ਮੋਗਾ (ਬਿਊਰੋ) - ਮੋਗਾ ਦੇ ਬਾਘਾਪੁਰਾਣਾ 'ਚ ਉਸ ਸਮੇਂ ਵੱਡਾ ਹਾਦਸਾ ਹੁੰਦੇ-ਹੁੰਦੇ ਬੱਚ ਗਿਆ ਜਦ ਸੜਕ 'ਤੇ ਜਾ ਰਿਹਾ ਟਰਾਲਾ ਬ੍ਰਰੇਕ ਮਾਰਦੇ ਸਾਰ ਹੀ ਸੜਕ 'ਚ ਧੱਸ ਗਿਆ। ਟਰੱਕ ਦੇ ਡਰਾਈਵਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਕ ਕਾਰ ਵਾਲੇ ਨੇ ਉਸ ਨੂੰ ਅੋਵਰਟੇਕ ਕਰਦਿਆਂ ਅੱਗੇ ਤੋਂ ਬ੍ਰੇਕ ਮਾਰ ਦਿੱਤੀ, ਜਿਸ ਕਾਰਨ ਉਸ ਨੂੰ ਵੀ ਬ੍ਰੇਕ ਮਾਰਨੀ ਪਈ ਅਤੇ ਇਹ ਹਾਦਸਾ ਹੋ ਗਿਆ।
ਇਸ ਹਾਦਸੇ ਦੇ ਕਾਰਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਘਟਨਾ ਵਾਲੀ ਥਾਂ 'ਤੇ ਕੁਝ ਵਰਕਰਾਂ ਦੇ ਨਾਲ ਮਿਲ ਕੇ ਧਰਨਾ ਲਗਾ ਦਿੱਤਾ। ਇਹ ਸਿਵਰੇਜ਼ ਸਿਸਟਮ ਪਿਛਲੀ ਸਰਕਾਰ ਦੇ ਸਮੇਂ ਸਥਾਪਿਤ ਗਿਆ ਸੀ, ਜਿਸ ਕਾਰਨ ਵਿਰੋਧੀ ਪਾਰਟੀਆਂ ਨੂੰ ਪ੍ਰਦਰਸ਼ਨ ਕਰਨ ਦਾ ਮੌਕਾ ਮਿਲ ਗਿਆ। ਇਸ ਦੌਰਾਨ ਕਾਂਗਰਸ ਸਰਕਾਰ ਨੇ ਵੀ ਇਸ ਦਾ ਦੋਸ਼ ਪਿਛਲੀ ਸਰਕਾਰ ਦੇ ਸਿਰ 'ਤੇ ਭੰਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਮੌਕੇ 'ਤੇ ਪਹੁੰਚੀ ਪੁਲਸ ਨੇ ਕਾਰਵਾਈ ਕਰਦਿਆਂ ਆਵਾਜਾਈ ਨੂੰ ਬਹਾਲ ਕੀਤਾ।
ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ 38 ਸਾਲਾ ਕੁਲਵਿੰਦਰ ਸਿੰਘ
NEXT STORY