ਚੰਡੀਗੜ੍ਹ\ਮੋਹਾਲੀ (ਮਨਮੋਹਨ, ਜੱਸੋਵਾਲ) : ਪੰਜਾਬ ਦੇ ਦੋ ਮਾਡਰਨ ਸ਼ਹਿਰ ਚੰਡੀਗੜ੍ਹ ਅਤੇ ਮੋਹਾਲੀ ਮੀਂਹ ਦੇ ਪਾਣੀ ਵਿਚ ਪੂਰੀ ਤਰ੍ਹਾਂ ਡੁੱਬੇ ਨਜ਼ਰ ਆ ਰਹੇ ਹਨ। ਸੋਮਵਾਰ ਸਵੇਰ ਤੋਂ ਹੋ ਰਹੀ ਤੇਜ਼ ਬਾਰਿਸ਼ ਨੇ ਦੋਵਾਂ ਸ਼ਹਿਰਾਂ ਨੂੰ ਜਲ-ਥਲ ਕਰ ਦਿੱਤਾ। ਤੜਕਸਾਰ ਸ਼ੁਰੂ ਹੋਈ ਤੇਜ਼ ਬਾਰਿਸ਼ ਨਾਲ ਸੜਕਾਂ ਅਤੇ ਲੋਕਾਂ ਦੇ ਘਰਾਂ ਵਿਚ ਪਾਣੀ ਭਰ ਗਿਆ ਹੈ। ਸ਼ਹਿਰਾਂ 'ਚ ਭਰੇ ਪਾਣੀ ਨਾਲ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਤਸਵੀਰਾਂ ਵਿਚ ਤੁਸੀਂ ਬਾਰਿਸ਼ ਦੌਰਾਨ ਚੰਡੀਗੜ੍ਹ ਅਤੇ ਮੋਹਾਲੀ ਦਾ ਹਾਲ ਦੇਖ ਸਕਦੇ ਹੋ, ਬਾਰਿਸ਼ ਦੇ ਪਾਣੀ ਨਾਲ ਇਹ ਦੋਵੇਂ ਮਾਡਰਨ ਸ਼ਹਿਰ ਪੂਰੀ ਤਰ੍ਹਾਂ ਡੁੱਬ ਗਏ ਹਨ।
ਜਿੱਥੇ ਸੜਕਾਂ 'ਤੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਉਥੇ ਹੀ ਬਾਰਿਸ਼ ਦੇ ਇਸ ਪਾਣੀ ਨੇ ਆਵਾਜਾਈ ਨੂੰ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਦਿੱਤਾ ਹੈ, ਲੋਕ ਬੜੀ ਮੁਸ਼ਕਲ ਨਾਲ ਇਕ ਜਗ੍ਹਾ ਤੋਂ ਤੋਂ ਦੂਜੀ ਜਗ੍ਹਾ ਪਹੁੰਚ ਰਹੇ ਹਨ। ਬਾਰਿਸ਼ ਦਾ ਇਹ ਪਾਣੀ ਸਿਰਫ ਸੜਕਾਂ 'ਤੇ ਹੀ ਨਹੀਂ ਬਲਕਿ ਲੋਕਾਂ ਦੇ ਘਰਾਂ ਵਿਚ ਵੀ ਪਹੁੰਚ ਗਿਆ ਹੈ। ਇਸ ਬਾਰਿਸ਼ ਕਾਰਨ ਸਵੇਰ ਵੇਲੇ ਕੰਮ 'ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਮੁੱਖ ਮਾਰਗ 'ਤੇ ਝੁਕਿਆ ਹੋਇਆ ਕਿੱਕਰ ਦਾ ਦਰੱਖਤ ਬਣ ਸਕਦੈ ਹਾਦਸੇ ਦਾ ਕਾਰਨ
NEXT STORY