ਲੋਹੀਆਂ ਖ਼ਾਸ (ਮਨਜੀਤ)— ਜਲੰਧਰ-ਫਿਰੋਜ਼ਪੁਰ ਕੌਮੀ ਮਾਰਗ 'ਤੇ ਭਿਆਨਕ ਹਾਦਸਾ ਵਾਪਰਨ ਕਰਕੇ ਇਕ ਬੱਚੀ ਦੀ ਮੌਤ ਹੋ ਗਈ ਜਦਕਿ 12 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਡਰਾਈਵਰ ਦੀ ਅੱਖ ਲੱਗਣ ਕਰਕੇ ਵਾਪਰਿਆ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਹਨੂੰਮਾਨਗੜ੍ਹ ਰਾਜਸਥਾਨ ਤੋਂ ਬੀਤੀ ਰਾਤ 10 ਵਜੇ ਦੇ ਕਰੀਬ 3 ਪਰਿਵਾਰਾਂ ਦੇ 12 ਦੇ ਕਰੀਬ ਪਰਿਵਾਰਕ ਮੈਂਬਰ ਜਲੰਧਰ ਆ ਰਹੇ ਸਨ ਕਿ ਜਦੋਂ ਸਵੇਰੇ 6 ਵਜੇ ਦੇ ਕਰੀਬ ਲੋਹੀਆਂ ਖ਼ਾਸ ਨੇੜੇ ਪੈਂਦੇ ਪਾਵਰਕਮ ਦੇ ਦਫ਼ਤਰ ਨੇੜੇ ਚਾਲਕ ਦੀ ਅੱਖ ਲੱਗ ਗਈ।
ਡਰਾਈਵਰ ਦੀ ਅੱਖ ਲੱਗਣ ਕਰਕੇ ਗੱਡੀ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਈ, ਜਿਸ ਦੇ ਸਿੱਟੇ ਵਜੋਂ ਇਕ 8 ਸਾਲ ਦੀ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ 'ਚ ਡਰਾਈਵਰ ਸਮੇਤ ਦਰਜ਼ਨ ਦੇ ਕਰੀਬ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਲੋਹੀਆਂ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ।
ਦੂਜੇ ਪਾਸੇ ਪਾਸੇ ਇਸ ਬਾਰੇ ਥਾਣਾ ਮੁਖੀ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਡਰਾਈਵਰ ਦੀ ਅੱਖ ਲੱਗਣ ਕਰਕੇ ਉਕਤ ਹਾਦਸਾ ਵਾਪਰਿਆ। ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਨਕੋਦਰ ਭੇਜਿਆ ਗਿਆ ਹੈ। ਧਾਰਾ 174 ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਦਿੱਲੀ-ਅੰਮ੍ਰਿਤਸਰ-ਕੱਟੜਾ ਹਾਈਵੇਅ ਮਾਮਲੇ 'ਚ ਅਕਾਲੀ ਦਲ ਨੇ ਕੈਪਟਨ 'ਤੇ ਲਗਾਏ ਵੱਡੇ ਦੋਸ਼
NEXT STORY