ਲੁਧਿਆਣਾ (ਡੀ. ਐੱਸ. ਰਾਏ)- ਸਾਰੇ ਹੀ ਦੇਸ਼ ’ਚ ਧੀਆਂ-ਭੈਣਾਂ, ਬਹੂ-ਬੇਟੀਆਂ ਦੀਆਂ ਇੱਜ਼ਤਾਂ ਸ਼ਰੇਆਮ ਲੁੱਟੀਆਂ ਜਾ ਰਹੀਆਂ ਹਨ। ਅਜਿਹੇ ਕਾਰੇ ਰੋਜ਼ਾਨਾ ਹੀ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਪ੍ਰਕਾਸ਼ਿਤ ਹੋ ਰਹੇ ਹਨ। ਇਥੋਂ ਤੱਕ ਕਿ ਉਨ੍ਹਾਂ ਦੀਆਂ ਇਜ਼ਤਾਂ ਨਾਲ ਖਿਲਵਾੜ ਕਰਨ ਉਪਰੰਤ ਉਨ੍ਹਾਂ ਨੂੰ ਕਤਲ ਕਰ ਦੇਣ ਦੀਆਂ ਵਾਰਦਾਤਾਂ ਦਾ ਕੋਈ ਅੰਤ ਨਹੀਂ। ਇਥੇ ਹੀ ਬਸ ਨਹੀਂ 3-4 ਸਾਲਾਂ ਦੀਆਂ ਮਾਸੂਮ ਬੱਚੀਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ, ਅਜਿਹੇ ਦਰਿੰਦਿਆਂ ਵੱਲੋਂ ਦਰਿੰਦਗੀ ਦੀਆਂ ਖ਼ਬਰਾਂ ਨਾਲ ਅਖ਼ਬਾਰਾਂ ਭਰੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਸ਼ਰੀਫ ਸ਼ਹਿਰੀ ਤੇ ਇੱਜ਼ਤਾਂ ਵਾਲੇ ਸ਼ਰਮਸਾਰ ਹੁੰਦੇ ਵੇਖੇ ਜਾਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਦਿਨ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਹੋਈ ਭਵਿੱਖਬਾਣੀ
ਅਜਿਹੇ ਕੁਕਰਮ ਵੇਖ ਕੇ ਇਹ ਕਿਹਾ ਜਾਂਦਾ ਹੈ ਕਿ ਸ਼ਰਮ ਹਯਾ ਉੱਡ ਗਈ ਹੈ ਤੇ ਘੋਰ ਕਲਯੁਗ ਛਾ ਗਿਆ ਹੈ। ਅਜਿਹੀਆਂ ਵਾਰਦਾਤਾਂ ਰੋਜ਼ਾਨਾ ਹੋ ਰਹੀਆਂ ਹਨ। ਕਿਸ ਦਰਿੰਦੇ ਦੀ ਦਰਿੰਦਗੀ ਦਾ ਜ਼ਿਕਰ ਕਰੀਏ, ਇਥੇ ਤਾਂ ਆਵਾ ਹੀ ਊਤ ਚੁੱਕਾ ਹੈ। ਭ੍ਰਿਸ਼ਟਾਚਾਰ ਵਿਰੋਧੀ/ਫਰੰਟ (ਰਜਿ.) ਦੇ ਚੇਅਰਮੈਨ ਦਰਸ਼ਨ ਸਿੰਘ ਰਾਏ ਐਡਵੋਕੇਟ ਨੇ ਕਿਹਾ ਕਿ ਇਹ ਸਭ ਕੁਝ ਲਗਾਤਾਰ ਰੋਜ਼ਾਨਾ ਹੀ ਹੋਈ ਜਾਣ ਦਾ ਮੁੱਖ ਕਾਰਨ ਇਹ ਹੈ ਕਿ ਜਬਰ-ਜ਼ਨਾਹ ਵਿਰੁੱਧ ਕਾਨੂੰਨ ਸਖ਼ਤ ਨਹੀਂ ਅਤੇ ਸਜ਼ਾਵਾਂ ’ਚ ਨਰਮੀ ਤੇ ਕਮੀ ਹੈ।
ਇਹ ਖ਼ਬਰ ਵੀ ਪੜ੍ਹੋ - Breaking News: ਸਸਤਾ ਹੋ ਗਿਆ LPG ਸਿਲੰਡਰ, ਨਵੇਂ ਸਾਲ 'ਤੇ ਮਿਲਿਆ ਤੋਹਫ਼ਾ
ਉਨ੍ਹਾਂ ਕਿਹਾ ਕਿ ਹੁਣੇ-ਹੁਣੇ ਭਾਰਤ ਸਰਕਾਰ ਨੇ ਇੰਡੀਅਨ ਪੈਨਿਲ ਕੋਡ (ਫੌਜਦਾਰੀ ਦੰਡ) ’ਚ ਕੁਝ ਕੁ ਲੋੜੀਂਦੀਆਂ ਤਰਮੀਮਾਂ ਕੀਤੀਆਂ ਹਨ ਤੇ ਕਾਨੂੰਨ ’ਚ ਸੋਧਾਂ ਕੀਤੀਆਂ ਹਨ। ਬਿਲਕੁਲ ਉਸੇ ਤਰ੍ਹਾਂ ਅੱਜ ਲੋੜ ਹੈ ਜਬਰ-ਜ਼ਨਾਹ ਕਰਨ ਵਾਲਿਆਂ ਵਿਰੁੱਧ ਨਵਾਂ ਤੇ ਸਖ਼ਤ ਕਾਨੂੰਨ ਬਣਾਉਣ ਦੀ, ਜਿਸ ਅਨੁਸਾਰ ਅਜਿਹੀਆਂ ਭੈੜੀਆਂ ਕਰਤੂਤਾਂ ਕਰਨ ਵਾਲਿਆਂ ਦੇ ਹੋਸ਼ ਟਿਕਾਣੇ ਆ ਜਾਣ। ਕਿੰਨੇ ਸਾਲ ਦੀ ਸਜ਼ਾ ਜਾਂ ਕੀ ਸਖ਼ਤ ਸਜ਼ਾ ਹੈ, ਉਹ ਤਾਂ ਇਕ ਵੱਖਰੀ ਗੱਲ ਹੈ। ਉਨ੍ਹਾਂ ਸਜਾਵਾਂ ਤੋਂ ਉੱਪਰ ਸਭ ਤੋਂ ਵੱਡੀ ਸਜ਼ਾ ਇਹ ਹੋਣੀ ਚਾਹੀਦੀ ਹੈ ਕਿ ਜਬਰ-ਜ਼ਨਾਹ ਦੇ ਦੋਸ਼ੀ ਦੀ ਇੰਦਰੀ ਕੱਟ ਕੇ ਉਸ ਨੂੰ ਨਿਪੁੰਸਕ ਬਣਾ ਦਿੱਤਾ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਪਲੇਅ-ਵੇਅ ਸਕੂਲਾਂ ਨਾਲ ਜੁੜੀ ਵੱਡੀ ਖ਼ਬਰ, ਲਾਜ਼ਮੀ ਹੋ ਗਿਆ ਇਹ ਕੰਮ
NEXT STORY