ਰੋਪੜ (ਵਿਜੇ/ਰਣਬੀਰ)-ਆਪਣੀ ਮਿਹਨਤ, ਈਮਾਨਦਾਰੀ ਅਤੇ ਦ੍ਰਿਡ਼੍ਹ ਸੰਕਲਪ ਦੀ ਬਦੌਲਤ ਜ਼ਿਲਾ ਰੂਪਨਗਰ ਦੇ ਪਿੰਡ ਮਾਜਰੀ ਜੱਟਾਂ ਦੇ ਇਕ ਮੱਧਵਰਗੀ ਪਰਿਵਾਰ ’ਚੋਂ ਉੱਠ ਕੇ ਦੁਨੀਆ ਅੰਦਰ ਨਾਮੀ ਬਿਲਡਰ ਐਂਡ ਪ੍ਰਮੋਟਰ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਅਤੇ ਮੁੱਖ ਸੇਵਾਦਾਰ ਹਲਕਾ ਖਰਡ਼ ਤੋਂ ਰਾਣਾ ਰਣਜੀਤ ਸਿੰਘ ਗਿੱਲ ਨੇ ਆਪਣੀ ਮਿਹਨਤ ਅਤੇ ਈਮਾਨਦਾਰੀ ਦਾ ਸਬੂਤ ਦਿੰਦੇ ਹੋਏ ਆਪਣਾ ਸਿੱਕਾ ਕਾਇਮ ਕੀਤਾ ਹੈ। ਪਾਰਟੀ ਪ੍ਰਤੀ ਉਨ੍ਹਾਂ ਦੀ ਇਸ ਲਗਨ ਨੂੰ ਦੇਖਦਿਆਂ ਅੱਜ ਪਾਰਟੀ ਪ੍ਰਧਾਨ ਤੇ ਸਾਬਕਾ ਉੁਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਥਾਪਿਆ ਗਿਆ ਹੈ। ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਰਾਣਾ ਗਿੱਲ ਨੇ ਕਿਹਾ ਕਿ ਜੋ ਵੀ ਜ਼ਿੰਮੇਵਾਰੀ ਅਤੇ ਭਰੋਸਾ ਉਨ੍ਹਾਂ ’ਤੇ ਪਾਰਟੀ ਨੇ ਵਿਖਾਇਆ ਹੈ ਉਹ ਉਸ ’ਤੇ ਪੂਰਾ ਉਤਰਨ ’ਚ ਆਪਣੇ ਵਲੋਂ ਕੋਈ ਕਸਰ ਬਾਕੀ ਨਹੀਂ ਛੱਡਣਗੇ। ਪਾਰਟੀ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਦਿਨ-ਰਾਤ ਇਕ ਕਰ ਦੇਣਗੇ।
ਮਹਾਸ਼ਿਵਰਾਤਰੀ ਉਤਸਵ ਸਬੰਧੀ ਪੋਸਟਰ ਜਾਰੀ
NEXT STORY