ਜਲੰਧਰ (ਵੈੱਬ ਡੈਸਕ) - ਬੇਅਦਬੀ ਮਾਮਲੇ 'ਚ ਮੁੱਖ ਮੁਲਜ਼ਮ ਅਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ 'ਚ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਪੰਜਾਂ ਮੁਲਜ਼ਮਾਂ ਨੂੰ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਨਾਭਾ ਦੀ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮੁਲਜ਼ਮਾਂ ਨੂੰ 12 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ। ਦੂਜੇ ਪਾਸੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਸੰਨੀ ਦਿਓਲ ਨੇ ਵੱਡਾ ਫੈਸਲਾ ਲੈਂਦਿਆਂ ਲੇਖਕ ਤੇ ਫਿਲਮ ਨਿਰਦੇਸ਼ਕ ਗੁਰਪ੍ਰੀਤ ਸਿੰਘ ਪਲਹੇਰੀ ਨੂੰ ਗੁਰਦਾਸਪੁਰ ਸੰਸਦੀ ਹਲਕੇ ਤੋਂ ਆਪਣਾ ਨੁਮਾਇੰਦਾ ਬਣਾਇਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਬਿੱਟੂ ਕਤਲ ਕਾਂਡ : ਅਦਾਲਤ ਨੇ ਪੰਜ ਮੁਲਜ਼ਮਾਂ ਨੂੰ 12 ਦਿਨਾਂ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ
ਬੇਅਦਬੀ ਮਾਮਲੇ 'ਚ ਮੁੱਖ ਮੁਲਜ਼ਮ ਅਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ 'ਚ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਪੰਜਾਂ ਮੁਲਜ਼ਮਾਂ ਨੂੰ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਨਾਭਾ ਦੀ ਮਾਨਯੋਗ
ਗੁਰਦਾਸਪੁਰੀਆਂ ਦੇ ਹੀਰੋ ਸੰਨੀ ਦਿਓਲ ਨੇ ਲਿਆ ਵੱਡਾ ਫੈਸਲਾ, ਪਲਹੇਰੀ ਨੂੰ ਬਣਾਇਆ ਨੁਮਾਇੰਦਾ
ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਸੰਨੀ ਦਿਓਲ ਨੇ ਵੱਡਾ ਫੈਸਲਾ ਲੈਂਦਿਆਂ ਲੇਖਕ ਤੇ ਫਿਲਮ ਨਿਰਦੇਸ਼ਕ ਗੁਰਪ੍ਰੀਤ...
ਜਲੰਧਰ 'ਚ ਪੁਲਸ ਦੀ ਗੁੰਡਾਗਰਦੀ, ਦੋ ਪੱਤਰਕਾਰਾਂ ਨੂੰ ਬੇਰਹਿਮੀ ਨਾਲ ਕੁੱਟਿਆ (ਤਸਵੀਰਾਂ)
ਆਏ ਦਿਨ ਜਲੰਧਰ 'ਚ ਪੁਲਸ ਦੀ ਗੁੰਡਾਗਰਦੀ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨੀਂ ਪੁਲਸ ਨੇ ਰਾਮਾਮੰਡੀ ਇਲਾਕੇ 'ਚ ਇਕ ਰੇਹੜੀ ਵਾਲੇ...
ਵਾਇਰਲ ਵੀਡੀਓ ਵਾਲਾ ਸਰਦਾਰ ਬਣਿਆ ਰਾਤੋ-ਰਾਤ ਸਟਾਰ (ਤਸਵੀਰਾਂ)
ਸੋਸ਼ਲ ਮੀਡੀਆ ਦੀ ਵੱਡੀ ਰੀਚ ਕਾਰਨ ਵਿਲੱਖਣ ਦਿੱਖ ਅਤੇ ਗੁਣਾਂ ਵਾਲੇ ਲੋਕਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਣ 'ਤੇ ਕਈ ...
