ਨਵੀਂ ਦਿੱਲੀ — ਨਿਰਭਿਆ ਸਮੂਹਿਕ ਬਲਾਤਕਾਰ ਅਤੇ ਕਤਲਕਾਂਡ ਮਾਮਲੇ ਦੇ ਚਾਰ ਦੋਸ਼ੀਆਂ 'ਚੋਂ ਇਕ ਮੁਕੇਸ਼ ਕੁਮਾਰ ਨੇ ਹੇਠਲੀ ਅਦਾਲਤ ਵੱਲੋਂ ਜਾਰੀ ਡੈੱਥ ਵਾਰੰਟ ਨੂੰ ਰੱਦ ਕਰਨ ਲਈ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ। ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ 'ਚ ਫਾਂਸੀ ਦਿੱਤੀ ਜਾਵੇਗੀ ਕਿਉਂਕਿ ਦਿੱਲੀ ਦੀ ਇਕ ਅਦਾਲਤ 7 ਜਨਵਰੀ ਨੂੰ ਉਨ੍ਹਾਂ ਦੇ ਡੈੱਥ ਵਾਰੰਟ ਜਾਰੀ ਕਰ ਚੁੱਕੀ ਹੈ। ਦੋਸ਼ੀ ਮੁਕੇਸ਼ ਦੀ ਪਟੀਸ਼ਨ ਜੱਜ ਮਨਮੋਹਨ ਅਤੇ ਜੱਜ ਸੰਗੀਤਾ ਢੀਂਗਰਾ ਸਹਿਗਲ ਦੀ ਬੈਂਚ ਸਾਹਮਣੇ ਅੱਜ ਸੁਣਵਾਈ ਹੋਵੇਗੀ।
ਅੱਜ ਪੀ.ਐੱਮ. ਮੋਦੀ ਨਾਲ ਮੁਲਾਕਾਤ ਕਰਨਗੇ ਈਰਾਨ ਦੇ ਵਿਦੇਸ਼ ਮੰਤਰੀ
ਈਰਾਨ ਦੇ ਵਿਦੇਸ਼ ਮੰਤਰੀ ਜਵਾਦ ਜ਼ਰੀਫ ਅਮਰੀਕਾ ਨਾਲ ਉਨ੍ਹਾਂ ਦੇ ਤਣਾਅ ਵਿਚਾਲੇ ਭਾਰਤ ਦੀ ਤਿੰਨ ਦਿਨਾਂ ਯਾਤਰਾ 'ਤੇ ਮੰਗਲਵਾਰ ਨੂੰ ਇਥੇ ਪਹੁੰਚਣਗੇ। ਜ਼ਰੀਫ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਵਿਦੇਸ਼ ਮੰਤਰਾਲਾ ਦੇ ਸਾਲਾਨਾ ਸਮਾਗਮ 'ਰਾਇਸੀਨ ਡਾਇਲਾਗ' 'ਚ ਇਕ ਭਾਸ਼ਣ ਵੀ ਦੇਣਗੇ। ਮੰਤਰਾਲਾ ਮੁਤਾਬਕ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀਰਵਾਰ ਸਵੇਰੇ ਨਾਸ਼ਤੇ 'ਤੇ ਜ਼ਰੀਫ ਨਾਲ ਗੱਲਬਾਤ ਕਰਨਗੇ।
ਮਹਾਰਾਸ਼ਟਰ ਦੇ ਨੇਤਾ ਨਾਲ ਬੈਠਕ ਕਰਨਗੇ ਜੇ.ਪੀ. ਨੱਡਾ
ਮਹਾਰਾਸ਼ਟਰ 'ਚ ਸ਼ਿਵ ਸੇਨਾ-ਰਾਕਾਂਪਾ-ਕਾਂਗਰਸ ਸਰਕਾਰ ਦੇ ਬਣਨ ਤੋਂ ਬਾਅਦ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਅੱਜ ਪਹਿਲੀ ਵਾਰ ਸੂਬੇ ਦੇ ਪਾਰਟੀ ਨੇਤਾਵਾਂ ਨਾਲ ਬੈਠਕ ਕਰਨਗੇ। ਨੱਡਾ ਮੰਗਲਵਾਰ ਦੀ ਰਾਤ ਇਥੇ ਪਹੁੰਚੇ। ਸਾਲ 2014 'ਚ 122 ਸੀਟਾਂ ਜਿੱਤਣ ਵਾਲੀ ਭਾਜਪਾ ਨੇ 2019 ਦੇ ਸੂਬਾ ਚੋਣਾਂ 'ਚ 105 ਸੀਟਾਂ ਹਾਸਲ ਕੀਤੀਆਂ ਸਨ।
ਹਾਊਸ ਆਫ ਰਿਪ੍ਰੈਜ਼ੈਂਟਿਵਜ਼ 'ਚ ਟਰੰਪ ਖਿਲਾਫ ਮਹਾਦੋਸ਼ 'ਤੇ ਵੋਟਿੰਗ ਅੱਜ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ ਦੀ ਸੁਣਵਾਈ ਨੂੰ ਸੰਸਦ ਦੇ ਉਪਰੀ ਸਦਨ 'ਚ ਭੇਜਣ ਲਈ ਹੇਠਲੀ ਸਦਨ 'ਹਾਊਸ ਆਫ ਰਿਪ੍ਰੈਜ਼ੈਂਟਿਵਜ਼' 'ਚ ਅੱਜ ਵੋਟਿੰਗ ਹੋਵੇਗੀ। ਵਿਰੋਧੀ ਦਲ ਡੈਮੋਕ੍ਰੇਟਿਕ ਪਾਰਟੀ ਦੇ ਸੰਸਦਾਂ ਨੇ ਉਕਤ ਜਾਣਕਾਰੀ ਦਿੱਤੀ। 435 ਮੈਂਬਰੀ ਹੇਠਲੇ ਸਦਨ 'ਚ ਡੈਮੋਕ੍ਰੇਟ ਬਹੁਮਤ 'ਚ ਹਨ।
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੁਣ 11 ਵਜੇ ਸ਼ੁਰੂ ਹੋਵੇਗਾ
NEXT STORY