ਮੰਡੀ ਲਾਧੁਕਾ(ਸੰਦੀਪ)- ਮੰਡੀ ਦੀ ਇਕ ਆਟਾ ਚੱਕੀ ’ਤੇ ਮਜ਼ਦੂਰੀ ਦਾ ਕੰਮ ਕਰਨ ਵਾਲੇ ਮਜ਼ਦੂਰ ਦੀ ਐ¤ਫ. ਐ¤ਫ. ਰੋਡ ’ਤੇ ਵਾਪਰੇ ਇਕ ਦਰਦਨਾਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨੇਤਾ ਰਾਮ (45) ਪੁੱਤਰ ਰਾਮ ਦਾਸ ਜਿਹੜਾ ਕਿ ਬੀਤੀ ਸ਼ਾਮ ਨੂੰ ਪਿੰਡ ਲਾਲ ਸਿੰਘ ਝੁੱਗੇ ’ਤੇ ਮੰਡੀ ਲਾਧੂਕਾ ਮੋਟਰਸਾਈਕਲ ’ਤੇ ਆਪਣੇ ਘਰ ਵਾਪਸ ਪਰਤ ਰਿਹਾ ਸੀ ਕਿ ਅਚਾਨਕ ਪਿੰਡ ਲਾਧੂਕਾ ਤੋਂ ਅਬੋਹਰ ਵਾਪਸ ਪਰਤ ਰਹੀ ਕਲਜ਼ੂਨਰ ਗੱਡੀ ਦੇ ਨਾ ਟਕਰਾ ਗਿਆ। ਇਸ ਹਾਦਸੇ ’ਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਚਾਰ ਛੋਟੇ ਬੱਚੇ ਛੱਡ ਗਿਆ ਹੈ। ਸ਼ਨੀਵਾਰ ਸਾਰਾ ਦਿਨ ਨੇਤਾ ਰਾਮ ਦੀ ਅਚਾਨਕ ਹੋਈ ਬੇਵਕਤੀ ਮੌਤ ਦੇ ਕਾਰਨ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ’ਚ ਸੌਗ ਦਾ ਮਾਹੌਲ ਰਿਹਾ।
ਅਕਾਲੀ ਆਪਣੀ ਗੁੰਡਾਗਰਦੀ ਭੁੱਲੇ, ਧਰਨਿਆ ਦਾ ਡਰਾਮਾ ਬੰਦ ਕਰਨ : ਮੋਫਰ
NEXT STORY