ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਅੱਜ ਸਵੇਰੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਬੁੰਗਾ ਸਾਹਿਬ ਬੱਸ ਅੱਡੇ ਨਜ਼ਦੀਕ ਭਾਖੜਾ ਨਹਿਰ ਦੇ ਸਾਈਫਨ-ਕਮ-ਪੁਲੀ ਨਾਲ ਪਾਣੀ 'ਤੇ ਤੈਰਦੀ ਹੋਈ ਇਕ ਔਰਤ ਦੀ ਲਾਸ਼ ਮਿਲੀ ਹੈ।
ਇਸ ਸੰਬੰਧੀ ਤਫ਼ਤੀਸ਼ੀ ਅਧਿਕਾਰੀ ਏ.ਐੱਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬੁੰਗਾ ਸਾਹਿਬ ਬੱਸ ਅੱਡੇ ਨੇੜੇ ਭਾਖੜਾ ਨਹਿਰ ਵਿਚ ਇਕ ਲਾਸ਼ ਲੱਗੀ ਹੋਈ ਹੈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਬਾਹਰ ਕਢਵਾਇਆ। ਲਾਸ਼ 32 ਕੁ ਸਾਲ ਦੀ ਇਕ ਲੜਕੀ ਦੀ ਸੀ, ਜਿਸ ਦੀ ਸ਼ਨਾਖ਼ਤ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਉਕਤ ਲੜਕੀ ਨੇ ਕਾਲੇ ਰੰਗ ਦੀ ਪੂਰੀਆਂ ਬਾਹਾਂ ਦੀ ਕਮੀਜ਼ ਅਤੇ ਲਾਲ ਰੰਗ ਦੀ ਸਲਵਾਰ ਪਾਈ ਹੋਈ ਹੈ। ਕੰਨਾਂ 'ਚ ਦੋ-ਦੋ ਛੋਟੀਆਂ ਮੁਰਕੀਆਂ ਅਤੇ ਨੱਕ ਵਿਚ ਨੱਥ ਪਾਈ ਹੋਈ ਹੈ। ਲਾਸ਼ ਪੰਜ-ਛੇ ਦਿਨ ਪੁਰਾਣੀ ਲੱਗਦੀ ਹੈ, ਜੋ ਭਾਖੜਾ ਨਹਿਰ 'ਚੋਂ ਆ ਕੇ ਇਥੇ ਲੱਗੀ ਹੈ। ਲਾਸ਼ ਦੀ ਸ਼ਨਾਖ਼ਤ ਨਾ ਹੋਣ ਕਾਰਨ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਇਸ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ।
ਏਮਜ਼ ਤੇ ਆਈ. ਸੀ. ਐੱਮ. ਆਰ. ਨੇ ਕੀਤੀ ਰਿਸਰਚ 35 ਫੀਸਦੀ ਕੇਸਾਂ ਦੀ ਰਿਪੋਰਟ ਕਰਦਾ ਹੈ ਸਿਹਤ ਵਿਭਾਗ
NEXT STORY