ਲਹਿਰਾਗਾਗਾ (ਜਿੰਦਲ, ਗਰਗ) : ਮੋਦੀ ਤੇ ਬਾਦਲ ਪੰਜਾਬ ਦੇ ਦੁਸ਼ਮਣ ਨੰਬਰ ਵਨ ਹਨ, ਜਿਸ ਦਾ ਸਬੂਤ ਕੇਂਦਰ ਵੱਲੋਂ ਜੀ. ਐੱਸ. ਟੀ. ਦੇ ਰੂਪ ਵਿਚ ਮਿਲਣ ਵਾਲੇ 3500 ਕਰੋੜ ਰੁਪਏ ਰੋਕਣਾ ਹੈ । ਇਹ ਦੋਵਾਂ ਦੀ ਮਿਲੀ-ਭੁਗਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਹਲਕੇ 'ਚ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੀ.ਐੱਸ.ਟੀ. ਦਾ ਬਣਦਾ ਹਿੱਸਾ ਰੋਕਣ ਨਾਲ ਸੂਬੇ 'ਚ ਜਿਥੇ ਵਿਕਾਸ ਕਾਰਜਾਂ ਵੀ ਪ੍ਰਭਾਵਿਤ ਹੋਏ ਹਨ ਉਥੇ ਸਰਕਾਰ ਨੂੰ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਿਚ ਮੁਸ਼ਕਲ ਆ ਰਹੀ ਹੈ। 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ। ਇਨ੍ਹਾਂ ਵੱਲੋਂ ਬੀਜੇ ਕੰਡੇ ਕੈਪਟਨ ਸਰਕਾਰ ਚੁੱਗ ਰਹੀ ਹੈ।
ਜਦੋਂ ਉਨ੍ਹਾਂ ਤੋਂ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਹਾਈਕਮਾਨ ਨੇ ਚੋਣ ਲੜਨ ਲਈ ਕਿਹਾ ਉਹ ਜ਼ਰੂਰ ਚੋਣ ਲੜਨਗੇ ਉਨ੍ਹਾਂ ਕਾਂਗਰਸ ਪ੍ਰਧਾਨ ਬਾਰੇ ਕਿਹਾ ਕਿ ਮੈਂ ਨਾ ਪ੍ਰਧਾਨ ਨੂੰ ਹਟਾਉਣ ਦੇ ਹੱਕ ਵਿਚ ਹਾਂ ਅਤੇ ਨਾ ਨਵਾਂ ਪ੍ਰਧਾਨ ਬਣਾਉਣ ਦੇ ਹੱਕ ਵਿਚ ਹਾਂ। ਕਾਂਗਰਸ ਹਾਈਕਮਾਨ ਨੇ ਜਦੋਂ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਉਣ ਲਈ ਮੇਰੀ ਰਾਏ ਲਈ ਸੀ ਤਾਂ ਮੈਂ ਇਸ ਦੀ ਸਿਫਾਰਸ਼ ਕੀਤੀ ਸੀ । ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜਾਖੜ ਸਾਹਿਬ ਕੋਲ 2 ਅਹੁਦੇ ਹੋ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ।
ਪੈਨਸਨਰਜ਼ ਐਸੋਸੀਏਸ਼ਨ ਨੇ ਮੰਗਾਂ ਲਈ ਪਾਵਰਕਾਮ ਦੀ ਮਨੈਜਮੈਂਟ ਖਿਲਾਫ ਕੀਤਾ ਰੋਸ ਪ੍ਰਦਰਸ਼ਨ
NEXT STORY