ਗੁਰਦਾਸਪੁਰ (ਵਿਨੋਦ) - ਸਮੂਹਿਕ ਜਬਰ-ਜ਼ਨਾਹ ਦੇ ਇਕ ਕੇਸ ਵਿਚ ਅੱਜ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਡਾ. ਰਾਮ ਕੁਮਾਰ ਸਿੰਗਲਾ ਨੇ 5 ਦੋਸ਼ੀਆਂ ਨੂੰ 20-20 ਸਾਲ ਦੀ ਕੈਦ ਤੇ ਇਕ-ਇਕ ਲੱਖ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ। ਜੁਰਮਾਨਾ ਨਾ ਅਦਾ ਕਰਨ 'ਤੇ ਦੋਸ਼ੀਆਂ ਨੂੰ ਦੋ-ਦੋ ਸਾਲ ਵਾਧੂ ਸਜ਼ਾ ਕੱਟਣੀ ਹੋਵੇਗੀ। ਇਸ ਕੇਸ ਵਿਚ ਪੀੜਤ ਲੜਕੀਆਂ ਦੇ ਕੇਸ ਦੀ ਪੈਰਵੀ ਜੋਗਿੰਦਰ ਸਿੰਘ ਕਲੇਰ ਐਡਵੋਕੇਟ ਕਰ ਰਹੇ ਸਨ। ਅਦਾਲਤ ਵੱਲੋਂ ਦਿੱਤੇ ਫੈਸਲੇ ਅਨੁਸਾਰ 10 ਮਾਰਚ 2014 ਨੂੰ ਪਿੰਡ ਡਾਲਾ ਨਿਵਾਸੀ ਦੋ ਭੈਣਾਂ ਜਿਨ੍ਹਾਂ 'ਚ ਇਕ ਨਾਬਾਲਿਗ ਹੈ, ਆਪਣੇ ਪਿੰਡ ਕੋਲ ਖੇਤਾਂ ਵਿਚ ਸੈਰ ਕਰ ਰਹੀਆਂ ਸਨ ਕਿ ਪ੍ਰਵੀਨ ਕੁਮਾਰ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਖੁਦਾਰਪੁਰ ਚਲਾ ਰਿਹਾ ਸੀ ਅਤੇ ਕਾਰ ਵਿਚ ਉਸ ਦੇ ਨਾਲ ਰਾਕੇਸ਼ ਕੁਮਾਰ ਪੁੱਤਰ ਦਰਬਾਰੀ ਲਾਲ ਨਿਵਾਸੀ ਡਾਲਾ, ਮੁਕੇਸ਼ ਕੁਮਾਰ ਪੁੱਤਰ ਨਾਦਾਨ ਸਿੰਘ ਨਿਵਾਸੀ ਖੁਦਾਰਪੁਰ, ਲਖਵਿੰਦਰ ਪਾਲ ਪੁੱਤਰ ਧਰਮਪਾਲ ਨਿਵਾਸੀ ਪਿੰਡ ਪਾਹੜਾ, ਰਿੰਕੂ ਪੁੱਤਰ ਤਾਰਾ ਸਿੰਘ ਨਿਵਾਸੀ ਖੁਦਾਰਪੁਰ ਸਨ। ਸਾਰੇ ਦੋਸ਼ੀਆਂ ਨੇ ਦੋਵਾਂ ਭੈਣਾਂ ਨੂੰ ਜ਼ਬਰਦਸਤੀ ਕਾਰ ਵਿਚ ਪਾ ਲਿਆ ਅਤੇ ਇਨ੍ਹਾਂ ਦੇ ਮੂੰਹ ਤੇ ਹੱਥ ਚੂਨੀਆਂ ਨਾਲ ਬੰਨ੍ਹ ਦਿੱਤੇ। ਇਹ ਸਾਰੇ ਦੋਸ਼ੀ ਦੋਵਾਂ ਭੈਣਾਂ ਨੂੰ ਕਿਸੇ ਅਣਪਛਾਤੀ ਸੁੰਨਸਾਨ ਥਾਂ 'ਤੇ ਲੈ ਗਏ ਅਤੇ ਉਥੇ ਇਨ੍ਹਾਂ ਦੇ ਨਾਲ ਸਾਰਿਆਂ ਨੇ ਸਮੂਹਿਕ ਜਬਰ-ਜ਼ਨਾਹ ਕੀਤਾ। ਉਸ ਦੇ ਬਾਅਦ ਇਹ ਲੋਕ ਦੋਵਾਂ ਭੈਣਾਂ ਨੂੰ ਅਣਪਛਾਤੇ ਸਥਾਨ 'ਤੇ ਲੈ ਕੇ ਘੁੰਮਦੇ ਰਹੇ ਅਤੇ 11 ਮਾਰਚ ਨੂੰ ਤੜਕਸਾਰ ਲਗਭਗ 6.30 ਵਜੇ ਇਨ੍ਹਾਂ ਨੂੰ ਗੁਰਦਾਸਪੁਰ ਦੇ ਹਨੂਮਾਨ ਚੌਕ ਵਿਚ ਛੱਡ ਗਏ ਅਤੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਸਾਰੇ ਪਰਿਵਾਰ ਦੀ ਹੱਤਿਆ ਕਰ ਦਿੱਤੀ ਜਾਵੇਗੀ।
ਲੜਕੀਆਂ ਨੇ ਇਸਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ ਅਤੇ ਪਰਿਵਾਰ ਵਾਲਿਆਂ ਨੇ ਇਸ ਘਟਨਾ ਦੀ ਜਾਣਕਾਰੀ ਬਹਿਰਾਮਪੁਰ ਪੁਲਸ ਨੂੰ ਦਿੱਤੀ। ਪੁਲਸ ਨੇ ਦੋਵਾਂ ਭੈਣਾਂ ਦਾ ਮੈਡੀਕਲ ਕਰਵਾ ਕੇ 13 ਮਾਰਚ 2014 ਨੂੰ ਦੋਸ਼ੀਆਂ ਵਿਰੁੱਧ ਧਾਰਾ 363, 366, 376, 506 ਅਤੇ 120 ਬੀ ਅਧੀਨ ਕੇਸ ਦਰਜ ਕਰ ਲਿਆ। ਜਿਸ ਦੇ ਬਾਅਦ ਪੰਜਾਂ ਦੋਸ਼ੀਆਂ ਦੇ ਵਿਰੁੱਧ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਡਾ. ਰਾਮ ਕੁਮਾਰ ਸਿੰਗਲਾ ਦੀ ਅਦਾਲਤ ਵਿਚ ਕੇਸ ਚਲਦਾ ਰਿਹਾ ਤੇ ਅੱਜ ਇਸ ਕੇਸ ਵਿਚ ਗਵਾਹਾਂ ਤੇ ਸਬੂਤਾਂ ਦੇ ਆਧਾਰ 'ਤੇ ਪੰਜ ਦੋਸ਼ੀਆਂ ਨੂੰ 20-20 ਸਾਲ ਦੀ ਸਜ਼ਾ ਤੇ 1-1 ਲੱਖ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ। ਜੁਰਮਾਨਾ ਅਦਾ ਨਾ ਕਰਨ 'ਤੇ ਸਾਰੇ ਦੋਸ਼ੀਆਂ ਨੂੰ 2-2 ਸਾਲ ਦੀ ਵਾਧੂ ਸਜ਼ਾ ਕੱਟਣੀ ਹੋਵੇਗੀ।
ਸਰਾਫਾ ਬਾਜ਼ਾਰ 'ਚ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਭਿਆਨਕ ਅੱਗ
NEXT STORY