ਤਲਵੰਡੀ ਸਾਬੋ (ਮਨੀਸ਼): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਉਸ ਦੇ ਕੀਤੇ ਕੁਕਰਮਾਂ ਦੀ ਸਜ਼ਾ ਦੇਣ ਵਾਲੇ ਸੀ.ਬੀ.ਆਈ. ਕੋਰਟ ਦੇ ਮਾਣਯੋਗ ਜੱਜ ਜਗਦੀਪ ਸਿੰਘ ਨੂੰ ਢੁਕਵੇਂ ਸਮੇਂ ਤੇ ‘ਇਨਸਾਫ ਐਵਾਰਡ ਗੋਲਡ ਮੈਡਲ’ ਨਾਲ ਸਨਮਾਨਿਤ ਕੀਤਾ ਜਾਵੇਗਾ। ਜਥੇਦਾਰ ਦਾਦੂਵਾਲ ਨੇ ਮੀਡੀਆ ਨੂੰ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਸੌਦਾ ਸਾਧ ਗੁਰਮੀਤ ਰਾਮ ਰਹੀਮ ਇਕ ਕਾਤਲ ਅਤੇ ਕੁਕਰਮੀ ਹੈ ਅਤੇ ਇਹ ਕੋਈ ਇਲਜ਼ਾਮ ਨਹੀਂ ਸੱਚਾਈ ਹੈ। ਮਾਣਯੋਗ ਸੀ.ਬੀ.ਆਈ. ਦੀ ਅਦਾਲਤ ਨੇ ਆਪਣੀਆਂ ਪੈਰੋਕਾਰ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਜ਼ੁਰਮ ਵਿੱਚ ਦਸ-ਦਸ ਸਾਲ ਦੀ ਵੱਖਰੀ ਸਜ਼ਾ ਸੁਣਾਈ ਸੀ।
ਇਹ ਵੀ ਪੜ੍ਹੋ: ਜੇਲ੍ਹ ’ਚ ਬੰਦ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣੀ ਖ਼ਤਰੇ ਤੋਂ ਖਾਲੀ ਨਹੀਂ: ਜਥੇਦਾਰ ਦਾਦੂਵਾਲ
ਰਾਮਚੰਦਰ ਛੱਤਰਪਤੀ ਪੱਤਰਕਾਰ ਦੇ ਕਤਲ ਕੇਸ ’ਚ ਸੌਦਾ ਸਾਧ ਨੂੰ ਮਰਨ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸੀ.ਬੀ.ਆਈ. ਕੋਰਟ ਦੇ ਮਾਣਯੋਗ ਜੱਜ ਜਗਦੀਪ ਸਿੰਘ ਨੇ ਬੜਾ ਦਲੇਰੀ ਨਾਲ ਬਿਨਾਂ ਡਰ ਇਨਸਾਫ਼ ਭਰਿਆ ਫ਼ੈਸਲਾ ਕੀਤਾ ਜਦੋਂ ਕਿ ਸੌਦਾ ਸਾਧ ਗੁਰਮੀਤ ਰਾਮ ਰਹੀਮ ਲੰਬਾ ਸਮਾਂ ਆਪਣੇ ਵੋਟ ਅਤੇ ਨੋਟ ਬੈਂਕ ਕਰਕੇ ਸਜ਼ਾ ਤੋਂ ਬਚਦਾ ਆ ਰਿਹਾ ਸੀ। ਵੱਖ-ਵੱਖ ਪਾਰਟੀਆਂ ਵਿੱਚ ਬੈਠੇ ਸੌਦਾ ਸਾਧ ਦੇ ਭਗਤ ਉਸ ਨੂੰ ਬਚਾਉਣ ਦਾ ਪੂਰੀ ਕੋਸ਼ਿਸ਼ ਕਰ ਰਹੇ ਸਨ ਪਰ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੇਲੇ ਸੀ.ਬੀ. ਆਈ. ਦੀ ਕੋਰਟ ਨੇ ਸੌਦਾ ਸਾਧ ਦੇ ਕੇਸਾਂ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਦਿਆਂ ਪੂਰਾ ਇਨਸਾਫ਼ ਕੀਤਾ ਅਤੇ ਪੀੜਤਾਂ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਲਾਈ ਜਿਨ੍ਹਾਂ ਸਾਧਵੀਆਂ ਨਾਲ ਜਬਰ-ਜ਼ਿਨਾਹ ਹੋਏ ਸਨ ਜਾਂ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਸੌਦਾ ਸਾਧ ਦੇ ਇਸ਼ਾਰੇ ਤੇ ਕਤਲ ਕੀਤੇ ਗਏ ਸਨ।
