ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਪਿਛਲੇ 2-3 ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਜਿੱਥੇ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵੱਧਦਾ ਨਜ਼ਰ ਆ ਰਿਹਾ ਹੈ, ਉਥੇ ਹੀ ਸਰਹੱਦੀ ਸੈਕਟਰ ਬਮਿਆਲ ਦੇ ਨਜ਼ਦੀਕ ਪੈਂਦੇ ਜਲਾਲੀਆ ਦਰਿਆ ਵਿਚ ਵੱਡੀ ਮਾਤਰਾ ਵਿਚ ਪਾਣੀ ਆਉਣ ਕਾਰਨ ਹੜ੍ਹ ਵਰਗੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ। ਜਾਣਕਾਰੀ ਅਨੁਸਾਰ ਸਵੇਰੇ 7 ਵਜੇ ਦੇ ਕਰੀਬ ਇਸ ਦਰਿਆ ਵਿਚ ਪਾਣੀ ਦਾ ਪੱਧਰ ਕਾਫੀ ਉਚਾ ਦਿਖਾਈ ਦਿੱਤਾ । ਇਸ ਤੋਂ ਬਾਅਦ ਪੂਰੇ ਇਲਾਕੇ ਵਿਚ ਪਾਣੀ ਹੀ ਪਾਣੀ ਨਜ਼ਰ ਆਇਆ। ਦੱਸ ਦਈਏ ਕਿ ਜੋ ਵੀ ਫਸਲਾਂ ਇਸ ਦਰਿਆ ਦੇ ਕਿਨਾਰੇ 'ਤੇ ਸਨ ਲਗਭਗ ਤਬਾਹ ਹੋ ਗਈਆਂ ਹਨ। ਇਸ ਤੋਂ ਇਲਾਵਾ ਪਿੰਡ ਅਨਿਆਲ ਦੇ ਰਿਹਾਇਸ਼ੀ ਇਲਾਕਿਆਂ ਵਿਚ ਵੀ ਕਿਤੇ ਕਿਤੇ ਪਾਣੀ ਆਉਣ ਦਾ ਸਮਾਚਾਰ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਲਈ ਵਾਪਸ

ਇਸ ਤੋਂ ਇਲਾਵਾ ਬਮਿਆਲ ਦੇ ਅਧੀਨ ਆਉਂਦੇ ਮਨਵਾਲ, ਮੰਗਵਾਲ ਮੋੜ ਵਿਖੇ ਦਰਿਆ ਦੇ ਨਜ਼ਦੀਕ ਘਰ ਸਨ । ਉਨ੍ਹਾਂ ਵਿਚੋਂ ਕੁਝ ਤਿੰਨ ਤੋਂ ਚਾਰ ਘਰਾਂ ਵਿਚ ਪਾਣੀ ਵੜਨ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ ਇਕ ਪੋਟਰੀ ਫਾਰਮ ,ਗੁੱਜਰ ਪਰਿਵਾਰਾਂ ਦੇ ਘਰ ਅਤੇ ਕਿਸਾਨਾਂ ਦੀਆਂ ਮੋਟਰਾਂ ਪਾਣੀ ਦੀ ਲਪੇਟ ਵਿਚ ਆ ਚੁੱਕੀਆਂ ਹਨ। ਮਨਵਾਲ ਮੰਗਵਾਲ ਦੇ ਪੀੜਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਅਚਾਨਕ ਘਰ ਦੇ ਅੰਦਰ ਪਾਣੀ ਵੜ ਗਿਆ ।ਜਿਸ 'ਤੇ ਸਾਨੂੰ ਸਮਾਨ ਬਾਹਰ ਕੱਢਣ ਦਾ ਸਮਾਂ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਘਰੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਘਰ ਦਾ ਕੀਮਤੀ ਸਮਾਨ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਪਾਣੀ ਵਿਚ ਡੁੱਬ ਗਿਆ।
ਇਹ ਵੀ ਪੜ੍ਹੋ : ਮੁਲਾਜ਼ਮਾਂ ਲਈ ਰਾਹਤ ਭਰੀ ਖਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਦਤਿਆਲ ਤੋਂ ਬਮਿਆਲ ਤੋਂ ਫਤਿਹਪੁਰ ਦੀ ਸੜਕ ਵੀ ਪਾਣੀ ਵਿਚ ਡੁੱਬਣ ਦਾ ਸਮਾਚਾਰ ਹੈ। ਲੋਕਾਂ ਨੂੰ ਸੜਕ ਕਰਾਸ ਕਰਨ ਵਿਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਮੰਗਵਾਲ ਮੋੜ ਜਿੱਥੇ ਕਿ ਪੁਲਸ ਦੀ ਅਹਿਮ ਚੌਂਕੀ ਹੈ ਪਾਣੀ ਦੇ ਘੇਰੇ ਦੇ ਵਿਚ ਆ ਚੁੱਕੀ ਹੈ। ਦੱਸ ਦਈਏ ਕਿ ਇਹ ਜਲਾਲੀਆ ਦਰਿਆ ਵਿਚ ਜਦੋਂ ਵੀ ਹੜ੍ਹ ਦੀ ਸਥਿਤੀ ਬਣਦੀ ਹੈ ਤਾਂ ਇਲਾਕੇ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਅਸਾਮੀਆਂ ਵਾਲਾ ਇਸ਼ਤਿਹਾਰ ਲਿਆ ਵਾਪਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ 13, 14 ਤੇ 15 ਅਗਸਤ ਲਈ ਵੱਡੀ ਭਵਿੱਖਬਾਣੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
NEXT STORY