ਸੰਗਰੂਰ (ਦਲਜੀਤ ਸਿੰਘ ਬੇਦੀ) : ਪੀ.ਡਬਲਯੂ. ਡੀ. ਰੈਸਟ ਹਾਊਸ ਸੰਗਰੂਰ ਵਿਖੇ ਅਣ-ਅਧਿਕਾਰਤ ਰਹਿ ਰਹੇ ਵਿਅਕਤੀਆਂ ਦੇ ਮਾਮਲੇ ਨੂੰ ਲੈ ਕੇ ਭਾਜਪਾ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਆਗੂਆਂ ਤੇ ਅਹੁਦੇਦਾਰਾਂ ਨੇ ਦੱਸਿਆ ਕਿ ਪੀ . ਡਬਲਿਊ . ਡੀ. ਰੈਸਟ ਹਾਊਸ ਸੰਗਰੂਰ ਵਿਖੇ ਅਣ-ਅਧਿਕਾਰਤ ਵਿਅਕਤੀਆਂ ਦਾ ਲੰਬੇ ਸਮੇ ਤੋਂ ਰਹਿਣ ਸਬੰਧੀ ਸਾਨੂੰ ਜਾਣਕਾਰੀ ਮਿਲੀ ,ਜਿਸ ਉਪਰੰਤ ਅਸੀਂ ਕਲ ਰਾਤ ਰੈਸਟ ਹਾਊਸ ਸੰਗਰੂਰ ਪਹੁੰਚੇ, ਅਸੀਂ ਐੱਸ.ਡੀ. ਓ. ਅਜੈ ਗਰਗ ਨੂੰ ਜਾਣਕਾਰੀ ਦੇ ਕੇ ਕਾਰਵਾਈ ਕਰਨ ਲਈ ਕਿਹਾ ਪਰੰਤੂ ਉਨ੍ਹਾਂ ਵਲੋਂ ਕਾਰਵਾਈ ਕਰਨ ਤੋਂ ਮਨ੍ਹਾ ਕਰ ਦਿੱਤਾ। ਅਸੀਂ ਜਾਣਕਾਰੀ ਹਾਸਿਲ ਕੀਤੀ ਕਿ ਰੈਸਟ ਹਾਊਸ ਸੰਗਰੂਰ ਵਿਖੇ ਅਨ-ਅਧਿਕਾਰਤ ਵਿਅਕਤੀ ਦਾ ਇਕ ਸਾਲ ਤੋਂ ਵੱਧ ਸਮੇ ਤੋਂ ਬਿਨਾਂ ਮਨਜ਼ੂਰੀ ਰਹਿ ਰਹੇ ਹਨ, ਨਾ ਕੋਈ ਐਂਟਰੀ , ਨਾ ਕੋਈ ਕਿਰਾਇਆ ਜਮਾਂ ਕਰਵਾਇਆ ਹੈ।
ਉਨ੍ਹਾਂ ਦੱਸਿਆ ਕਿ ਇਹ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਮੌਜੂਦਾ ਸੱਤਧਾਰੀ ਕਾਂਗਰਸੀ ਰਾਜਨੀਤਿਕ ਆਕਾਵਾਂ ਨਾਲ ਮਿਲੀਭੁਗਤ ਕਰਕੇ ਪੀ .ਡਬਲਿਊ . ਡੀ ਐੱਸ.ਡੀ. ਓ .ਅਜੈ ਗਰਗ ਵਲੋਂ ਸਰਕਾਰੀ ਰੈਸਟ ਹਾਊਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਹ ਅਧਿਕਾਰੀ ਸੰਗਰੂਰ ਦਾ ਰਹਿਣ ਵਾਲਾ ਹੈ ਅਤੇ ਰਾਜਨੀਤਕ ਪੱਖਪਾਤ ਰਾਹੀ ਚੋਣਾਂ ਨੂੰ ਪ੍ਰਭਾਵਿਤ ਕਰੇਗਾ। ਉਨ੍ਹਾਂ ਬੇਨਤੀ ਕੀਤੀ ਕਿ ਇਸ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਦੀਪ ਦਿਓਲ ਜ਼ਿਲ੍ਹਾ ਪ੍ਰਧਾਨ, ਸੂਬਾ ਕੋਆਰਡੀਨੇਟਰ ਜਤਿੰਦਰ ਕਾਲੜਾ ਆਦਿ ਮੌਜੂਦ ਸਨ।
ਜਲੰਧਰ ਜ਼ਿਲ੍ਹੇ 'ਚ ਬੇਲਗਾਮ ਹੋ ਰਿਹੈ ਕੋਰੋਨਾ, 290 ਤੋਂ ਵਧੇਰੇ ਆਏ ਪਾਜ਼ੇਟਿਵ, ਇਕ ਦੀ ਮੌਤ
NEXT STORY