ਜਲੰਧਰ (ਪੁਨੀਤ)–ਨਵੀਂ ਐਕਸਾਈਜ਼ ਪਾਲਿਸੀ ਅਧੀਨ ਕਰਵਾਈ ਜਾ ਰਹੀ ਠੇਕਿਆਂ ਦੀ ਈ-ਨਿਲਾਮੀ ਤਹਿਤ ਅੱਜ ਜਲੰਧਰ ਜ਼ਿਲ੍ਹੇ ਦੇ ਬਾਕੀ ਬਚੇ 6 ਗਰੁੱਪਾਂ ਵਿਚੋਂ 5 ਗਰੁੱਪਾਂ ਦੇ ਟੈਂਡਰ ਅਲਾਟ ਕਰ ਦਿੱਤੇ ਗਏ। ਇਸ ਵਿਚ ਸਭ ਤੋਂ ਮਹਿੰਗਾ ਰਾਮਾ ਮੰਡੀ ਗਰੁੱਪ ਰਿਹਾ, ਜੋਕਿ ਆਪਣੀ ਰਿਜ਼ਰਵ ਪ੍ਰਾਈਸ 42.41 ਤੋਂ 1.30 ਕਰੋੜ ਰੁਪਏ ਮਹਿੰਗਾ ਵਿਕਿਆ। ਜ਼ਿਲ੍ਹੇ ਵਿਚ ਕੁੱਲ੍ਹ 21 ਗਰੁੱਪ ਬਣਾਏ ਗਏ ਸਨ, ਜਿਸ ਵਿਚੋਂ 20 ਗਰੁੱਪ ਵਿਕ ਚੁੱਕੇ ਹਨ ਅਤੇ ਜ਼ਿਲ੍ਹੇ ਵਿਚ ਸਿਰਫ਼ ਨੂਰਮਹਿਲ ਗਰੁੱਪ ਬਾਕੀ ਬਚਿਆ ਹੈ, ਜਿਸ ਲਈ ਜਲਦ ਦੁਬਾਰਾ ਈ-ਨਿਲਾਮੀ ਕਰਵਾਈ ਜਾਵੇਗੀ।
ਜ਼ਿਲ੍ਹੇ ਦੇ ਗਰੁੱਪਾਂ ਤਹਿਤ ਹੋਈ ਨਿਲਾਮੀ ਨਾਲ ਵਿਭਾਗ ਨੇ 200 ਕਰੋੜ ਰੁਪਏ ਤੋਂ ਵੱਧ ਦੀ ਮਾਲੀਏ ਦਾ ਅੰਕੜਾ ਪਾਰ ਕੀਤਾ ਹੈ। ਵਿਭਾਗੀ ਨਿਯਮਾਂ ਤਹਿਤ ਟੈਂਡਰ ਲੈਣ ਵਾਲੇ ਗਰੁੱਪਾਂ ਨੇ 3 ਫੀਸਦੀ ਰਕਮ ਨੂੰ ਨਾਲ ਹੀ ਜਮ੍ਹਾ ਕਰਵਾ ਦਿੱਤਾ, ਜਦਕਿ 4 ਫ਼ੀਸਦੀ ਰਕਮ ਅਗਲੇ 48 ਘੰਟਿਆਂ ਦੌਰਾਨ ਜਮ੍ਹਾ ਕਰਵਾਉਣੀ ਪਵੇਗੀ, ਜਦਕਿ ਅਗਲੀ 5 ਫ਼ੀਸਦੀ ਦੀ ਕਿਸ਼ਤ 7 ਦਿਨਾਂ ਅੰਦਰ ਜਮ੍ਹਾ ਕਰਵਾਉਣੀ ਹੋਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਠੇਕੇ ਰੱਦ ਕਰਨ ਦਾ ਅਧਿਕਾਰ ਵਿਭਾਗ ਕੋਲ ਰਹੇਗਾ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਗੂੰਜਿਆ ਕਿਸਾਨਾਂ ਦੀ ਜ਼ਮੀਨ ਐਕਵਾਇਰ ਦਾ ਮੁੱਦਾ, ਮੰਤਰੀ ਹਰਭਜਨ ਸਿੰਘ ETO ਨੇ ਦਿੱਤਾ ਜਵਾਬ