ਇਹ ਵੀ ਪੜ੍ਹੋ: ਰਾਮ ਰਹੀਮ ਦੀ ਰਿਹਾਈ ’ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਕਿਹਾ ਸਾਜ਼ਿਸ਼ ਤਹਿਤ ਮਿਲੀ ਪੈਰੋਲ (ਵੀਡੀਓ)
ਉਨ੍ਹਾਂ ਨੂੰ ਇਨਸਾਫ਼ ਮਿਲਿਆ ਅਤੇ ਲੋਕਾਂ ਦਾ ਨਿਆ ਪਾਲਿਕਾ ਤੇ ਵਿਸਵਾਸ਼ ਬੱਝਾ ਕਿ ਕੋਈ ਵੀ ਕਿੰਨਾਂ ਵੀ ਤਾਕਤਵਰ ਆਦਮੀ ਕਿਉਂ ਨਾ ਹੋਵੇ ਉਹ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਸਕਦਾ ਹੈ। ਬਸ਼ਰਤੇ ਕਿ ਉਸ ਦੇ ਖ਼ਿਲਾਫ਼ ਲੜਾਈ ਲੜਨ ਵਾਲਿਆਂ ’ਚ ਨਿਡਰਤਾ ਸੱਚ ਅਤੇ ਦਮ ਹੋਵੇ। ਉਨਾਂ ਕਿਹਾ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵਿੱਚ ਬੈਠੇ ਸੌਦਾ ਸਾਧ ਦੇ ਭਗਤਾਂ ਨੂੰ ਇਸ ਕਾਤਲ ਕੁਕਰਮੀ ਦੀ ਪੁਸ਼ਤਪਨਾਹੀ ਛੱਡ ਕੇ ਪੈਰੋਲਾਂ ਦਿਵਾਉਣੀਆਂ ਬੰਦ ਕਰਨੀਆਂ ਚਾਹੀਦੀਆਂ ਹਨ, ਕਿਉਂਕਿ ਸੌਦਾ ਅਸਾਧ ਇੱਕ ਖ਼ਤਰਨਾਕ ਕਿਸਮ ਦਾ ਅਪਰਾਧੀ ਹੈ ਜੋ ਬਾਹਰ ਆ ਕੇ ਕਿਸੇ ਵੀ ਮੰਦਭਾਗੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਜਦੋਂ ਸਾਡੇ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਸੌਦਾ ਅਸਾਧ ਨੂੰ ਮੁਆਫ਼ੀ ਨਾਮਾ ਜਾਰੀ ਕਰ ਦਿੱਤਾ ਗਿਆ ਸੀ ਅਤੇ ਉਹਦੇ ਕੁਕਰਮਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਵੇਲੇ ਮਾਣਯੋਗ ਜੱਜ ਜਗਦੀਪ ਸਿੰਘ ਨੇ ਬਿਨਾਂ ਕਿਸੇ ਡਰ ਭੈਅ ਦੇ ਇਹ ਦਲੇਰੀ ਭਰਿਆ ਇਨਸਾਫ਼ ਦਾ ਫ਼ੈਸਲਾ ਕੀਤਾ। ਮਾਣਯੋਗ ਜੱਜ ਅੱਜ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਜਿਸ ਵੇਲੇ ਉਹ ਸੇਵਾਮੁਕਤ ਹੋਣਗੇ। ਉਨ੍ਹਾਂ ਤੋਂ ਸਮਾਂ ਲੈ ਕੇ ਉਨ੍ਹਾਂ ਦਾ ਸਮੂੰਹ ਧਰਮਾਂ ਦੇ ਇਨਸਾਫ਼ ਪਸੰਦ ਲੋਕਾਂ ਵੱਲੋਂ ‘ਇਨਸਾਫ਼ ਐਵਾਰਡ ਗੋਲਡ ਮੈਡਲ’ ਦੇ ਨਾਲ ਸਨਮਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ, ਕੋਰੋਨਾ ਪਾਜ਼ੇਟਿਵ ਆਸ਼ਾ ਵਰਕਰਾਂ ਨੂੰ ਹੀ ਭੇਜਿਆ ‘ਫਤਿਹ ਕਿੱਟਾਂ’ ਵੰਡਣ
ਨਾਭਾ ’ਚ ਤਿੰਨ ਥਾਵਾਂ ’ਤੇ ਲੱਗੇ ਵੈਕਸੀਨ ਕੈਂਪ, 107 ਵਿਅਕਤੀਆਂ ਦੇ ਲਾਏ ਗਏ ਟੀਕੇ
NEXT STORY