ਪਠਾਨਕੋਟ, (ਸ਼ਾਰਦਾ)- ਰਾਸ਼ਟਰੀ ਹਿੰਦੂ ਸੈਨਾ ਨੇ ਅੱਜ ਰਾਸ਼ਟਰੀ ਪ੍ਰਧਾਨ ਰਜਨੀਸ਼ ਕਾਲੂ ਦੀ ਅਗਵਾਈ ਹੇਠ ਡਿਫੈਂਸ ਰੋਡ ਮਾਮੂਨ ਕੈਂਟ 'ਚ ਪੱਛਮੀ ਸੱਭਿਅਤਾ ਦੇ ਪ੍ਰਤੀਕ ਵੈਲੇਨਟਾਈਨਸ ਡੇ ਦਾ ਕਾਰਡ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਰਜਨੀਸ਼ ਕਾਲੂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਆਪਣੇ ਭਾਰਤੀ ਸੱਭਿਆਚਾਰ ਤੇ ਤਿਉਹਾਰਾਂ ਨੂੰ ਭੁੱਲ ਕੇ ਪੱਛਮੀ ਸੱਭਿਅਤਾ ਨੂੰ ਅਪਣਾ ਰਹੀ ਹੈ। ਵਿਦੇਸ਼ੀ ਤਾਕਤਾਂ ਭਾਰਤੀ ਸੱਭਿਆਚਾਰ ਨੂੰ ਨਸ਼ਟ ਕਰਨ ਲਈ ਆਪਣੇ ਭੜਕੀਲੇ ਤਿਉਹਾਰ ਭਾਰਤ ਦੀ ਨੌਜਵਾਨ ਪੀੜ੍ਹੀ 'ਤੇ ਥੋਪ ਰਹੀਆਂ ਹਨ, ਜੋ ਭਾਰਤ ਦੇ ਖੁਸ਼ਹਾਲ ਸੱਭਿਆਚਾਰ ਤੇ ਲੋਕ ਪਰੰਪਰਾਵਾਂ ਲਈ ਖਤਰੇ ਦੀ ਘੰਟੀ ਹੈ। ਅੱਜ ਦੇ ਦਿਨ ਦੇਸ਼ ਦੇ ਮਹਾਨ ਸੈਨਾਨੀਆਂ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਅੰਗਰੇਜ਼ੀ ਸਰਕਾਰ ਨੇ ਲਾਹੌਰ 'ਚ ਫਾਂਸੀ ਦੀ ਸਜ਼ਾ ਸੁਣਾਈ ਸੀ, ਇਸ ਲਈ ਸਾਨੂੰ ਪੱਛਮੀ ਤਿਉਹਾਰ ਵੈਲੇਨਟਾਈਨਸ ਡੇ ਮਨਾਉਣ ਦੀ ਬਜਾਏ ਸ਼ਹੀਦਾਂ ਦੇ ਬਲੀਦਾਨ ਨੂੰ ਯਾਦ ਕਰਨਾ ਚਾਹੀਦਾ ਹੈ।
14 ਫਰਵਰੀ ਨੂੰ ਸਾਨੂੰ ਮਾਤਾ-ਪਿਤਾ ਦਿਵਸ ਮਨਾਉਂਦੇ ਹੋਏ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ।
ਇਸ ਸਮੇਂ ਜ਼ਿਲਾ ਪ੍ਰਧਾਨ ਸੁਨੀਲ ਕੁਮਾਰ, ਜ਼ਿਲਾ ਚੇਅਰਮੈਨ ਨਰਿੰਦਰ ਰਾਹੀ, ਜ਼ਿਲਾ ਸੰਯੋਜਕ ਰੋਹਿਣੀ ਖਜੂਰੀਆ, ਜ਼ਿਲਾ ਸਕੱਤਰ ਸਰਵਣ ਸ਼ੱਬਾ, ਧਾਰ ਬਲਾਕ ਦੇ ਜਨਰਲ ਸਕੱਤਰ ਸਰਵਣ ਕੁਮਾਰ, ਮਾਮੂਨ ਯੁਵਾ ਮੰਡਲ ਦੇ ਪ੍ਰਧਾਨ ਨਵਜੋਤ ਸਿੰਘ, ਸਕੱਤਰ ਸੰਨੀ ਕੁਮਾਰ, ਪ੍ਰਧਾਨ ਸ਼ੰਮੀ ਕੁਮਾਰ, ਅਰੁਣ ਮਹਿਰਾ, ਸਾਹਿਲ ਮਹਿਰਾ, ਪਰਵੀਨ ਕਾਲੂ, ਗੁਲਸ਼ਨ ਸ਼ਰਮਾ, ਨੀਰਜ ਮਹਿਰਾ, ਅਨਿਲ ਰਾਮਪਾਲ, ਮੁਲਖ ਰਾਜ ਆਦਿ ਮੌਜੂਦ ਸਨ।
ਪਿੰਡ ਵਾਸੀਆਂ ਲਾਏ ਸਰਪੰਚਨੀ 'ਤੇ ਆਪਣੇ ਚਹੇਤਿਆਂ ਦਾ ਮਤਾ ਪਾਸ ਕਰਨ ਦੇ ਦੋਸ਼
NEXT STORY