ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸਥਾਨਕ ਬਠਿੰਡਾ ਰੋਡ 'ਤੇ ਗੁਰਦੁਆਰਾ ਤਰਨਤਾਰਨ ਸਾਹਿਬ ਨੇੜੇ ਬੀਤੀ ਰਾਤ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਬਠਿੰਡਾ ਰੋਡ 'ਤੇ ਸਥਿਤ ਨਿਊ ਮੈਡੀਕਲ ਹਾਲ ਦੇ ਮਾਲਕ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਗਿਆ ਪਰ ਸਵੇਰੇ ਆਸ ਪਾਸ ਦੇ ਲੋਕਾਂ ਦਾ ਫੋਨ ਆਇਆ ਕਿ ਉਸਦੀ ਦੁਕਾਨ ਦਾ ਸ਼ਟਰ ਚੁੱਕਿਆ ਹੋਇਆ ਹੈ। ਉਸ ਨੇ ਦੱਸਿਆ ਕਿ ਚੋਰਾਂ ਨੇ ਉਸਦੀ ਦੁਕਾਨ 'ਤੇ ਲੱਗਿਆ ਇਨਵੈਟਰ, ਬੈਟਰਾ ਅਤੇ ਦੁਕਾਨ ਦੀ ਗੋਲਕ ਵਿਚ ਪਈ ਕਰੀਬ 4 ਹਜ਼ਾਰ ਰੁਪਏ ਦੀ ਨਗਦੀ ਚੁਰਾ ਲਈ। ਇਸ ਤੋਂ ਥੋੜੀ ਦੂਰ ਅੱਗੇ ਹੀ ਸਥਿਤ ਗੁਰਨੂਰ ਮੈਡੀਕਲ ਹਾਲ ਤੋਂ ਦੁਕਾਨ ਮਾਲਕ ਗੁਰਮੀਤ ਸਿੰਘ ਅਨੁਸਾਰ ਚੋਰਾਂ ਨੇ ਚਵਨਪ੍ਰਾਸ਼ ਦਾ ਡੱਬਾ, ਦਾਨ ਪਾਤਰ ਵਿਚ ਪਈ ਕਰੀਬ 6 ਹਜ਼ਾਰ ਰੁਪਏ ਦੀ ਨਗਦੀ ਅਤੇ ਇਕ ਮੋਬਾਇਲ ਚੋਰੀ ਕਰ ਲਿਆ। ਵਰਨਣਯੋਗ ਹੈ ਕਿ ਇਸ ਤੋਂ ਕੁਝ ਕਦਮ ਅੱਗੇ ਸਾਹਮਣੇ ਵਾਲੇ ਪਾਸੇ ਸਥਿਤ ਇਕ ਬੁਟੀਕ ਤੇ ਚੋਰਾਂ ਨੇ ਦੋ ਦਿਨ ਪਹਿਲਾ ਘਟਨਾ ਨੂੰ ਅੰਜਾਮ ਦਿੰਦਿਆ ਇਸੇ ਤਰ੍ਹਾਂ ਸ਼ਟਰ ਚੁੱਕ ਕੇ ਦੁਕਾਨ ਦੇ ਗੱਲੇ ਵਿਚੋਂ ਪਈ ਕਰੀਬ 6500 ਰੁਪਏ ਦੀ ਨਗਦੀ ਚੋਰੀ ਕੀਤੀ ਸੀ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਘਟਨਾ ਦੀ ਜਾਂਚ ਲਈ ਮੌਕੇ 'ਤੇ ਏ. ਐਸ. ਆਈ. ਬਲਵਿੰਦਰ ਸਿੰਘ ਪਹੁੰਚ ਕੇ ਜਾਂਚ ਸ਼ੁਰੂ ਕੀਤੀ।
ਜਸਟਿਸ ਗਿੱਲ ਨੇ ਕੈਪਟਨ ਨੂੰ ਸੌਂਪੀ ਅਕਾਲੀ ਦਲ ਦੇ ਸਮੇਂ ਹੋਏ ਝੂਠੇ ਕੇਸਾਂ ਦੀ ਚੌਥੀ ਰਿਪੋਰਟ
NEXT STORY