ਮੋਗਾ (ਆਜ਼ਾਦ) - ਅਣਪਛਾਤੇ ਚੋਰਾਂ ਵੱਲੋਂ ਐੱਨ. ਆਰ. ਆਈ. ਮਨਜੀਤ ਸਿੰਘ ਉਰਫ ਗੋਲਡੀ ਦੇ ਘਰੋਂ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲਿਜਾਣ ਪਤਾ ਲੱਗਾ ਹੈ। ਇਸ ਸਬੰਧੀ ਪੁਲਸ ਵੱਲੋਂ ਗਗਨਦੀਪ ਸਿੰਘ ਨਿਵਾਸੀ ਆਦਰਸ਼ ਨਗਰ ਧਰਮਕੋਟ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਗਗਨਦੀਪ ਸਿੰਘ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਮਨਦੀਪ ਸਿੰਘ ਉਰਫ ਗੋਲਡੀ ਵਿਦੇਸ਼ ਰਹਿੰਦਾ ਹੈ। ਉਸ ਦੇ ਘਰ ਦੀ ਰਾਖੀ ਉਸ ਵੱਲੋਂ ਕੀਤੀ ਜਾਂਦੀ। ਉਸ ਨੇ ਜਦੋਂ ਬੀਤੀ ਰਾਤ ਜਾ ਕੇ ਦੇਖਿਆ ਤਾਂ ਘਰ ਦਾ ਜਿੰਦਰਾ ਟੁੱਟਾ ਹੋਇਆ ਸੀ ਅਤੇ ਘਰੋਂ ਇਕ ਗੈਸ ਸਿਲੰਡਰ, ਇਕ ਐੱਲ. ਈ. ਡੀ., ਬੈਟਰਾ, ਗੈਸ ਚੁੱਲ੍ਹਾ, ਪਿੱਤਲ ਦੇ ਬਰਤਨ, 8 ਟੂਟੀਆਂ, 7 ਵਿਦੇਸ਼ੀ ਕੰਬਲ, 15 ਲੇਡੀਜ਼ ਸੂਟ ਅਤੇ 300 ਰੁਪਏ ਦੀ ਨਕਦੀ ਗਾਇਬ ਸੀ, ਜਿਸ 'ਤੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ।
ਇਸ ਬਾਰੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਘਟਨਾ ਸਥਾਨ 'ਤੇ ਜਾ ਕੇ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਪਰ ਚੋਰੀ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਅਤੇ ਜਾਂਚ ਜਾਰੀ ਹੈ।
ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਾਉਣ ਲਈ ਜਾਗਰੂਕਤਾ ਸੈਮੀਨਾਰ ਦਾ ਕੀਤਾ ਆਯੋਜਨ
NEXT STORY