਦਾ ਲੋਨ ਮੁਹੱਈਆ ਕਰਵਾਉਣ ਲਈ ਇਸ ਯੋਜਨਾ ਨੂੰ ਸ਼ੁਰੂ ਕਰਨਾ ਸਰਕਾਰ ਦਾ ਬਹੁਤ ਹੀ ਸੁਚੱਜਾ ਤੇ ਨਿਵੇਕਲਾ ਉਪਰਾਲਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਵੱਖ-ਵੱਖ ਅਧਿਕਾਰੀਆਂ ਤੇ ਸਮੂਹ ਨਗਰ ਕੌਂਸਲ ਦੇ ਈ. ਓਜ਼. ਨਾਲ ਕੀਤੀ ਗਈ ਮੀਟਿੰਗ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰਾਂ 'ਚ ਪਛੜੀ ਤੇ ਹੋਰ ਜਾਤੀਆਂ ਨੂੰ ਵੀ ਇਸ ਯੋਜਨਾ ਤਹਿਤ ਕਾਫੀ ਲਾਭ ਪ੍ਰਾਪਤ ਹੋਵੇਗਾ। ਆਰਥਿਕ ਤੌਰ 'ਤੇ ਕਮਜ਼ੋਰ ਸਥਿਤੀ ਵਾਲੇ ਬੇ-ਘਰ ਸ਼ਹਿਰੀ, ਐੱਸ. ਸੀ. ਤੇ ਬੀ. ਸੀ. ਪਰਿਵਾਰਾਂ ਜਿਨ੍ਹਾਂ ਦੀ ਸਾਲਾਨਾ ਆਦਮਨ 3 ਲੱਖ ਰੁਪਏ ਤੱਕ ਹੋਵੇ, ਉਨ੍ਹਾਂ ਨੂੰ ਈ. ਡਬਲਯੂ. ਐੱਸ. ਤਹਿਤ 325 ਵਰਗ ਗਜ਼ ਦਾ ਮਕਾਨ ਮੁਹੱਈਆ ਕਰਵਾਇਆ ਜਾਵੇਗਾ ਤੇ ਹੋਰ ਜਾਤੀਆਂ ਦੇ ਲੋੜਵੰਦਾਂ ਨੂੰ 1.50 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਕ੍ਰੈਡਿਟ ਲਿੰਕਡ ਸਬਸਿਡੀ ਅਧੀਨ ਜਿਨ੍ਹਾਂ ਸ਼ਹਿਰੀ ਪਰਿਵਾਰਾਂ ਦੀ ਆਮਦਨ 3 ਲੱਖ ਰੁਪਏ ਤੱਕ ਹੈ, ਉਨ੍ਹਾਂ ਨੂੰ ਮਕਾਨ ਬਣਾਉਣ ਲਈ 6.5 ਫੀਸਦੀ ਵਿਆਜ ਦਰ 'ਤੇ 6 ਲੱਖ ਰੁਪਏ ਦਾ 20 ਸਾਲਾਂ ਲਈ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ, ਵੱਖ-ਵੱਖ ਆਮਦਨ ਵਾਲੇ ਸ਼ਹਿਰੀ ਪਰਿਵਾਰਾਂ ਨੂੰ ਵੱਖ-ਵੱਖ ਵਿਆਜ ਦਰ 'ਤੇ ਲੋਨ ਦਿੱਤਾ ਜਾਵੇਗਾ, ਮਕਾਨ ਦੀ ਉਸਾਰੀ ਜਾਂ ਵਰਤਮਾਨ ਮਕਾਨ 'ਚ ਵਾਧੇ ਕਰਨ ਲਈ 1.5 ਲੱਖ ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾਵੇਗੀ ਤੇ ਝੁੱਗੀ-ਝੌਂਪੜੀਆਂ ਵਿਚ ਰਹਿਣ ਵਾਲੇ ਯੋਗ ਵਿਅਕਤੀਆਂ ਨੂੰ 'ਸੀਤੂ ਸਲੱਮ ਰੀਡਿਵੈਲਪਮੈਂਟ ਸਕੀਮ' ਅਧੀਨ ਮਕਾਨ ਮੁਹੱਈਆ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਪ੍ਰਾਰਥੀ ਦਾ ਬਾਲਿਗ ਹੋਣਾ, ਆਧਾਰ ਕਾਰਡ ਧਾਰਕ ਹੋਣਾ, ਪੰਜਾਬ ਦਾ ਵਸਨੀਕ ਹੋਣ ਦੇ ਨਾਲ-ਨਾਲ ਪਿਛਲੇ 10 ਵਰ੍ਹਿਆਂ ਤੋਂ ਪੰਜਾਬ ਦਾ ਨਿਵਾਸੀ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਲੋੜਵੰਦ ਬੇ-ਘਰ ਪਰਿਵਾਰਾਂ ਨੂੰ ਮਕਾਨ ਮੁਹੱਈਆ ਕਰਵਾਏ ਜਾਣ। ਇਸ ਸਕੀਮ ਲਈ 30 ਸਤੰਬਰ ਤਕ ਅਪਲਾਈ ਕੀਤਾ ਜਾ ਸਕਦਾ ਹੈ।
ਸਕੂਲ ਦੇ ਚੌਕੀਦਾਰ ਨਾਲ ਕੁੱਟਮਾਰ ਦੇ ਦੋਸ਼ 'ਚ ਕੇਸ ਦਰਜ
NEXT STORY