ਜਲੰਧਰ,(ਮਹੇਸ਼)— 28 ਸਾਲ ਦੇ ਇਕ ਪੰਜਾਬੀ ਨੌਜਵਾਨ ਨੇ ਨਿਊਜ਼ੀਲੈਂਡ ਪੁਲਸ 'ਚ ਨੌਕਰੀ ਹਾਸਲ ਕਰ ਕੇ ਆਪਣੇ ਪਰਿਵਾਰ ਹੀ ਨਹੀਂ ਬਲਕਿ ਪੂਰੇ ਪੰਜਾਬ ਤੇ ਵਿਸ਼ੇਸ਼ ਤੌਰ 'ਤੇ ਜਲੰਧਰ ਜ਼ਿਲੇ ਦਾ ਨਾਂ ਰੌਸ਼ਨ ਕੀਤਾ ਹੈ। ਜਲੰਧਰ ਦੇ ਪਿੰਡ ਮਹੇੜੂ ਦਾ ਰਹਿਣ ਵਾਲਾ ਰਵਿੰਦਰਪਾਲ ਸਿੰਘ ਮਾਨ ਪੁੱਤਰ ਨੰਬਰਦਾਰ ਕਰਨੈਲ ਸਿੰਘ 10 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਦੇ ਚੱਕਰ 'ਚ ਵਿਦੇਸ਼ ਗਿਆ ਸੀ। ਉਥੇ ਜਾ ਕੇ ਉਸ ਨੇ ਹੋਟਲ ਮੈਨੇਜਮੈਂਟ ਦਾ ਕੋਰਸ ਪੂਰਾ ਕੀਤਾ ਅਤੇ ਹੋਟਲ ਮੈਨੇਜਰ ਦੀ ਨੌਕਰੀ ਕਰਨ ਲੱਗਾ। ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਤੇ ਕਾਂਗਰਸ ਦੇ ਸੀਨੀਅਰ ਨੇਤਾ ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ ਦੇ ਰਿਸ਼ਤੇ 'ਚ ਭਰਾ ਲੱਗਦੇ ਰਵਿੰਦਰਪਾਲ ਸਿੰਘ ਮਾਨ ਨੇ ਵਿਦੇਸ਼ 'ਚ ਰਹਿੰਦਿਆਂ ਨਿਊਜ਼ੀਲੈਂਡ ਪੁਲਸ 'ਚ ਭਰਤੀ ਹੋਣ ਦੀ ਇੱਛਾ ਜਤਾਈ, ਜਿਸ ਲਈ ਉਸ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਅਤੇ ਅਖੀਰ 'ਚ ਨਿਊਜ਼ੀਲੈਂਡ ਪੁਲਸ ਦੀ ਨੌਕਰੀ ਹਾਸਲ ਕਰ ਲਈ । ਉਸ ਨੇ ਪ੍ਰੀਖਿਆ ਪਾਸ ਕੀਤੀ ਤੇ ਹੁਣ ਟਰੇਨਿੰਗ ਪੂਰੀ ਕਰਨ ਤੋਂ ਬਾਅਦ ਉਸ ਨੇ ਨਿਊਜ਼ੀਲੈਂਡ ਪੁਲਸ ਦੀ ਨੌਕਰੀ ਵੀ ਜੁਆਇਨ ਕਰ ਲਈ ਹੈ।
ਵਿਦਿਆਰਥੀ ਨੇ ਹੋਸਟਲ ’ਚ ਲਿਆ ਫਾਹ
NEXT STORY