ਜਲੰਧਰ (ਵੈੱਬ ਡੈਸਕ)—ਪੰਜਾਬ ਦੀ ਵਜ਼ਾਰਤ ਤੋਂ ਲਾਂਭੇ ਹੋਏ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਵਲੋਂ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਸੂਤਰਾਂ ਮੁਤਾਬਕ ਪਾਰਟੀ ਹਾਈਕਮਾਨ ਜਲਦ ਹੀ ਨਵਜੋਤ ਸਿੱਧੂ ਨੂੰ ਦਿੱਲੀ ਕਾਂਗਰਸ ਦੀ ਕਮਾਨ ਸੌਂਪ ਸਕਦੀ ਹੈ।ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਸ਼ਹੀਦ ਊਧਮ ਸਿੰਘ ਦੇ ਸੁਨਾਮ ਵਿਖੇ ਆਯੋਜਿਤ 80ਵੇਂ ਰਾਜ ਪੱਧਰੀ ਸ਼ਹੀਦੀ ਦਿਹਾੜੇ 'ਤੇ ਸਮਾਗਮ 'ਚ ਸ਼ਿਰਕਤ ਨਾ ਕਰਕੇ ਇਲਾਕੇ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਪੰਜਾਬ ਦੀ ਸੱਤਾ ਅਤੇ ਕਾਬਜ਼ ਹੋਈ ਕਾਂਗਰਸ ਦੇ ਕਾਰਜਕਾਲ ਦੌਰਾਨ ਲਗਾਤਾਰ ਕੈਪਟਨ ਅਮਰਿੰਦਰ ਨੇ ਤੀਜੀ ਵਾਰ ਸਮਾਗਮ ਤੋਂ ਗੈਰਹਾਜ਼ਰ ਹੋ ਕੇ ਹੈਟ੍ਰਿਕ ਮਾਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਨਵਜੋਤ ਸਿੱਧੂ ਨੂੰ ਦਿੱਲੀ 'ਚ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ 'ਚ ਕਾਂਗਰਸ
ਪੰਜਾਬ ਦੀ ਵਜ਼ਾਰਤ ਤੋਂ ਲਾਂਭੇ ਹੋਏ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਵਲੋਂ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ।
ਕੈਪਟਨ ਨੇ ਮਾਰੀ ਗੈਰਹਾਜ਼ਰੀ ਦੀ ਹੈਟ੍ਰਿਕ, ਨਹੀਂ ਪਹੁੰਚੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਸ਼ਹੀਦ ਊਧਮ ਸਿੰਘ ਦੇ ਸੁਨਾਮ ਵਿਖੇ ਆਯੋਜਿਤ 80ਵੇਂ ਰਾਜ ਪੱਧਰੀ ਸ਼ਹੀਦੀ ਦਿਹਾੜੇ 'ਤੇ ਸਮਾਗਮ 'ਚ ਸ਼ਿਰਕਤ ਨਾ ਕਰਕੇ ਇਲਾਕੇ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।
ਸਖਤੀ ਤੋਂ ਬਾਅਦ ਹਾੜੇ ਕੱਢਣ ਲੱਗੇ ਵਿਦੇਸ਼ੀ ਲਾੜੇ, ਕਈ ਗ੍ਰਿਫਤਾਰ ਤੇ ਕਈਆਂ ਨੇ ਕੀਤਾ ਰਾਜ਼ੀਨਾਮਾ
ਵਿਆਹ ਤੋਂ ਬਾਅਦ ਵਿਦੇਸ਼ ਗਏ ਕੁਝ ਲਾੜੇ ਸਮੇਂ ਦੇ ਨਾਲ ਹੀ ਬਦਲ ਗਏ। ਅਜਿਹੇ ਲਗਭਗ 40 ਹਜ਼ਾਰ ਐੱਨ. ਆਰ. ਆਈ. ਲਾੜੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਹਨ।
ਸੁਖਬੀਰ 'ਜਲਾਲਾਬਾਦ' ਤੋਂ ਫਿਰ ਲੜਨਗੇ ਚੋਣ?
