ਚੰਡੀਗੜ੍ਹ : ਰਾਕ ਗਾਰਡਨ ਦੀ ਐਂਟਰੀ ਅਤੇ ਐਗਜ਼ਿਟ ਪੁਆਇੰਟ 'ਤੇ ਫਲੈਪ ਬੈਰੀਅਰ ਲਾਉਣ ਦੀ ਤਿਆਰੀ ਹੋ ਗਈ ਹੈ। ਫਲੈਪ ਬੈਰੀਅਰ ਮਸ਼ੀਨਾਂ ਖਰੀਦ ਵੀ ਲਈਆਂ ਗਈਆਂ ਹਨ। ਇਨ੍ਹਾਂ ਮਸ਼ੀਨਾਂ ਨੂੰ ਐਂਟਰੀ ਅਤੇ ਐਗਜ਼ਿਟ ਪੁਆਇੰਟ'ਤੇ ਫਿਟ ਵੀ ਕਰ ਦਿੱਤਾ ਗਿਆ ਹੈ। ਸਿਰਫ ਲਾਈਟ ਬੈਕਅਪ ਦਾ ਇੰਤਜ਼ਾਮ ਹੁੰਦੇ ਹੀ ਇਨ੍ਹਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਅਜੇ ਐਂਟਰੀ ਗੇਟ 'ਤੇ ਬਿਜਲੀ ਬੈਕਅਪ ਦਾ ਇੰਤਜ਼ਾਮ ਨਹੀਂ ਹੈ। ਬੈਕਅਪ ਨਾ ਹੋਣ ਨਾਲ ਬਿਜਲੀ ਜਾਣ 'ਤੇ ਮਸ਼ੀਨ ਕੰਮ ਨਹੀਂ ਕਰੇਗੀ, ਜਿਸ ਕਾਰਨ ਐਂਟਰੀ ਅਤੇ ਐਗਜ਼ਿਟ 'ਚ ਦਿੱਕਤ ਆਵੇਗੀ। ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੰਬਰ ਦੇ ਪਹਿਲੇ ਹਫਤੇ 'ਚ ਇਨ੍ਹਾਂ ਦੀ ਵਿਵਸਥਾ ਕਰ ਲਈ ਜਾਵੇਗੀ, ਜਿਸ ਤੋਂ ਬਾਅਦ ਫਲੈਪ ਬੈਰੀਅਰ ਨਾਲ ਐਂਟਰੀ ਸ਼ੁਰੂ ਕਰ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਰਾਕ ਗਾਰਡਨ 'ਚ ਅਜੇ ਤੱਕ ਮੈਨੂਅਲ ਤੌਰ 'ਤੇ ਟਿਕਟ ਚੈੱਕ ਕਰਨ ਤੋਂ ਬਾਅਦ ਐਂਟਰੀ ਹੁੰਦੀ ਹੈ। ਬਹੁਤੇ ਲੋਕ ਗਰੁੱਪ 'ਚ ਬਿਨਾ ਟਿਕਟ ਦੇ ਵੀ ਦਾਖਲ ਹੋ ਜਾਂਦੇ ਹਨ, ਜਿਨ੍ਹਾਂ ਦਾ ਪੂਰਾ ਰਿਕਾਰਡ ਨਹੀਂ ਰਹਿੰਦਾ ਪਰ ਫਲੈਪ ਬੈਰੀਅਰ ਲੱਗਦੇ ਹੀ ਪੂਰਾ ਸਿਸਟਮ ਆਟੋ ਮੋਡ 'ਤੇ ਆ ਜਾਵੇਗਾ। ਮੈਟਰੋ ਦੀ ਤਰਜ਼ 'ਤੇ ਸੈਲਾਨੀਆਂ ਨੂੰ ਐਂਟਰੀ ਲਈ ਟੋਕਨ ਮੁਹੱਈਆ ਕਰਾਇਆ ਜਾਵੇਗਾ, ਜਿਸ ਨੂੰ ਫਲੈਪ ਬੈਰੀਅਰ 'ਤੇ ਛੂਹਣ ਤੋਂ ਬਾਅਦ ਹੀ ਐਂਟਰੀ ਹੋਵੇਗੀ ਅਤੇ ਅਖੀਰ 'ਚ ਟੋਕਨ ਨੂੰ ਮਸ਼ੀਨ 'ਚ ਪਾ ਕੇ ਹੀ ਬਾਹਰ ਕੱਢਿਆ ਜਾ ਸਕੇਗਾ। ਇਸ ਸਿਸਟਮ ਨਾਲ ਹਰ ਇਕ ਵਿਅਕਤੀ ਦੀ ਗਿਣਤੀ ਦਾ ਪਤਾ ਹੋਵੇਗਾ ਅਤੇ ਕੋਈ ਵੀ ਬਿਨਾ ਟੋਕਟ ਐਂਟਰੀ ਨਹੀਂ ਕਰ ਸਕੇਗਾ। ਇਸ ਦੇ ਨਾਲ ਹੀ ਰਾਕ ਗਾਰਡਨ 'ਚ ਆਉਣ ਵਾਲੇ ਸੈਲਾਨੀਆਂ ਦੀ ਜਾਣਕਾਰੀ ਵੀ ਰਹੇਗੀ।
ਮਾਮਲਾ ਨਸ਼ਾ ਰੋਕੋ ਐਕਟ ਤਹਿਤ ਪੁਲਸ ਵਿਭਾਗ ਦੇ ਅਧਿਕਾਰੀਆਂ 'ਤੇ ਦਰਜ ਕੇਸਾਂ ਦੀ ਜਾਣਕਾਰੀ ਮੰਗਣ ਦਾ
NEXT STORY