Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 09, 2026

    7:27:04 AM

  • us takes major action against lawrence goldie gang

    ‘ਆਪ੍ਰੇਸ਼ਨ ਹਾਰਡ ਬਾਲ’: ਲਾਰੈਂਸ-ਗੋਲਡੀ ਗੈਂਗ ’ਤੇ...

  • accused arrested with 6 hand grenades and 12 pistols in punjab

    ਪੰਜਾਬ 'ਚ ਵੱਡੀ ਸਾਜਿਸ਼ ਨਾਕਾਮ! 3 ਮੁਲਜ਼ਮ 6 ਹੈਂਡ...

  • shiromani akali dal to screen controversial film sutlej in every village

    ਸੁਖਬੀਰ ਬਾਦਲ ਦਾ ਐਲਾਨ, ਪੰਜਾਬ ਦੇ ਹਰ ਪਿੰਡ 'ਚ...

  • punjab weather heavy raining yellow alert

    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਰੇਤ ਮਾਈਨਿੰਗ ਦੇ ਠੇਕੇਦਾਰ ਨਾਰਾਜ਼, ਮੰਥਨ 'ਚ ਜੁਟੀ ਪੰਜਾਬ ਸਰਕਾਰ

PUNJAB News Punjabi(ਪੰਜਾਬ)

ਰੇਤ ਮਾਈਨਿੰਗ ਦੇ ਠੇਕੇਦਾਰ ਨਾਰਾਜ਼, ਮੰਥਨ 'ਚ ਜੁਟੀ ਪੰਜਾਬ ਸਰਕਾਰ

  • Edited By Anuradha,
  • Updated: 25 Dec, 2019 03:15 PM
Chandigarh
sand mining
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਅਸ਼ਵਨੀ) : ਈ-ਆਕਸ਼ਨ 'ਚ ਬੋਲੀ ਲਾ ਕੇ ਪੰਜਾਬ 'ਚ ਰੇਤ ਮਾਈਨਿੰਗ ਦੇ ਇੱਛੁਕ ਠੇਕੇਦਾਰ ਹੁਣ ਨਾਰਾਜ਼ ਹੋਣ ਲੱਗੇ ਹਨ। ਠੇਕੇਦਾਰਾਂ ਦਾ ਗੁੱਸਾ ਇਸ ਗੱਲ 'ਤੇ ਫੁੱਟਿਆ ਹੈ ਕਿ ਕਈ ਮਹੀਨੇ ਇੰਤਜ਼ਾਰ ਤੋਂ ਬਾਅਦ ਵੀ ਹੁਣ ਤੱਕ ਉਨ੍ਹਾਂ ਨੂੰ ਰੇਤ ਮਾਈਨਿੰਗ ਦੀ ਮਨਜ਼ੂਰੀ ਨਹੀਂ ਮਿਲ ਸਕੀ ਹੈ, ਜਿਸ ਕਾਰਨ ਉਨ੍ਹਾਂ 'ਤੇ ਆਰਥਿਕ ਨੁਕਸਾਨ ਦੇ ਬੱਦਲ ਮੰਡਰਾਉਣ ਲੱਗੇ ਹਨ। ਇਸ ਲਈ ਠੇਕੇਦਾਰਾਂ ਨੇ ਮਾਈਨਿੰਗ ਵਿਭਾਗ ਨੂੰ ਇਕ ਰੀਪ੍ਰੈਜ਼ੈਂਟੇਸ਼ਨ ਦਿੱਤੀ ਹੈ ਤਾਂ ਕਿ 2018 'ਚ ਜਾਰੀ ਮਾਈਨਿੰਗ ਪਾਲਿਸੀ 'ਚ ਉਨ੍ਹਾਂ ਨੂੰ ਕੁੱਝ ਰਿਆਇਤ ਮਿਲ ਸਕੇ। ਠੇਕੇਦਾਰਾਂ ਦੀ ਚਿੰਤਾ ਮਾਈਨਿੰਗ ਪਾਲਿਸੀ ਦੇ ਉਸ ਨਿਯਮ ਨੂੰ ਲੈ ਕੇ ਹੈ, ਜਿਸ 'ਚ ਵਾਤਾਵਰਣ ਵਿਭਾਗ ਦੀ ਮਨਜ਼ੂਰੀ ਨਾ ਮਿਲਣ ਦੀ ਸੂਰਤ 'ਚ ਵੀ 4 ਮਹੀਨੇ ਬਾਅਦ ਠੇਕੇਦਾਰਾਂ 'ਤੇ ਬੋਝ ਪੈਣਾ ਲਾਜ਼ਮੀ ਹੈ। ਪਾਲਿਸੀ 'ਚ ਕਿਹਾ ਗਿਆ ਹੈ ਕਿ 3 ਸਾਲ ਦੀ ਮਿਆਦ ਲਈ ਅਲਾਟ ਕੀਤੀ ਗਈ ਮਾਈਨਿੰਗ ਵਾਲੀ ਜਗ੍ਹਾ ਨੂੰ ਲੈ ਕੇ ਠੇਕੇਦਾਰ ਜਦੋਂ ਵੀ ਕੰਟਰੈਕਟ ਐਗਰੀਮੈਂਟ ਕਰੇਗਾ, ਉਸ ਦੇ 4 ਮਹੀਨੇ ਬਾਅਦ ਮਾਈਨਿੰਗ ਦਾ ਠੇਕਾ ਚਾਲੂ ਮੰਨ ਲਿਆ ਜਾਵੇਗਾ।

