ਜਲੰਧਰ (ਵੈੱਬ ਡੈਸਕ) : ਟਿਕਟ ਨਾ ਮਿਲਣ ਕਾਰਨ ਨਾਰਾਜ਼ ਚੱਲ ਰਹੀ ਸਾਬਕਾ ਸੰਸਦ ਮੈਂਬਰ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਇਸ ਫੈਸਲੇ ਨਾਲ ਬੇਹੱਦ ਦੁੱਖ ਪੁੱਜਿਆ ਹੈ, ਜਿਸ ਨੂੰ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਦੂਜੇ ਪਾਸੇ ਬੀਤੇ ਦਿਨੀਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲੁਧਿਆਣਾ ਪਹੁੰਚੇ ਜੱਸੀ ਜਸਰਾਜ ਨੂੰ ਲੋਕਾਂ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਟਿਕਟ ਕੱਟੇ ਜਾਣ 'ਤੇ ਦੇਖੋ ਕੀ ਬੋਲੀ ਕਵਿਤਾ ਖੰਨਾ
ਟਿਕਟ ਨਾ ਮਿਲਣ ਕਾਰਨ ਨਾਰਾਜ਼ ਚੱਲ ਰਹੀ ਸਾਬਕਾ ਸੰਸਦ ਮੈਂਬਰ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਇਸ ਫੈਸਲੇ ਨਾਲ ਬੇਹੱਦ ਦੁੱਖ ਪੁੱਜਿਆ ਹੈ, ਜਿਸ ਨੂੰ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ।
ਰਾਜਾ ਵੜਿੰਗ ਨਾਲ ਜੁੜਿਆ ਇਕ ਹੋਰ ਨਵਾਂ ਵਿਵਾਦ, ਹੁਣ ਲੱਗੇ ਇਹ ਦੋਸ਼ (ਵੀਡੀਓ)
ਪੰਜਾਬ ਦੀ ਸਿਆਸਤ 'ਚ ਭੂਚਾਲ ਆ ਗਿਆ ਹੈ। ਭੂਚਾਲ ਵੀ ਅਜਿਹਾ ਕਿ ਜਿਸ ਨੇ ਕਾਂਗਰਸ ਦਾ ਰਾਜਾ ਅਤੇ ਰਾਜਾ ਵੜਿੰਗ ਵੀ ਹਿਲਾ ਕੇ ਰੱਖ ਦਿੱਤਾ।
ਬੈਂਸ ਦੀ ਹਿਮਾਇਤ 'ਤੇ ਗਏ ਜੱਸੀ ਜਸਰਾਜ ਦਾ ਵਿਰੋਧ, ਭਜਾਈ ਗੱਡੀ (ਵੀਡੀਓ)
ਬੀਤੇ ਦਿਨੀਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲੁਧਿਆਣਾ ਪਹੁੰਚੇ ਜੱਸੀ ਜਸਰਾਜ ਨੂੰ ਲੋਕਾਂ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਚੰਦੂਮਾਜਰਾ ਵੱਲੋਂ ਲਗਾਏ ਗਏ ਦੋਸ਼ਾਂ ਦਾ ਮੁਨੀਸ਼ ਤਿਵਾੜੀ ਨੇ ਦਿੱਤਾ ਜਵਾਬ
ਸ੍ਰੀ ਆਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਨੇ ਕਿਹਾ ਕਿ ਚੰਦੂਮਾਜਰਾ ਛੋਟੀ ਸੋਚ ਦੇ ਮਾਲਕ ਹਨ।
ਟਿਕਟ ਨਾ ਮਿਲਣ 'ਤੇ ਬੋਲੇ ਸਵਰਨ ਸਲਾਰੀਆ, ਕਵਿਤਾ ਖੰਨਾ 'ਤੇ ਦਿੱਤਾ ਵੱਡਾ ਬਿਆਨ
ਗੁਰਦਾਸਪੁਰ ਦੀ ਟਿਕਟ ਨਾ ਮਿਲਣ ਕਰਕੇ ਭਾਜਪਾ ਤੋਂ ਨਾਰਾਜ਼ ਚੱਲ ਰਹੇ ਸਵਰਨ ਸਲਾਰੀਆ ਵਲੋਂ ਅੱਜ ਜਨਸਭਾ ਬੁਲਾ ਕੇ ਸ਼ਕਤੀ ਪ੍ਰਦਰਸ਼ਨ ਕੀਤਾ।
ਚੋਣ ਕਮਿਸ਼ਨ ਤੇ ਮੋਦੀ ਕੋਲ ਕੈਪਟਨ ਅਮਰਿੰਦਰ ਦੀ ਸ਼ਿਕਾਇਤ!
ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅਤੇ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂੰ ਨੇ ਮੁੱਖ ਚੋਣ ਕਮਿਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸ਼ਕਾਇਤ ਕੀਤੀ ਹੈ।
ਚੋਣਾਂ 'ਚ ਨਿੱਤਰੇ 'ਬਾਬਾ ਜੀ ਬਰਗਰ ਵਾਲੇ', ਮਿਲੇ ਗੰਨ ਮੈਨ (ਵੀਡੀਓ)
ਗੰਨਮੈਨ ਲੈਣਾ ਜ਼ਿਆਦਾਤਰ ਲੋਕਾਂ ਦਾ ਸ਼ੌਕ ਹੁੰਦਾ ਹੈ ਪਰ ਬਾਬਾ ਜੀ ਬਰਗਰ ਵਾਲੇ ਦਾ ਗੰਨਮੈਨ ਮਿਲਣ ਕਾਰਨ ਖਰਚਾ ਵੱਧ ਗਿਆ ਹੈ। ਦਰਅਸਲ ਰਵਿੰਦਰ ਪਾਲ ਸਿੰਘ ਉਰਫ ਬਾਬਾ ਜੀ ਬਰਗਰ ਵਾਲੇ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਨਿੱਤਰੇ ਹਨ।
ਬੀਬਾ ਬਾਦਲ ਕੋਲ 7 ਕਰੋੜ ਤੋਂ ਵੱਧ ਦੇ ਗਹਿਣੇ, ਦੂਰ-ਦੂਰ ਤੱਕ ਛਿੜੇ ਚਰਚੇ
ਦੇਸ਼ ਭਰ ਦੇ ਚੋਣ ਮੈਦਾਨ ਵਿਚ ਹੁਣ ਤੱਕ 449 ਮਹਿਲਾ ਉਮੀਦਵਾਰ ਨਿੱਤਰੀਆਂ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਗਹਿਣੇ ਹਰਸਿਮਰਤ ਕੌਰ ਬਾਦਲ ਕੋਲ ਹਨ।
ਸਵਿੱਫਟ ਕਾਰ 'ਚ ਮਚੇ ਅੱਗ ਦੇ ਭਾਂਬੜ, ਜਿਊਂਦਾ ਸੜਿਆ 'ਸਾਬਕਾ ਸਰਪੰਚ' (ਵੀਡੀਓ)
ਇੱਥੇ ਮੁੱਲਾਂਪੁਰ-ਦਾਖਾਂ ਰਾਏਕੋਟ ਰੋਡ 'ਤੇ ਉਸ ਸਮੇਂ ਲੋਕ ਸਹਿਮ ਗਏ, ਜਦੋਂ ਦਾਣਾ ਮੰਡੀ ਨੇੜੇ ਲੋਕਾਂ ਨੇ ਅਚਾਨਕ ਇਕ ਸਵਿੱਫਟ ਕਾਰ ਨੂੰ ਧੂੰ-ਧੂੰ ਕਰਕੇ ਸੜਦੀ ਹੋਈ ਦੇਖਿਆ।
'ਭਗਵੰਤ ਮਾਨ' ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਨੋਟਿਸ ਜਾਰੀ
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਲਈ ਇਕ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ।
ਅਬੋਹਰ ਦਾ ਨਟਵਰ ਲਾਲ 5 ਦਿਨ ਦੇ ਪੁਲਸ ਰਿਮਾਂਡ 'ਤੇ
NEXT STORY