ਤੁਹਾਡੇ ਨਾਲ ਜੁੜੀ ਅਹਿਮ ਖਬਰ, ਅੱਜ ਤੋਂ ਇਨ੍ਹਾਂ ਚੀਜ਼ਾਂ 'ਚ ਹੋਵੇਗਾ ਬਦਲਾਅ
ਅੱਜ ਤੋਂ ਯਾਨੀ ਇਕ ਜੁਲਾਈ ਤੋਂ ਕਈ ਚੀਜ਼ਾਂ 'ਚ ਬਦਲਾਅ ਕੀਤਾ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ।
ਕਾਂਗਰਸੀਆਂ ਦੀ ਗੁੰਡਾਗਰਦੀ, ਔਰਤ ਨਾਲ ਬਲਾਤਕਾਰ ਕਰਕੇ ਨਗਨ ਹਾਲਤ 'ਚ ਸੁੱਟਿਆ
ਪਹਿਲਾਂ ਮੁਕਤਸਰ, ਫਿਰ ਗੁਰਦਾਸਪੁਰ ਤੇ ਹੁਣ ਤਾਜ਼ਾ ਮਾਮਲਾ ਤਰਨਤਾਰਨ ਤੋਂ ਮਹਿਲਾ ਨਾਲ ਕੁੱਟਮਾਰ ਦਾ ਸਾਹਮਣੇ ਆਇਆ ਹੈ।
ਲੁਧਿਆਣਾ ਜੇਲ ਕਾਂਡ ਤੋਂ ਬਾਅਦ ਪ੍ਰਸ਼ਾਸਨ ਦਾ ਵੱਡਾ ਕਦਮ, ਪੰਚ ਕਰਨਗੇ ਜੇਲਾਂ ਦੀ ਰਾਖੀ
ਪਿਛਲੇ ਦਿਨੀਂ ਜੇਲ 'ਚ ਹੋਏ ਵਿਦਰੋਹ ਨੂੰ ਦੇਖਦੇ ਹੋਏ ਜੇਲ ਪ੍ਰਸ਼ਾਸਨ ਵਲੋਂ ਜੇਲ ਵਿਚ ਲੋਕਤੰਤਰੀ ਢਾਂਚਾ ਸਥਾਪਤ ਕੀਤਾ ਜਾ ਰਿਹਾ ਹੈ
ਲੁਧਿਆਣਾ ਜੇਲ ਕਾਂਡ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਖੁਲਾਸਾ
ਕੇਂਦਰੀ ਜੇਲ ਵਿਚ ਕੈਦ ਸੰਨੀ ਸੂਦ ਦੀ ਮੌਤ ਦੀ ਆੜ ਵਿਚ ਜੇਲ ਵਿਚ ਹੋਏ ਵਿਦਰੋਹ ਅਤੇ ਜੇਲ ਬਰੇਕ ਦੀ ਕੋਸ਼ਿਸ਼ ਦੀ ਯੋਜਨਾ ਨੂੰ ਜੇਲ...
ਪੰਜਾਬ 'ਚ 21 ਸਾਲ ਤੋਂ ਘੱਟ ਉਮਰ ਦਾ ਸ਼ਖਸ ਨਹੀਂ ਖਰੀਦ ਸਕੇਗਾ 'ਤੰਬਾਕੂ'!
ਜੇਕਰ ਸਭ ਕੁਝ ਯੋਜਨਾ ਮੁਤਾਬਕ ਰਿਹਾ ਤਾਂ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿੱਥੇ 21 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਸ਼ਖਸ...
ਜਲੰਧਰ ਪੁਲਸ ਨੂੰ ਮਿਲੀ ਸਫਲਤਾ, 5 ਕਿਲੋ ਅਫੀਮ ਸਮੇਤ ਤਸਕਰ ਗ੍ਰਿਫਤਾਰ
ਜਲੰਧਰ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇਕ ਨਸ਼ਾ ਤਸਕਰ ਨੂੰ ਕੰਟੇਨਰ ਨਾਲ 5 ਕਿਲੋ ਅਫੀਮ ਸਮੇਤ ਕਾਬੂ ਕੀਤਾ।
ਇਸ ਮੁਕਾਮ 'ਤੇ ਪੁੱਜਾ ਕਾਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ
NEXT STORY