ਚੰਡੀਗੜ੍ਹ (ਬਰਜਿੰਦਰ) : 23 ਤੋਂ 25 ਫਰਵਰੀ ਤੱਕ ਲੱਗਣ ਵਾਲੇ ਰੋਜ਼ ਫੈਸਟੀਵਲ 'ਚ ਗੰਦਗੀ ਫੈਲਾਉਣ ਵਾਲਿਆਂ 'ਤੇ ਗਾਰਡਨ 'ਚ ਲੱਗੇ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ 'ਤੇ ਇਸ ਵਾਰ ਨਗਰ ਨਿਗਮ ਦੀ ਕਮੇਟੀ ਨਜ਼ਰ ਰੱਖੇਗੀ। ਇਸ ਕਮੇਟੀ ਦੇ ਗਠਨ ਸਬੰਧੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਨਗਰ ਨਿਗਮ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਹਾਈਕੋਰਟ ਨੇ ਕੇਸ ਦੀ ਸੁਣਵਾਈ ਦੌਰਾਨ ਕਿਹਾ ਕਿ ਨਗਰ ਨਿਗਮ ਮੇਅਰ ਤੇ ਕਮਿਸ਼ਨਰ ਇਹ ਯਕੀਨੀ ਬਣਾਉਣਗੇ ਕਿ ਕਮੇਟੀ 23 ਤੋਂ 25 ਫਰਵਰੀ ਤਕ ਹੋਣ ਵਾਲੇ ਫੈਸਟੀਵਲ ਦੀ ਕਾਰਜਪ੍ਰਣਾਲੀ ਵੇਖੇ ਤੇ ਇਸ 'ਤੇ ਧਿਆਨ ਦੇਵੇ ਕਿ ਇਥੇ ਕੂੜਾ-ਕਰਕਟ ਨਾ ਖਿੱਲਰੇ। ਉਥੇ ਹੀ ਕਮੇਟੀ ਇਸ ਗੱਲ ਦਾ ਵੀ ਧਿਆਨ ਰੱਖੇ ਕਿ ਫੈਸਟੀਵਲ ਦੌਰਾਨ ਗਾਰਡਨ 'ਚ ਲੱਗੇ ਬੂਟਿਆਂ ਆਦਿ ਨੂੰ ਨੁਕਸਾਨ ਨਾ ਪਹੁੰਚੇ।
ਮਾਮਲੇ 'ਚ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਵਾਬ ਪੇਸ਼ ਕਰਨ ਲਈ ਸਮੇਂ ਦੀ ਮੰਗ ਕੀਤੀ ਗਈ। ਅਗਲੀ ਸੁਣਵਾਈ ਹੁਣ 7 ਮਾਰਚ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਰੋਜ਼ ਫੈਸਟੀਵਲ ਦੌਰਾਨ ਰੋਜ਼ ਗਾਰਡਨ 'ਚ ਲੱਗਣ ਵਾਲੇ ਸਟਾਲਾਂ ਆਦਿ ਨਾਲ ਇਸ ਨੂੰ ਮੇਲੇ ਦੇ ਰੂਪ 'ਚ ਹਾਈਜੈੱਕ ਕਰਨ ਤੇ ਰੋਜ਼ ਫੈਸਟੀਵਲ ਦੀ ਛਵੀ ਖਰਾਬ ਹੋਣ ਦੀਆਂ ਦਲੀਲਾਂ ਪੇਸ਼ ਕਰਕੇ ਹਾਈ ਕੋਰਟ 'ਚ ਪਿਛਲੇ ਦਿਨੀਂ ਇਹ ਪਟੀਸ਼ਨ ਦਾਖਲ ਕੀਤੀ ਗਈ ਸੀ।
ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤੀਆਂ ਜਾਣਗੀਆਂ ਮਸ਼ੀਨਾਂ: ਖੇਤੀਬਾੜੀ ਅਫਸਰ
NEXT STORY