ਜਲੰਧਰ : ਆਈਸ ਡਰੱਗ ਤਸਕਰ ਰਾਜਾ ਕੰਦੌਲਾ ਦੀ ਤਸਵੀਰ ਅਦਾਲਤ ਅੰਦਰ ਹੁਣ ਮੀਡੀਆ ਨਹੀਂ ਖਿੱਚ ਸਕੇਗੀ। ਸੈਸ਼ਨ ਜੱਜ ਦੇ ਹੁਕਮਾਂ ਤੋਂ ਬਾਅਦ ਪੁਲਸ ਇਸ ਸੰਬੰਧੀ ਸਖਤੀ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ। ਏ. ਡੀ. ਸੀ. ਪੀ. ਸਿਟੀ ਵਨ ਜਸਬੀਰ ਸਿੰਘ ਨੇ ਕਿਹਾ ਕਿ ਮੀਡੀਆ ਨੂੰ ਦੇਖ ਕੇ ਰਾਜਾ ਕੰਦੌਲਾ ਬੌਖਲਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਵੀ ਅਜਿਹਾ ਹੀ ਹੋਇਆ ਸੀ, ਜਦੋਂ ਮੀਡੀਆ ਨੂੰ ਦੇਖ ਕੇ ਰਾਜਾ ਕੰਦੌਲਾ ਨੇ ਬੱਸ ਦੇ ਸ਼ੀਸ਼ੇ 'ਚ ਆਪਣਾ ਸਿਰ ਮਾਰ ਕੇ ਖੁਦ ਨੂੰ ਜ਼ਖਮੀ ਕਰ ਲਿਆ ਸੀ। ਜੱਜ ਦੇ ਹੁਕਮਾਂ ਮੁਤਾਬਕ ਮੀਡੀਆ ਰਾਜਾ ਕੰਦੌਲਾ ਦੀਆਂ ਤਸਵੀਰਾਂ ਸਿਰਫ ਅਦਾਲਤ ਦੇ ਬਾਹਰ ਹੀ ਖਿੱਚੇਗੀ ਮਤਲਬ ਕਿ ਪਾਰਕਿੰਗ ਵਾਲੇ ਏਰੀਏ 'ਚ ਵੀ ਮੀਡੀਆ ਰਾਜਾ ਕੰਦੌਲਾ ਦੀਆਂ ਤਸਵੀਰਾਂ ਖਿੱਚਣ ਲਈ ਨਹੀਂ ਆ ਸਕਦੀ।
ਜਦੋਂ ਔਰਤਾਂ ਦੇ ਚੀਕ-ਚਿਹਾੜੇ ਨੇ ਘਰ ਲੁੱਟਣ ਆਏ ਲੁਟੇਰਿਆਂ ਨੂੰ ਪਾਈਆਂ ਭਾਜੜਾਂ... (ਤਸਵੀਰਾਂ)
NEXT STORY