ਰੋਪੜ (ਭੰਡਾਰੀ)-ਪ੍ਰਥਮ ਨੇਵਲ ਯੂਨਿਟ ਐੱਨ.ਸੀ.ਸੀ. ਨਯਾ ਨੰਗਲ ਦੇ ਕਮਾਂਡਿੰਗ ਅਧਿਕਾਰੀ ਕੈਪਟਨ ਸਤਵੀਰ ਸਿੰਘ ਸੈਣੀ ਦੇ ਆਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ) ਨੂਰਪੁਰਬੇਦੀ ਵਿਖੇ ਪ੍ਰਿੰ. ਲੋਕੇਸ਼ ਮੋਹਨ ਸ਼ਰਮਾ ਦੀ ਦੇਖ-ਰੇਖ ਹੇਠ ਟ੍ਰੈਫਿਕ ਜਾਗਰੂਕਤਾ ਦਿਵਸ ਮਨਾਇਆ ਗਿਆ। ਪ੍ਰਿੰ. ਸ਼ਰਮਾ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਖੁਦ ਸਡ਼ਕੀ ਨਿਯਮਾਂ ਪ੍ਰਤੀ ਜਾਗਰੂਕ ਹੋਣ ਤੇ ਹੋਰਨਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨ ਦਾ ਪ੍ਰਣ ਲੈਣ। ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁੱਕੀ ਤੇ ਐੱਨ.ਸੀ.ਸੀ. ਕੈਡਿਟਾਂ ਨੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦਾ ਪ੍ਰਣ ਲਿਆ। ਇਸ ਮੌਕੇ ਐੱਨ.ਸੀ.ਸੀ. ਅਧਿਕਾਰੀ ਯਸ਼ਕਿਰਨ ਰਾਣਾ, ਰੋਹਿਤ ਕੁਮਾਰ ,ਐੱਨ.ਸੀ.ਸੀ. ਪ੍ਰੋਗਰਾਮ ਅਧਿਕਾਰੀ ਜਗਦੀਪ ਸਿੰਘ ਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।
ਸਫਾਈ ਮੁਹਿੰਮ ਚਲਾ ਕੇ ਦਿੱਤਾ ਮਨੁੱਖਤਾ ਦਾ ਸੁਨੇਹਾ
NEXT STORY