ਜਲੰਧਰ (ਵੈੱਬ ਡੈਸਕ) : ਸਾਊਦੀ ਅਰਬ 'ਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਇਕ ਭਾਰਤੀ ਨਾਗਰਿਕ ਆਰਿਸ਼ ਇਮਾਮੁਦੀਨ ਦੇ ਕਤਲ ਦੇ ਕੇਸ 'ਚ ਦੋਸ਼ੀ ਕਰਾਰ ਦਿੰਦੇ ਹੋਏ ਦੋਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਖਬਰ ਨੂੰ ਸੁਣ ਕੇ ਜ਼ਿਲਾ ਲੁਧਿਆਣਾ ਅਤੇ ਹੁਸ਼ਿਆਰਪੁਰ 'ਚ ਰਹਿੰਦੇ ਨੌਜਵਾਨਾਂ ਦੇ ਪਰਿਵਾਰਾਂ 'ਚ ਸੋਗ ਦੀ ਲਹਿਰ ਛਾ ਗਈ ਹੈ। ਦੂਜੇ ਪਾਸੇ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਵਲੋਂ ਵੀਰਵਾਰ ਨੂੰ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਸਾਊਦੀ ਅਰਬ 'ਚ ਪੁੱਤਾਂ ਦੀ ਸਿਰ ਕਲਮ ਹੋਣ ਦੀ ਖਬਰ ਨੂੰ ਸੁਣ ਪਰਿਵਾਰਾਂ 'ਚ ਛਾਇਆ ਮਾਤਮ (ਵੀਡੀਓ)
ਸਾਊਦੀ ਅਰਬ 'ਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਇਕ ਭਾਰਤੀ ਨਾਗਰਿਕ ਆਰਿਸ਼ ਇਮਾਮੁਦੀਨ ਦੇ ਕਤਲ ਦੇ ਕੇਸ 'ਚ ਦੋਸ਼ੀ ਕਰਾਰ ਦਿੰਦੇ ਹੋਏ ਦੋਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਜਗਮੀਤ ਬਰਾੜ ਵਲੋਂ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਐਲਾਨ (ਵੀਡੀਓ)
ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਵਲੋਂ ਵੀਰਵਾਰ ਨੂੰ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਛੋਟੀ ਭੈਣ ਨੇ ਕੀਤਾ ਵੱਡੀ ਦਾ ਘਰ ਬਰਬਾਦ, ਜੀਜੇ ਨਾਲ ਹੋਈ ਫਰਾਰ (ਵੀਡੀਓ)
ਅੰਮ੍ਰਿਤਸਰ 'ਚ ਇਕ 12ਵੀਂ ਜਮਾਤ ਦੀ ਵਿਦਿਆਰਥਣ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਹੋਏ ਆਪਣੇ ਹੀ ਜੀਜੇ ਨਾਲ ਫਰਾਰ ਹੋ ਗਈ।
ਆਨਲਾਈਨ ਗੇਮ ਬਣੀ 'ਲਵ ਗੇਮ', ਬਠਿੰਡਾ ਦੀ ਔਰਤ ਨੇ ਪਾਕਿ ਜਾ ਕੇ ਕਰਾਇਆ ਵਿਆਹ
ਸਾਲ 2018 'ਚ ਬਠਿੰਡਾ ਤੋਂ ਲਾਪਤਾ ਹੋਈ ਔਰਤ ਵਲੋਂ ਟੂਰਿਸਟ ਵੀਜ਼ੇ ਦੇ ਤਹਿਤ ਪਾਕਿ ਪਹੁੰਚ ਕੇ ਨੌਜਵਾਨ ਨਾਲ ਵਿਆਹ ਕਰਵਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਹੈਰਾਨ ਕਰ ਦਿੱਤਾ।
ਪੰਜਾਬ ਦੇ ਸਰਕਾਰੀ ਦਫਤਰਾਂ 'ਚ 'ਵਟਸਐਪ' ਬੈਨ
ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਸਰਕਾਰੀ ਦਫਤਰਾਂ 'ਚ ਕੰਮਕਾਜ ਦੌਰਾਨ 'ਵਟਸਐਪ' ਦੀ ਵਰਤੋਂ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਚੋਣ ਮੈਦਾਨ 'ਚ ਉਤਰਨ ਵਾਲੇ ਉਮੀਦਵਾਰਾਂ ਦਾ ਹੋਵੇਗਾ 'ਡੋਪ ਟੈਸਟ'!
