ਮੁੰਬਈ - ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਵਿਚ 'ਪਿੰਕੀ ਭੂਆ' ਦਾ ਕਿਰਦਾਰ ਨਿਭਾ ਕੇ ਘਰ-ਘਰ ਪ੍ਰਸਿੱਧੀ ਹਾਸਲ ਕਰਨ ਵਾਲੀ ਅਦਾਕਾਰਾ ਉਪਾਸਨਾ ਸਿੰਘ ਲੰਬੇ ਸਮੇਂ ਤੋਂ ਇਸ ਸ਼ੋਅ ਤੋਂ ਦੂਰ ਹੈ ਅਤੇ ਅੱਜਕੱਲ੍ਹ ਪੰਜਾਬੀ ਫ਼ਿਲਮਾਂ ਵਿਚ ਸਰਗਰਮ ਹੈ। ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਸ਼ੋਅ ਛੱਡਣ ਦੇ ਕਾਰਨਾਂ ਅਤੇ ਕਪਿਲ ਸ਼ਰਮਾ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

ਕਪਿਲ ਨਾਲ ਰਿਸ਼ਤੇ ਅਤੇ ਸ਼ੋਅ 'ਤੇ ਵਾਪਸੀ
ਉਪਾਸਨਾ ਸਿੰਘ ਨੇ ਮੀਡੀਆ ਵਿਚ ਚੱਲ ਰਹੀਆਂ ਅਫਵਾਹਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਪਿਲ ਸ਼ਰਮਾ ਨਾਲ ਕੋਈ ਝਗੜਾ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ, "ਕਪਿਲ ਅੱਜ ਵੀ ਮੇਰੇ ਛੋਟੇ ਭਰਾ ਵਰਗਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਜੇਕਰ ਭਵਿੱਖ ਵਿਚ ਉਨ੍ਹਾਂ ਨੂੰ ਸ਼ੋਅ ਵਿਚ ਕੋਈ ਵਧੀਆ ਅਤੇ ਦਮਦਾਰ ਰੋਲ ਮਿਲਦਾ ਹੈ, ਤਾਂ ਉਹ ਜ਼ਰੂਰ ਵਾਪਸੀ ਕਰੇਗੀ। ਉਨ੍ਹਾਂ ਮੁਤਾਬਕ, ਸ਼ੋਅ 'ਤੇ ਬਿਤਾਇਆ ਸਮਾਂ ਬਹੁਤ ਵਧੀਆ ਸੀ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਹੈ ਕਿ ਉਹ ਹੁਣ ਇਸ ਦਾ ਹਿੱਸਾ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਪ੍ਰਮਾਤਮਾ ਨੇ ਉੱਥੇ ਉਨ੍ਹਾਂ ਦਾ ਕੰਮ ਲਿਖਿਆ ਸੀ, ਉਨ੍ਹਾਂ ਨੇ ਪੂਰੀ ਮਿਹਨਤ ਨਾਲ ਕੀਤਾ।

ਕਲਾਕਾਰਾਂ ਦੇ ਹੱਕਾਂ ਲਈ ਲੜਾਈ
ਅਦਾਕਾਰਾ ਅੱਜਕੱਲ੍ਹ 'ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ' ਦੀ ਜਨਰਲ ਸਕੱਤਰ ਵਜੋਂ ਵੀ ਸੇਵਾਵਾਂ ਨਿਭਾ ਰਹੀ ਹੈ। ਇਸ ਜ਼ਿੰਮੇਵਾਰੀ ਤਹਿਤ ਉਹ ਕਲਾਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਜਿਵੇਂ ਕਿ 12 ਤੋਂ 14 ਘੰਟੇ ਦੀਆਂ ਲੰਬੀਆਂ ਸ਼ਿਫਟਾਂ ਅਤੇ 90 ਦਿਨਾਂ ਬਾਅਦ ਮਿਲਣ ਵਾਲੀ ਪੇਮੈਂਟ ਦੇ ਮੁੱਦੇ ਉਠਾ ਰਹੀ ਹੈ,। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਕਈ ਕਲਾਕਾਰਾਂ ਲਈ ਮੁੰਬਈ ਵਰਗੇ ਸ਼ਹਿਰ ਵਿਚ ਬੱਚਿਆਂ ਦੀ ਸਕੂਲ ਫੀਸ ਭਰਨਾ ਵੀ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਪੇਮੈਂਟ ਸਮੇਂ ਸਿਰ ਨਹੀਂ ਮਿਲਦੀ।
ਉਪਾਸਨਾ ਸਿੰਘ ਦਾ ਕਹਿਣਾ ਹੈ ਕਿ ਬਾਹਰੋਂ ਚਮਕ-ਧਮਕ ਵਾਲੀ ਦਿਖਣ ਵਾਲੀ ਇਸ ਇੰਡਸਟਰੀ ਦੇ ਪਿੱਛੇ ਬਹੁਤ ਦਰਦ ਛਿਪਿਆ ਹੋਇਆ ਹੈ, ਜਿਸ ਨੂੰ ਸੁਧਾਰਨ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।
"ਬਾਰਡਰ 2" ਤੋਂ ਬਾਅਦ ਹੁਣ ਇਸ ਫਿਲਮ 'ਚ ਨਜ਼ਰ ਆਉਣਗੇ ਸਨੀ ਦਿਓਲ
NEXT STORY