ਠੇਕਿਆਂ ਦੇ ਟੈਂਡਰਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਲੰਧਰ ਰੇਂਜ ਦੇ ਬਾਕੀ ਬਚੇ ਗਰੁੱਪਾਂ ਵਿਚੋਂ ਹੁਸ਼ਿਆਰਪੁਰ ਰੇਂਜ ਦਾ ਮੁਕੇਰੀਆਂ, ਚੱਬੇਵਾਲ, ਬੰਗਾ ਸਿਟੀ, ਫਿਲੌਰ, ਬੇਗੋਵਾਲ, ਫਗਵਾੜਾ-ਚੰਡੀਗੜ੍ਹ ਰੋਡ ਗਰੁੱਪ ਅਤੇ ਫਗਵਾੜਾ-2 ਈਸਟਵੁੱਡ ਵਰਗੇ ਗਰੁੱਪਾਂ ਦੇ ਟੈਂਡਰ ਵੀ ਸਫਲ ਰਹੇ। ਦੁਪਹਿਰ 12 ਵਜੇ ਤਕ ਆਨਲਾਈਨ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ, ਜਿਸ ਤੋਂ ਬਾਅਦ ਸਵਾ 12 ਵਜੇ ਟੈਕਨੀਕਲ ਬਿਡ ਖੋਲ੍ਹੀ ਗਈ। ਇਸ ਲਈ ਐਕਸਾਈਜ਼ ਦਫਤਰ ਦੇ ਕਾਨਫਰੰਸ ਹਾਲ ਵਿਚ ਅਧਿਕਾਰੀਆਂ ਅਤੇ ਸਟਾਫ ਦੀ ਭੀੜ ਲੱਗੀ ਰਹੀ। ਆਨਲਾਈਨ ਪਹਿਲੀ ਬਿਡ ਖੋਲ੍ਹਣ ਤੋਂ ਬਾਅਦ 3.30 ਤੋਂ ਬਾਅਦ ਫਾਈਨਾਂਸ਼ੀਅਲ ਬਿਡ ਨੂੰ ਖੋਲ੍ਹਿਆ ਗਿਆ ਅਤੇ ਸਹੀ ਦਸਤਾਵੇਜ਼ ਵਾਲਿਆਂ ਦੇ ਟੈਂਡਰ ਸਵੀਕਾਰ ਕਰ ਲਏ ਗਏ।
ਇਹ ਵੀ ਪੜ੍ਹੋ : ਜਰਮਨੀ ਤੋਂ ਆਈ ਮੰਦਭਾਗੀ ਖ਼ਬਰ: ਅੰਤਰਰਾਸ਼ਟਰੀ ਕਵੀ ਚੈਨ ਸਿੰਘ ਚੱਕਰਵਰਤੀ ਦੇ ਪੋਤੇ ਦੀ ਹੋਈ ਮੌਤ
ਟੈਂਡਰ ਖੁੱਲ੍ਹਣ ਤੋਂ ਬਾਅਦ ਜਲੰਧਰ ਦਾ ਮਾਡਲ ਟਾਊਨ ਗਰੁੱਪ ਆਪਣੀ ਰਿਜ਼ਰਵ ਪ੍ਰਾਈਸ 40.73 ਕਰੋੜ ਤੋਂ ਸਿਰਫ 8 ਲੱਖ ਮਹਿੰਗਾ ਜਾਂਦੇ ਹੋਏ 40.81 ਕਰੋੜ ’ਤੇ ਅਲਾਟ ਕੀਤਾ ਗਿਆ। ਵਿਭਾਗ ਵੱਲੋਂ ਜਲੰਧਰ ਰੇਂਜ ਦੇ 71 ਗਰੁੱਪਾਂ ਤੋਂ 3025 ਕਰੋੜ ਦੇ ਮਾਲੀਏ ਦਾ ਟੀਚਾ ਮਿੱਥਿਆ ਗਿਆ ਹੈ ਪਰ 11 ਗਰੁੱਪਾਂ ਦੇ ਬਾਕੀ ਬਚਣ ਕਾਰਨ ਵਿਭਾਗ ਇਸ ਅੰਕੜੇ ਤੋਂ ਦੂਰ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਕੀ ਬਚੀ 9 ਫੀਸਦੀ ਰਾਸ਼ੀ ਜਮ੍ਹਾ ਹੋਣ ਤੋਂ ਬਾਅਦ ਟੈਂਡਰ ਦੀ ਅਲਾਟਮੈਂਟ ਨੂੰ ਸਫਲ ਮੰਨਿਆ ਜਾਂਦਾ ਹੈ ਕਿਉਂਕਿ ਗਰੁੱਪ ਲੈਣ ਵਾਲਾ ਵਿਅਕਤੀ ਜੇਕਰ ਆਪਣੀ 3 ਫੀਸਦੀ ਰਕਮ ਛੱਡ ਦਿੰਦਾ ਹੈ ਅਤੇ ਬਾਕੀ ਰਕਮ ਜਮ੍ਹਾ ਨਹੀਂ ਕਰਵਾਉਂਦਾ ਤਾਂ ਸਬੰਧਤ ਗਰੁੱਪ ਦਾ ਦੁਬਾਰਾ ਟੈਂਡਰ ਕਰਵਾਇਆ ਜਾਂਦਾ ਹੈ।
