ਜਲਾਲਾਬਾਦ (ਗੁਲਸ਼ਨ) - ਸਰਕਾਰੀ ਹਾਈ ਸਕੂਲ ਗਰੀਬਾ ਸਾਂਦੜ 'ਚ ਕੰਪਿਊਟਰ ਅਤੇ ਹੋਰ ਸਮਾਨ ਚੋਰੀ ਕਰਨ ਦੇ ਦੋਸ਼ 'ਚ ਥਾਣਾ ਸਦਰ ਪੁਲਸ ਨੇ ਅਣਪਛਾਤੇ ਚੋਰਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਸਰਕਾਰੀ ਹਾਈ ਸਕੂਲ ਗਰੀਬਾ ਸਾਂਦੜ ਦੇ ਹੈਡ ਟੀਚਰ ਬੰਤਾ ਸਿੰਘ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ 'ਚ ਕੀਤੀਆਂ ਗਈਆਂ 3 ਦਿਨਾਂ ਛੁੱਟੀਆਂ ਦਾ ਲਾਹਾ ਲੈਂਦੇ ਹੋਏ ਚੋਰ ਸਕੂਲ ਦੇ ਅੰਦਰ ਦਾਖਲ ਹੋਏ ਅਤੇ ਸਕੂਲ 'ਚ ਲੱਗੀ ਇਕ ਐਲ. ਸੀ. ਡੀ., ਇਕ ਸੈਟ ਟਾਪ ਬਾਕਸ, 1 ਸੀ. ਪੀ. ਯੂ., 2 ਕੰਪਿਊਟਰ ਐਲ. ਸੀ. ਡੀ. ਅਤੇ ਕੰਪਿਊਟਰ ਦੇ ਸਮਾਨ ਤੋਂ ਇਲਾਵਾ ਪਰਦੇ ਤੱਕ ਚੋਰੀ ਕਰਕੇ ਲੈ ਗਏ। ਚੋਰੀ ਹੋਏ ਕੁੱਲ ਸਮਾਨ ਦੀ ਕੀਮਤ ਕਰੀਬ 35 ਹਜ਼ਾਰ ਰੁਪਏ ਬਣਦੀ ਹੈ। ਪੁਲਸ ਨੇ ਅਣਪਛਾਤੇ ਚੋਰਾਂ ਵਿਰੁੱਧ ਚੋਰੀ ਦਾ ਮੁਕੱਦਮਾ ਦਰਜ ਕਰ ਲਿਆ ਹੈ।
ਪਟਿਆਲਾ 'ਚ ਸਰੋਂ ਦੇ ਤੇਲ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇਕ ਦੀ ਮੌਤ (ਵੀਡੀਓ)
NEXT STORY