ਕੋਟਕਪੂਰਾ (ਨਰਿੰਦਰ) - ਐੱਸ. ਐੱਸ. ਪੀ. ਫਰੀਦਕੋਟ ਡਾ. ਨਾਨਕ ਸਿੰਘ ਦੀਆਂ ਹਦਾਇਤਾਂ 'ਤੇ ਡੀ. ਐੱਸ. ਪੀ. ਕੋਟਕਪੂਰਾ ਮਨਵਿੰਦਰਬੀਰ ਸਿੰਘ ਤੇ ਐੱਸ. ਐੱਚ. ਓ. ਕੇ. ਸੀ. ਪਰਾਸ਼ਰ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਪੁਲਸ ਕੋਟਕਪੁਰਾ ਨੇ ਦੋ ਦਿਨ ਪਹਿਲਾਂ ਪਿਸਤੌਲ ਦੀ ਨੋਕ 'ਤੇ ਸ਼ਹਿਰ 'ਚ ਵਾਪਰੀ ਲੁੱਟ ਦੀ ਘਟਨਾ ਨੂੰ ਹੱਲ ਕਰਦਿਆਂ ਲੁੱਟ 'ਚ ਸ਼ਾਮਲ ਚਾਰੇ ਦੋਸ਼ੀਆਂ ਨੂੰ ਸਮਾਨ ਤੇ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਸਥਾਨਕ ਬੱਤੀਆਂ ਵਾਲੇ ਚੌਂਕ 'ਚ ਸਥਿਤ ਪੰਜਾਬ ਡਰੱਗ ਹਾਊਸ ਦਾ ਮਾਲਕ ਨਵਨੀਤ ਰਾਜ ਪੁੱਤਰ ਸੀਤਾ ਰਾਮ ਵਾਸੀ ਕ੍ਰਿਸ਼ਨਾ ਗਲੀ ਨੰਬਰ-3, 4 ਫਰਵਰੀ ਦੀ ਰਾਤ ਦੁਕਾਨ ਬੰਦ ਕਰਕੇ ਘਰ ਜਾ ਰਹੇ ਸਨ ਕਿ ਇਸ ਦੌਰਾਨ ਜਦ ਉਹ ਫੌਜੀ ਰੋਡ ਤੋਂ ਕ੍ਰਿਸ਼ਨਾ ਗਲੀ ਨੰ.3 ਨੂੰ ਮੁੜੇ ਤਾਂ ਦੋ ਨੌਜਵਾਨ ਮੋਟਸਾਈਕਲ 'ਤੇ ਅਤੇ ਦੋ ਨੌਜਵਾਨ ਐਕਟਿਵਾ 'ਤੇ ਆਏ ਤੇ ਇਕ ਨੌਜਵਾਨ ਨੇ ਪਿਸਤੌਲ ਉਸ ਦੇ ਕੰਨ 'ਤੇ ਰੱਖ ਕੇ ਪੈਸਿਆਂ ਵਾਲਾ ਬੈਗ ਖੋਹ ਲਿਆ ਤੇ ਫਰਾਰ ਹੋ ਗਏ। ਇਸ ਸਬੰਧ 'ਚ ਅੱਜ ਉਪ ਪੁਲਸ ਕਪਤਾਨ ਦੇ ਦਫਤਰ ਵਿਖੇ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਕੋਟਕਪੂਰਾ ਮਨਵਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਚ. ਓ. ਕੇ. ਸੀ. ਪਰਾਸ਼ਰ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਗੁਰਬਿੰਦਰ ਸਿੰਘ ਸਮੇਤ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਸਥਾਨਕ ਫਰੀਦਕੋਟ ਰੋਡ ਤੋਂ ਸਤਵੀਰ ਸਿੰਘ, ਊਦਮ ਸਿੰਘ, ਰਵੀ ਕੁਮਾਰ ਤੇ ਪਿੰਦਰਪਾਲ ਸਿੰਘ ਸਾਰੇ ਵਾਸੀ ਫਰੀਦਕੋਰਟ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਇਨ੍ਹਾਂ ਵਿਅਕਤੀਆਂ ਕੋਲੋਂ 10 ਹਜ਼ਾਰ ਰੁਪਏ ਦੀ ਨਗਦੀ, ਇਕ ਦੇਸੀ ਪਿਸਤੌਲ, ਇਕ ਕਿਰਚ, ਇਕ ਮੋਟਰਸਾਈਕਲ ਤੇ ਇਕ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਸਾਰੇ ਵਿਅਕਤੀਆਂ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ, ਜਿਸ ਦੌਰਾਨ ਇੰਨਾ ਤੋਂ ਹੋਰ ਪੁੱਛਗਿੱਛ ਕੀਤੀ।
ਰੋਡਵੇਜ਼ ਤੇ ਪਨਬੱਸ ਕਾਮਿਆਂ ਨੇ ਕੀਤਾ ਚੱਕਾ ਜਾਮ, ਸਵਾਰੀਆਂ ਹੋਈਆਂ ਖੱਜਲ-ਖੁਆਰ
NEXT STORY