ਪੰਜਾਬ ਸਰਕਾਰ ਵਲੋਂ ਜਿਵੇਂ ਅਸਲਾ ਲਾਈਸੈਂਸ, ਸਰਕਾਰੀ ਮੁਲਾਜ਼ਮਾਂ, ਪੰਜਾਬ ਪੁਲਸ ਅਤੇ ਮੈਡੀਕਲ ਦੀ ਪ੍ਰੀਖਿਆ ਲਈ 'ਡੋਪ ਟੈਸਟ' ਜ਼ਰੂਰੀ ਕੀਤਾ ਗਿਆ ਹੈ, ਉਸੇ ਤਰ੍ਹਾਂ ਲੋਕ ਸਭਾ ਦੇ ਚੋਣ ਮੈਦਾਨ 'ਚ ਉਤਰਨ ਵਾਲੇ ਉਮੀਦਵਾਰਾਂ ਦੇ ਵੀ 'ਡੋਪ ਟੈਸਟ' ਦੀ ਮੰਗ ਉੱਠਣ ਲੱਗੀ ਹੈ।
ਸਾਊਦੀ ਅਰਬ 'ਚ 2 ਪੰਜਾਬੀਆਂ ਦਾ ਸਿਰ ਕਲਮ, ਵਿਦੇਸ਼ ਮੰਤਰਾਲੇ 'ਤੇ ਭੜਕੇ ਕੈਪਟਨ
ਸਾਊੁਦੀ ਅਰਬ 'ਚ ਹਾਲ ਹੀ 'ਚ 2 ਪੰਜਾਬੀਆਂ ਦਾ ਸਿਰ ਕਲਮ ਕਰਨ ਦੀ ਘਿਨਾਉਣੀ ਅਤੇ ਗੈਰ-ਮਨੁੱਖੀ ਘਟਨਾ ਦੀ ਤਿੱਖੀ ਆਲੋਚਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲੋ ਇਸ ਸਬੰਧੀ ਵਿਸਤ੍ਰਿਤ ਰਿਪੋਰਟ ਮੰਗਣਗੇ।
ਜਾਖੜ ਨੇ ਬਾਹਰੀ ਹੋਣ ਦਾ ਮਿਟਾਇਆ ਠੱਪਾ, ਪਠਾਨਕੋਟ 'ਚ ਖਰੀਦੀ ਕੋਠੀ
ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਤੇ ਪਾਰਟੀ ਉਮੀਦਵਾਰ ਸੁਨੀਲ ਜਾਖੜ ਨੇ ਆਪਣੇ 'ਤੇ ਬਾਹਰੀ ਉਮੀਦਵਾਰ ਦੇ ਲੱਗੇ ਠੱਪੇ ਨੂੰ ਮਿਟਾਉਣ ਲਈ ਪਠਾਨਕੋਟ ਦੇ ਸਿਆਲੀ ਰੋਡ ਦੀ ਹਰੀ ਨਗਰ ਕਲੋਨੀ 'ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਕੋਠੀ ਖਰੀਦੀ ਹੈ।
ਸਾਊਦੀ ਅਰਬ ਗਏ ਹਰਜੀਤ ਦੀ ਲਾਸ਼ ਵੀ ਪਰਿਵਾਰ ਨੂੰ ਦੇਖਣੀ ਨਸੀਬ ਨਾ ਹੋਈ
ਹਲਕਾ ਸਮਰਾਲਾ ਅਧੀਨ ਪੈਂਦੇ ਪਿੰਡ ਕੁੱਬੇ ਦੇ ਨੌਜਵਾਨ ਹਰਜੀਤ ਸਿੰਘ, ਜੋ ਕਿ ਰੋਜ਼ਗਾਰ ਲਈ ਸਾਊਦੀ ਅਰਬ ਗਿਆ ਸੀ, ਉਥੇ ਉਸ ਨੂੰ ਇਕ ਕਤਲ ਦੇ ਕਥਿਤ ਦੋਸ਼ ਹੇਠ ਬੀਤੀ 28 ਫਰਵਰੀ ਨੂੰ ਫਾਂਸੀ ਦੇ ਦਿੱਤੀ ਗਈ ਸੀ
...ਤੇ ਆਪਣਿਆਂ ਨਾਲ ਹੀ ਭਿੜੇਗੀ 'ਆਪ', ਮੁਕਾਬਲਾ ਹੋਵੇਗਾ ਰੋਮਾਂਚਕ
ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਆਪਣਿਆਂ ਨਾਲ ਹੀ ਭਿੜਨ ਜਾ ਰਹੀ ਹੈ, ਜਿਸ ਕਾਰਨ ਚੋਣਾਂ 'ਚ ਮੁਕਾਬਲਾ ਰੋਮਾਂਚਕ ਹੋਵੇਗਾ।
20 ਸਾਲ ਬਾਅਦ ਸੁਪਰੀਮ ਕੋਰਟ ਨੇ ਕਾਤਲ ਨੂੰ ਨਾਬਾਲਗ ਦੱਸ ਕੇ ਕੀਤਾ ਰਿਹਾਅ
NEXT STORY