ਹੁਸ਼ਿਆਰਪੁਰ, (ਅਸ਼ਵਨੀ)- ਥਾਣਾ ਸਦਰ ਦੀ ਪੁਲਸ ਨੇ ਜ਼ਿਲਾ ਜਲੰਧਰ ਦੇ ਪਿੰਡ ਜੰਡੂਸਿੰਘਾ ਦੇ 31 ਸਾਲਾ ਨੌਜਵਾਨ ਤਰੁਣ ਵਿਕਾਸ ਪੁੱਤਰ ਅਵਿਨਾਸ਼ ਚੰਦਰ ਵਿਕਾਸ ਦੀ ਮੌਤ ਦੇ 9 ਮਹੀਨਿਆਂ ਬਾਅਦ ਇਕ ਵਿਆਹੁਤਾ ਜੋੜੇ ਵਿਰੁੱਧ ਗੈਰ-ਇਰਾਦਤਨ ਹੱਤਿਆ ਤੇ ਸਬੂਤ ਖੁਰਦ-ਬੁਰਦ ਕਰਨ ਦੇ ਦੋਸ਼ 'ਚ ਆਈ. ਪੀ. ਸੀ. ਦੀ ਧਾਰਾ 304 ਤੇ 201-34 ਅਧੀਨ ਕੇਸ ਦਰਜ ਕੀਤਾ ਹੈ।
ਕੀ ਹੈ ਮਾਮਲਾ : ਅਵਿਨਾਸ਼ ਚੰਦਰ ਪੁੱਤਰ ਓਮ ਪ੍ਰਕਾਸ਼ ਨੇ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਤੇ ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਸ ਦਾ ਲੜਕਾ ਤਰੁਣ ਵਿਕਾਸ, ਜੋ ਜਲੰਧਰ ਦੀ ਇਕ ਕੋਰੀਅਰ ਕੰਪਨੀ 'ਚ ਕੰਮ ਕਰਦਾ ਸੀ, 14 ਜਨਵਰੀ ਨੂੰ ਘਰੋਂ ਗਿਆ ਸੀ। 15 ਜਨਵਰੀ ਨੂੰ ਉਸ ਦੀ ਲਾਸ਼ ਬੁੱਲ੍ਹੋਵਾਲ ਅਧੀਨ ਤਾਰਾਗੜ੍ਹ ਰੋਡ 'ਤੇ ਪਿੰਡ ਰੰਧਾਵਾ ਬਰੋਟਾ ਕੋਲੋਂ ਮਿਲੀ ਸੀ। ਉਨ੍ਹਾਂ ਕਿਹਾ ਕਿ ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਧਾਰਾ 174 ਅਧੀਨ ਕਾਰਵਾਈ ਕਰ ਕੇ ਆਪਣਾ ਪੱਲਾ ਝਾੜ ਲਿਆ ਸੀ।
ਉਨ੍ਹਾਂ ਦੇ ਵਾਰ-ਵਾਰ ਕਹਿਣ 'ਤੇ ਵੀ ਪੁਲਸ ਨੇ ਮਾਮਲੇ ਦੀ ਜਾਂਚ ਨਹੀਂ ਕੀਤੀ ਸੀ। ਐੱਸ. ਐੱਸ. ਪੀ. ਦੇ ਹੁਕਮ 'ਤੇ ਥਾਣਾ ਸਦਰ ਦੀ ਪੁਲਸ ਨੇ ਪਿੰਡ ਆਦਮਵਾਲ ਦੇ ਇਕ ਵਿਅਕਤੀ ਸਤਨਾਮ ਸਿੰਘ ਤੇ ਉਸ ਦੀ ਪਤਨੀ ਪ੍ਰਿਆ ਵਿਰੁੱਧ ਗੈਰ-ਇਰਾਦਤਨ ਹੱਤਿਆ ਦੇ ਦੋਸ਼ 'ਚ ਇਹ ਕੇਸ ਦਰਜ ਕੀਤਾ ਹੈ। ਮ੍ਰਿਤਕ ਦੇ ਪਿਤਾ ਨੇ ਦੋਸ਼ ਲਾਇਆ ਕਿ ਤਰੁਣ ਦੀ ਦੋਸ਼ੀਆਂ ਨੇ ਨਸ਼ੀਲੇ ਪਦਾਰਥ ਦੇ ਕੇ ਹੱਤਿਆ ਕਰ ਦਿੱਤੀ ਸੀ ਤੇ ਬਾਅਦ 'ਚ ਲਾਸ਼ ਨੂੰ ਰੰਧਾਵਾ ਬਰੋਟਾ ਕੋਲ ਸੁੱਟ ਦਿੱਤਾ ਸੀ। ਤਰੁਣ ਨੇ ਦੋਸ਼ੀ ਜੋੜੇ ਕੋਲੋਂ 29 ਹਜ਼ਾਰ ਰੁਪਏ ਲੈਣੇ ਸਨ, ਇਸੇ ਕਾਰਨ ਉਸ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਸੀ।
ਸੋਸ਼ਲ ਮੀਡੀਆ 'ਤੇ ਵਿਆਹੁਤਾ ਨੂੰ ਬਦਨਾਮ ਕਰਨ ਦੇ ਦੋਸ਼ 'ਚ 1 ਖਿਲਾਫ ਕੇਸ ਦਰਜ
NEXT STORY