ਇਹ ਵੀ ਪੜ੍ਹੋ : 26 ਮਾਰਚ ਦੇ ਚੰਡੀਗੜ੍ਹ ਕੂਚ ਨੂੰ ਲੈ ਕੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
ਪਹਿਲੀ ਨਿਲਾਮੀ ’ਚ 10 ਕਰੋੜ ਮਹਿੰਗਾ ਵਿਕਿਆ ਸੀ ਰੇਰੂ ਚੌਕ ਗਰੁੱਪ
ਵਿਭਾਗ ਵੱਲੋਂ ਕਰਵਾਈ ਗਈ ਨਿਲਾਮੀ ਦੌਰਾਨ ਜਲੰਧਰ ਜ਼ਿਲ੍ਹੇ ਵਿਚ ਸਭ ਤੋਂ ਮਹਿੰਗਾ ਗਰੁੱਪ ਰੇਰੂ ਚੌਕ ਰਿਹਾ ਸੀ, ਜੋ ਕਿ ਆਪਣੀ ਰਿਜ਼ਰਵ ਪ੍ਰਾਈਸ ਤੋਂ 10 ਕਰੋੜ ਰੁਪਏ ਮਹਿੰਗਾ ਵਿਕਿਆ ਸੀ।
207 ’ਚੋਂ ਬਾਕੀ ਬਚੇ 28 ਗਰੁੱਪਾਂ ਵਿਚ ਕਈ ਅਹਿਮ ਗਰੁੱਪ ਸ਼ਾਮਲ
ਵਿਭਾਗ ਵੱਲੋਂ ਪੰਜਾਬ ਨੂੰ 3 ਰੇਂਜਾਂ ਵਿਚ ਵੰਡਿਆ ਗਿਆ ਹੈ, ਜਿਨ੍ਹਾਂ ਵਿਚ ਜਲੰਧਰ, ਫਿਰੋਜ਼ਪੁਰ ਅਤੇ ਪਟਿਆਲਾ ਰੇਂਜ ਸ਼ਾਮਲ ਹਨ। ਪਟਿਆਲਾ ਰੇਂਜ ਦੇ ਅਧੀਨ 84, ਜਲੰਧਰ ਰੇਜ ਅਧੀਨ 71, ਜਦੋਂ ਕਿ ਫਿਰੋਜ਼ਪੁਰ ਰੇਂਜ ਦੇ 52 ਗਰੁੱਪਾਂ ਤਹਿਤ ਪੰਜਾਬ ਵਿਚ ਕੁੱਲ 207 ਗਰੁੱਪ ਬਣਾਏ ਗਏ ਹਨ। ਇਨ੍ਹਾਂ ਵਿਚੋਂ ਅੱਜ ਕੁੱਲ 55 ਗਰੁੱਪਾਂ ਲਈ ਟੈਂਡਰ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 28 ਗਰੁੱਪਾਂ ਦੇ ਟੈਂਡਰ ਦੁਬਾਰਾ ਕਰਵਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਜੰਗ ਦਾ ਮੈਦਾਨ ਬਣਿਆ ਪੰਜਾਬ ਦਾ ਇਹ ਡਾਕਖਾਨਾ, ਥੱਪੜੋ-ਥੱਪੜੀ ਹੋਏ ਮੁਲਾਜ਼ਮ ਤੇ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿੱਖਿਆ ਵਿਭਾਗ ਵੱਲੋਂ 416 ਅਧਿਆਪਕਾਂ ਦੀਆਂ ਮੁੱਖ ਅਧਿਆਪਕਾਂ ਵਜੋਂ ਤਰੱਕੀਆਂ
NEXT STORY