ਜਲੰਧਰ (ਵੈੱਬ ਡੈਸਕ) : ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਨੂੰ ਲੈ ਕੇ ਮਚਿਆ ਬਵਾਲ ਹੁਣ ਖਤਮ ਹੋ ਗਿਆ। ਜਗਮੇਲ ਦੇ ਪਰਿਵਾਰ ਅਤੇ ਪੰਜਾਬ ਸਰਕਾਰ 'ਚ ਸਮਝੌਤਾ ਹੋ ਗਿਆ ਹੈ। ਇਸ ਦੀ ਜਾਣਕਾਰੀ ਸਮਝੌਤੇ ਤੋਂ ਬਾਅਦ ਕੀਤੀ ਗਈ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਅਤੇ ਵਿਜੇਇੰਦਰ ਸਿੰਗਲਾ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲਿਖਤੀ ਸਮਝੌਤਾ ਅਨੁਸਾਰ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੀੜਤ ਪਰਿਵਾਰ ਨੂੰ ਸਰਕਾਰ 20 ਲੱਖ ਰੁਪਏ ਮੁਆਵਜ਼ਾ ਦੇਵੇਗੀ। ਦੂਜੇ ਪਾਸੇ ਬਟਾਲਾ ਧਮਾਕਾ ਮਾਮਲੇ ਦੀ ਜਾਂਚ 'ਚ ਦੋਸ਼ੀ ਪਾਏ ਗਏ ਡੀ. ਸੀ. ਦਫਤਰ ਦੇ 3 ਕਰਮਚਾਰੀਆਂ ਨੂੰ ਸਸਪੈਂਡ ਕੀਤਾ ਗਿਆ। ਜਾਣਕਾਰੀ ਮੁਤਾਬਕ ਡੀ.ਸੀ. ਦਫਤਰ ਦੇ ਤਿੰਨ ਕਰਮਚਾਰੀ ਅਨਿਲ ਕੁਮਾਰ, ਸੁਪਰਡੈਂਟ ਮੁਲਖ ਰਾਜ ਅਤੇ ਗੁਰਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਜਗਮੇਲ ਦੇ ਪਰਿਵਾਰ ਤੇ ਸਰਕਾਰ ਵਿਚਾਲੇ 20 ਲੱਖ 'ਚ ਹੋਇਆ ਸਮਝੌਤਾ
ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਨੂੰ ਲੈ ਕੇ ਮਚਿਆ ਬਵਾਲ ਹੁਣ ਖਤਮ ਹੋ ਗਿਆ।
ਬਟਾਲਾ ਫੈਕਟਰੀ ਧਮਾਕਾ ਮਾਮਲੇ 'ਚ 3 ਕਰਮਚਾਰੀ ਸਸਪੈਂਡ
ਬਟਾਲਾ ਧਮਾਕਾ ਮਾਮਲੇ ਦੀ ਜਾਂਚ 'ਚ ਦੋਸ਼ੀ ਪਾਏ ਗਏ ਡੀ. ਸੀ. ਦਫਤਰ ਦੇ 3 ਕਰਮਚਾਰੀਆਂ ਨੂੰ ਸਸਪੈਂਡ ਕੀਤਾ ਗਿਆ।
ਦਲਿਤ ਮਾਮਲੇ 'ਤੇ ਬੋਲਦਿਆਂ ਬੀਬੀ ਭੱਠਲ ਨੇ ਬਾਦਲਾਂ ਨੂੰ ਓਰਬਿਟ ਬੱਸ ਦਾ ਕਰਵਾਇਆ ਚੇਤਾ
ਪਿੰਡ ਚੰਗਾਲੀਵਾਲਾ 'ਚ ਹੋਏ ਦਲਿਤ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਬੋਲਦਿਆਂ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਕੋਰਟ ਦੇ ਹੁਕਮਾਂ ਅਨੁਸਾਰ ਜੋ ਮੁਆਵਜ਼ਾ ਸਰਕਾਰ ਦੇ ਸਕਦੀ ਹੈ ਉਸ ਦਾ ਐਲਾਨ ਹੋ ਚੁੱਕਾ ਹੈ।
ਜਗਮੇਲ ਦੀ ਪਤਨੀ ਨੇ ਰੋਂਦੇ ਹੋਏ ਸੁਣਾਇਆ ਦੁੱਖੜਾ, ਕਿਹਾ-ਨਹੀਂ ਚੁੱਕਾਂਗੇ ਲਾਸ਼ (ਵੀਡੀਓ)
ਬੀਤੇ ਦਿਨੀਂ ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦਾ ਮਾਮਲਾ ਭੱਖਦਾ ਜਾ ਰਿਹਾ ਹੈ।
ਦਲਿਤ ਨੌਜਵਾਨ ਦੇ ਕਤਲ ਮਾਮਲੇ ਦੀ ਅਕਾਲੀ ਦਲ ਨੇ ਮੰਗੀ ਉੱਚ ਪੱਧਰੀ ਜਾਂਚ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸੋਮਵਾਰ ਨੂੰ ਪਿੰਡ ਚੰਨੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਦੀ ਬੇਰਿਹਮੀ ਨਾਲ ਕੀਤੀ ਗਈ ਹੱਤਿਆ...
