ਨਵੀਂ ਦਿੱਲੀ— ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਅੱਜ ਹੋਵੇਗੀ ਜਿਸ ਤੋਂ ਬਾਅਦ ਪਾਰਟੀ ਲੋਕ ਸਭਾ ਚੋਣ ਦੇ ਉਮੀਦਵਾਰਾਂ ਦੇ ਨਾਵਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਇਸ ਸੂਚੀ 'ਚ ਜ਼ਿਆਦਾਤਰ ਨਾਂ ਪਹਿਲੇ ਪੜਾਅ 'ਚ ਹੋਣ ਵਾਲੇ ਮਤਦਾਨ ਵਾਲੀ ਸੀਟਾਂ ਨਾਲ ਸਬੰਧਿਤ ਹੋਣਗੇ।
ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਅੱਜ
ਕਾਂਗਰਸ ਕੇਂਦਰੀ ਚੋਣ ਕਮੇਟੀ ਦੀ ਬੈਠਕ ਅੱਜ ਦਿੱਲੀ ਵਿਚ ਸੱਦੀ ਗਈ ਹੈ। ਇਹ ਬੈਠਕ ਯੂ. ਪੀ. ਏ. ਚੇਅਰਪਰਸਨ ਸੋਨੀਆ ਗਾਂਧੀ ਦੇ ਨਿਵਾਸ ਸਥਾਨ 'ਤੇ ਹੋਵੇਗੀ। ਪਹਿਲਾਂ ਅਜਿਹੀਆਂ ਚਰਚਾਵਾਂ ਚੱਲ ਰਹੀਆਂ ਸਨ ਕਿ ਸ਼ਾਇਦ ਇਹ ਬੈਠਕ 14 ਮਾਰਚ ਨੂੰ ਹੋਵੇਗੀ ਪਰ ਹੁਣ ਅੱਜ ਅਧਿਕਾਰਕ ਤੌਰ 'ਤੇ ਕੇਂਦਰੀ ਚੋਣ ਕਮੇਟੀ ਦੇ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਬੈਠਕ 16 ਮਾਰਚ ਨੂੰ ਬੁਲਾਈ ਗਈ ਹੈ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਬੈਠਕ ਵਿਚ ਹਿੱਸਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੂੰ ਬੁਲਾ ਲਿਆ ਗਿਆ ਹੈ।
ਤੇਲੰਗਾਨਾ 'ਚ ਅੱਜ ਭਾਜਪਾ ਉਮੀਦਵਾਰਾਂ ਦਾ ਕਰ ਸਕਦੀ ਹੈ ਐਲਾਨ
ਭਾਜਪਾ ਦੀ ਤੇਲੰਗਾਨਾ ਯੂਨਿਟ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਲੱਗੀ ਹੋਈ ਹੈ। ਪਾਰਟੀ ਅੱਜ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਤੇਲੰਗਾਨਾ ਦੀਆਂ ਸਾਰੀਆਂ 17 ਲੋਕ ਸਭਾ ਸੀਟਾਂ 'ਤੇ ਇਕ ਹੀ ਪੜਾਅ 'ਚ 11 ਅਪ੍ਰੈਲ ਨੂੰ ਵੋਟਾਂ ਹੋਣੀਆਂ ਹਨ।
ਦੇਹਰਾਦੂਨ 'ਚ ਜਨ ਸਭਾ ਨੂੰ ਸੰਬੋਧਿਤ ਕਰਨਗੇ ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਪਰਿਵਰਤਨ ਰੈਲੀ ਨੂੰ ਸੰਬੋਧਿਥ ਕਰਨ ਲਈ ਦੇਹਰਾਦੂਨ ਪਹੁੰਚ ਰਹੇ ਹਨ। ਉਹ ਦੁਪਹਿਰ 12 ਵਜੇ ਪਰੇਡ ਗ੍ਰਾਉਂਡ 'ਚ ਹੋਣ ਵਾਲੀ ਰੈਲੀ ਨੂੰ ਸੰਬੋਧਿਤ ਕਰਨਗੇ। ਰੈਲੀ ਤੋਂ ਬਾਅਦ ਰਾਹੁਲ ਤਿੰਨਾਂ ਸ਼ਹੀਦਾਂ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨਗੇ।
ਸ਼ਿਵ ਸੈਨਾ ਅੱਜ ਜਾਰੀ ਕਰ ਸਕਦੀ ਹੈ ਪਹਿਲੀ ਸੂਚੀ
ਮਹਾਰਾਸ਼ਟਰ 'ਚ ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਅੱਜ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਦੱਸ ਦਈਏ ਕਿ ਸਿਵ ਸੈਨਾ ਸੂਬੇ 'ਚ 23 ਲੋਕ ਸਭਾ ਸੀਟਾਂ 'ਤੇ ਚੋਣ ਲੜ ਰਹੀ ਹੈ, ਜਦਕਿ ਭਾਜਪਾ 24 ਸੀਟਾਂ 'ਤੇ ਚੋਣ ਲੜ ਰਹੀ ਹੈ। ਸੂਬੇ 'ਚ 4 ਪੜਾਅਵਾਂ 'ਚ ਚੋਣਾਂ ਹੋਣੀਆਂ ਹਨ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ (ਪੰਜਵਾਂ ਵਨ ਡੇ ਮੈਚ)
ਕ੍ਰਿਕਟ : ਅਫਗਾਨਿਸਤਾਨ ਬਨਾਮ ਆਇਰਲੈਂਡ (ਟੈਸਟ ਮੈਚ)
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ.ਵਰਲਡ ਟੂਰ-2019
ਫੁੱਟਬਾਲ : ਹੀਰੋ ਸੁਪਰ ਕੱਪ-2019
ਟੈਨਿਸ : ਏ. ਟੀ. ਪੀ. 1000 ਬੀ. ਐੱਨ. ਪੀ. ਪਰਿਬਾਸ ਓਪਨ
ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਜ਼ਮੀਨ ਪਾਕਿ ਨੇ 'ਚੋਰੀ ਛੁਪੇ ਹੜੱਪ ਲਈ' : ਭਾਰਤੀ ਬੁਲਾਰਾ
NEXT STORY