ਅੰਮ੍ਰਿਤਸਰ, (ਸੰਜੀਵ)- ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਨ ਸ਼ਰਮਾ ਹੱਤਿਆਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਸਾਰਜ ਸਿੰਘ ਸੰਧੂ ਉਰਫ ਮਿੰਟੂ ਨੂੰ ਅੱਜ ਜ਼ਿਲਾ ਪੁਲਸ ਜਲੰਧਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਅੰਮ੍ਰਿਤਸਰ ਲੈ ਕੇ ਆਈ, ਜਿਸ ਨੂੰ ਬਾਅਦ ਦੁਪਹਿਰ ਸਖਤ ਸੁਰੱਖਿਆ ਵਿਚ ਸਥਾਨਕ ਅਦਾਲਤ ਵਿਚ ਪੇਸ਼ ਕਰ ਕੇ 5 ਦਿਨਾਂ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ। ਰਿਮਾਂਡ ਮਿਲਣ ਉਪਰੰਤ ਸਾਰਜ ਨੂੰ ਸੀ. ਆਈ. ਏ. ਸਟਾਫ ਲਿਜਾਇਆ ਗਿਆ, ਜਿਥੇ ਉਸ ਤੋਂ ਗੰਭੀਰਤਾ ਨਾਲ ਪੁੱਛਗਿੱਛ ਚੱਲ ਰਹੀ ਹੈ। ਅਜੇ ਤੱਕ ਸਾਰਜ ਮਿੰਟੂ ਨੇ ਹਿੰਦੂ ਨੇਤਾ ਵਿਪਨ ਸ਼ਰਮਾ ਹੱਤਿਆਕਾਂਡ ਵਿਚ ਇੰਨਾ ਹੀ ਖੁਲਾਸਾ ਕੀਤਾ ਹੈ ਕਿ ਉਸ ਨੇ ਆਪਣੇ ਸਾਥੀ ਸ਼ੁਭਮ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਉਸ ਦੇ ਪਿਤਾ ਬਲਵਿੰਦਰ ਕਾਲੂ ਦੀ ਹੱਤਿਆ ਵਿਚ ਵਿਪਨ ਸ਼ਰਮਾ ਦਾ ਹੱਥ ਸੀ, ਜਿਸ ਕਾਰਨ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਜ਼ਿਲਾ ਪੁਲਸ ਸਾਰਜ ਮਿੰਟੂ ਵੱਲੋਂ ਜਿਥੇ ਹਿੰਦੂ ਨੇਤਾ ਵਿਪਨ ਸ਼ਰਮਾ ਹੱਤਿਆਕਾਂਡ ਦੀ ਗੰਭੀਰਤਾ ਨਾਲ ਜਾਂਚ ਕਰੇਗੀ, ਉਥੇ ਹੀ ਸਾਰਜ ਵੱਲੋਂ ਅੰਜਾਮ ਦਿੱਤੀਆਂ ਗਈਆਂ ਚਾਰ ਹੋਰ ਹੱਤਿਆਵਾਂ ਬਾਰੇ ਵੀ ਪੁੱਛਗਿੱਛ ਹੋਣੀ ਹੈ, ਜਿਸ ਵਿਚ ਸਾਰਜ ਮਿੰਟੂ ਵੱਲੋਂ ਅਪ੍ਰੈਲ 2016 ਵਿਚ ਹਰੀਆ ਗੈਂਗ ਦੇ ਕਰਨਬੀਰ ਸਿੰਘ ਨੰਨੂ ਨੂੰ ਅਗਵਾ ਕਰ ਕੇ ਤਰਨਤਾਰਨ ਲਿਜਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ।
ਕਿਲਾ ਮੁਹੱਲਾ 'ਚ ਜੀਜੇ-ਸਾਲੇ ਨੇ ਮਿਲ ਕੇ ਪ੍ਰਾਪਰਟੀ ਡੀਲਰ ਨੂੰ ਬੇਰਹਿਮੀ ਨਾਲ ਕੁੱਟਿਆ
NEXT STORY