12 ਸਾਲਾ ਦੀ ਬੱਚੀ ਨਾਲ ਨਾਬਾਲਗ ਲੜਕੇ ਵੱਲੋਂ ਜਬਰ-ਜ਼ਨਾਹ
ਰੇਲਵੇ ਰੋਡ ਨੇੜੇ ਸਥਿਤ ਇਕ ਕਾਲੋਨੀ 'ਚੋਂ 12 ਸਾਲਾ ਬੱਚੀ ਨਾਲ ਨਾਬਾਲਗ ਲੜਕੇ ਵੱਲੋਂ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਤਾ ਵੈਸ਼ਣੋ ਦੇਵੀ ਜਾਣ ਵਾਲਿਆਂ ਲਈ ਅਹਿਮ ਖਬਰ, ਕਈ ਟਰੇਨਾਂ ਰੱਦ
ਭਾਰਤੀ ਰੇਲਵੇ ਵੱਲੋਂ ਪਠਾਨਕੋਟ ਕੈਂਟ ਅਤੇ ਜੰਮੂ-ਤਵੀ ਰੇਲ ਸੈਕਸ਼ਨ 'ਚ ਲਿਮ. ਹਾਈਟ ਸਬ ਵੇਅ ਬਣਾਇਆ ਜਾ ਰਿਹਾ ਹੈ।
ਸੰਗਤਾਂ ਦੀਆਂ ਸਹੂਲਤਾਂ ਤੇ ਪ੍ਰਬੰਧਾਂ ਲਈ ਅੱਜ ਵੀ ਵਾਂਝਾ ਕਰਤਾਰਪੁਰ ਸਾਹਿਬ ਦਰਸ਼ਨ ਸਥੱਲ
ਕਸਬਾ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਸੰਗਤ ਸੈਂਕੜਿਆਂ ਦੀ ਗਿਣਤੀ 'ਚ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿ ਜਾ ਰਹੀ ਹੈ।
ਮਹਿੰਗੇ ਵਿਆਹਾਂ ਤੋਂ ਕਿਤੇ ਖਾਸ ਹੈ ਇਹ ਸਾਦਾ ਵਿਆਹ, ਬਣਿਆ ਚਰਚਾ ਦਾ ਵਿਸ਼ਾ (ਵੀਡੀਓ)
ਖਰਚੀਲੇ ਵਿਆਹ ਤਾਂ ਬਹੁਤ ਹੁੰਦੇ ਹਨ, ਜਿਨ੍ਹਾਂ 'ਚ ਸ਼ਰਾਬਾਂ, ਡਾਂਸ ਤੇ ਕਈ ਤਰ੍ਹਾਂ ਦੇ ਪਕਵਾਨਾਂ 'ਤੇ ਪੈਸੇ ਉਡਾ ਦਿੱਤੇ ਜਾਂਦੇ ਹਨ ਤੇ ਸਿਰ ਚੜ੍ਹ ਜਾਂਦਾ ਹੈ ਕਰਜ਼ੇ ਦਾ ਬੋਝ।
ਸਰਕਾਰੀ ਖਾਤੇ ਹੈਕ ਕਰਕੇ ਹੈਕਰਾਂ ਨੇ ਉਡਾਈ ਕਿਸਾਨਾਂ ਦੀ ਕਰੋੜਾਂ ਦੀ ਰਾਸ਼ੀ
ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਲਈ ਆਈ ਮੁਆਵਜ਼ਾ ਰਾਸ਼ੀ ਦੇ ਕਰੋੜਾਂ ਰੁਪਏ ਸਰਕਾਰੀ ਖਾਤਿਆਂ 'ਚੋਂ ਹੈਕ ਕਰਕੇ ਸ਼ਾਤਰਾਂ ਨੇ ਉਡਾ ਲਏ।
ਉਰਦੂ ’ਚ ਗੁਰਬਾਣੀ ਪੜ੍ਹਨ ਲਈ ਕੀਤੀ PHD, ਸਿੱਖ ਭਾਈਚਾਰੇ ਦਾ ਜਿੱਤਿਆ ਦਿਲ
NEXT STORY