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਐੱਮ. ਪੀ. ਬਣ ਕੇ ਲੋਕ ਸਭਾ 'ਚ ਚਲੇ ਗਏ ਹਨ ਪਰ ਉਨ੍ਹਾਂ ਵੱਲੋਂ ਜਲਾਲਾਬਾਦ ਵਿਧਾਨ ਸਭਾ ਸੀਟ ਖਾਲੀ ਕੀਤੇ ਜਾਣ ਅਤੇ ਦਿੱਤੇ ਅਸਤੀਫੇ ਤੋਂ ਪਾਰਟੀ ਦੇ ਆਗੂ ਨਾਖੁਸ਼ ਦੱਸੇ ਜਾ ਰਹੇ ਹਨ।
ਅੰਮ੍ਰਿਤਸਰ : ਆਟੋ ਚਾਲਕ ਦੀ ਬਦਸਲੂਕੀ ਤੋਂ ਦੁਖੀ ਕੁੜੀ ਨੇ ਕੀਤੀ ਖੁਦਕੁਸ਼ੀ
ਗੁਰੂ ਨਗਰੀ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ 'ਚ ਕੁੜੀ ਵਲੋਂ ਆਟੋ ਚਾਲਕ ਦੇ ਬਦਸਲੂਕੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਫਰੀਦਕੋਟ: ਟੀਚਰ ਕਲੋਨੀ 'ਚ ਘਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਬਜ਼ੁਰਗ ਜੋੜਾ
ਫਰੀਦਕੋਟ ਦੀ ਟੀਚਰ ਕਲੋਨੀ 'ਚ ਬੀਤੀ ਰਾਤ ਇਕ ਘਰ ਨੂੰ ਅੱਗ ਲੱਗਣ ਕਾਰਨ 2 ਲੋਕਾਂ ਦੇ ਜਿਊਂਦਾ ਸੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਫਿਰੋਜ਼ਪੁਰ DC ਦੇ ਫੈਨ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਵੀਡੀਓ)
ਫਿਰੋਜ਼ਪੁਰ ਦੇ ਡੀ. ਸੀ. ਚੰਦਰ ਗੈਂਦ ਅੱਜ ਕੱਲ ਆਪਣੇ ਨਵੇਂ ਐਲਾਨ ਕਰਕੇ ਸੁਰਖੀਆਂ 'ਚ ਆਏ ਹੋਏ ਹਨ। ਜਾਣਕਾਰੀ ਅਨੁਸਾਰ ਡੀ. ਸੀ. ਚੰਦਰ ਗੈਂਦ ਨੇ ਇਕ ਮਹੀਨਾ ਪਹਿਲਾਂ ਐਲਾਨ ਕੀਤਾ ਸੀ
ਸਰਹੱਦੀ ਸਕੂਲਾਂ ਦਾ ਵੇਖੋ ਹਾਲ, ਬਿਨਾਂ ਅਧਿਆਪਕ ਪੜ੍ਹਦੇ ਬਾਲ
ਪੰਜਾਬ ਸਰਕਾਰ ਸੂਬੇ ਵਿਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੱਕਣ ਦੇ ਲੱਖ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਪੱਧਰ 'ਤੇ ਇਸ ਦੀ ਅਸਲ ਸੱਚਾਈ ਦਰਅਸਲ ਵਿਚ ਕੁਝ ਹੋਰ ਹੀ ਹੈ।
ਇਨਸਾਨੀਅਤ ਸ਼ਰਮਸਾਰ, ਪਿਉ ਨੇ ਲੁੱਟੀ ਨਾਬਾਲਿਗ ਧੀ ਦੀ ਪੱਤ
ਬੀਤੀ ਦੇਰ ਰਾਤ ਸੁਜਾਨਪੁਰ ਪੁਲਸ ਥਾਣੇ ਦੇ ਅਧੀਨ ਪੈਂਦੇ ਇਕ ਪਿੰਡ ਵਿਚ ਨਸ਼ੇ 'ਚ ਧੁੱਤ ਇਕ ਪਿਤਾ ਨੇ ਆਪਣੀ ਹੀ 14 ਸਾਲਾ ਨਾਬਾਲਿਗ ਧੀ ਨੂੰ ਹੈਵਾਨੀਅਤ ਦਾ ਸ਼ਿਕਾਰ ਬਣਾਉਂਦੇ ਹੋਏ ਜਬਰ-ਜ਼ਨਾਹ ਕਰ ਦਿੱਤਾ।
ਜੈਸ਼ੰਕਰ ਨੂੰ ਮਿਲੇ ਸੰਨੀ ਦਿਓਲ, ਪੰਜਾਬਣ ਦੀ ਸੁਰੱਖਿਅਤ ਵਾਪਸੀ ਲਈ ਕੀਤਾ ਧੰਨਵਾਦ
ਗੁਰਦਾਸਪੁਰ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।
ਬੇਅਦਬੀ ਮਾਮਲੇ ਦੀ ਸੀ.ਬੀ.ਆਈ ਕਲੋਜ਼ਰ ਰਿਪੋਰਟ 'ਤੇ ਸੁਖਬੀਰ ਦਾ ਪ੍ਰਤੀਕਰਮ
NEXT STORY