ਦਿਲਚਸਪ ਗੱਲ ਇਹ ਹੈ ਕਿ ਪੰਜਾਬ ਦੇ 6 ਮਾਈਨਿੰਗ ਸਮੂਹਾਂ ਦੀ ਨੀਲਾਮੀ ਪ੍ਰਕਿਰਿਆ ਜੁਲਾਈ 2019 'ਚ ਮੁਕੰਮਲ ਕਰ ਲਈ ਗਈ ਸੀ। ਬਕਾਇਦਾ ਪੰਜਾਬ ਦੇ ਮਾਈਨਿੰਗ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਐਲਾਨ ਕਰਦਿਆਂ ਕਿਹਾ ਸੀ ਕਿ ਇਸ ਨੀਲਾਮੀ ਨਾਲ ਰਿਕਾਰਡਤੋੜ 274.75 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਸ ਤੋਂ ਬਾਅਦ ਮਾਈਨਿੰਗ ਵਿਭਾਗ ਨੇ ਬੋਲੀ ਦੇਣ ਵਾਲੇ ਠੇਕੇਦਾਰਾਂ ਨਾਲ ਕੰਟਰੈਕਟ ਐਗਰੀਮੈਂਟ ਵੀ ਸਾਈਨ ਕਰ ਲਿਆ ਸੀ, ਜੋ ਹੁਣ 4 ਮਹੀਨੇ ਪੁਰਾਣਾ ਹੋ ਚੁੱਕਿਆ ਹੈ। ਉਸ 'ਤੇ ਵਾਤਾਵਰਣ ਵਿਭਾਗ ਦੀ ਮਨਜ਼ੂਰੀ ਦਾ ਮਾਮਲਾ ਵਿਚਕਾਰ ਹੀ ਲਟਕਿਆ ਹੋਇਆ ਹੈ, ਜਿਸ ਕਾਰਣ ਉਹ ਮਾਈਨਿੰਗ ਨਹੀਂ ਕਰ ਪਾ ਰਹੇ ਹਨ। ਲਿਹਾਜਾ ਇਸ ਦਾ ਸਿੱਧਾ ਪ੍ਰਭਾਵ ਠੇਕੇਦਾਰਾਂ ਦੀ ਜੇਬ 'ਤੇ ਪੈ ਸਕਦਾ ਹੈ। ਇਸ ਲਈ ਠੇਕੇਦਾਰਾਂ ਨੇ ਮਾਈਨਿੰਗ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਪਾਲਿਸੀ 'ਚ ਐਲਾਨੀ ਮਿਆਦ 'ਤੇ ਦੁਬਾਰਾ ਵਿਚਾਰ ਕੀਤਾ ਜਾਵੇ। ਠੇਕੇਦਾਰਾਂ ਨੂੰ ਵਾਧੂ ਸਮਾਂ ਦਿੱਤਾ ਜਾਵੇ ਤਾਂ ਕਿ ਐਨਵਾਇਰਮੈਂਟ ਸਬੰਧੀ ਕਲੀਅਰੈਂਸ ਦਾ ਰਸਤਾ ਸਾਫ਼ ਹੋ ਸਕੇ।

ਸਰਕਾਰ ਨੂੰ ਆਰਥਿਕ ਨੁਕਸਾਨ
ਠੇਕੇਦਾਰਾਂ ਦੇ ਗੁੱਸੇ ਦਾ ਖਾਮਿਆਜ਼ਾ ਸਰਕਾਰ ਨੂੰ ਆਰਥਿਕ ਨੁਕਸਾਨ ਦੇ ਤੌਰ 'ਤੇ ਝੱਲਣਾ ਪੈ ਸਕਦਾ ਹੈ। ਅਜਿਹਾ ਇਸ ਲਈ ਹੈ ਕਿ ਨੀਲਾਮ ਹੋਈਆਂ ਮਾਈਨਿੰਗ ਸਾਈਟਸ ਦੀ ਰਕਮ ਠੇਕੇਦਾਰਾਂ ਨੇ ਹਰ ਇਕ ਤਿਮਾਹੀ ਕਿਸ਼ਤ ਰਾਹੀਂ ਅਦਾ ਕਰਨੀ ਹੈ। ਬੇਸ਼ੱਕ ਕੰਟਰੈਕਟ ਐਗਰੀਮੈਂਟ ਸਾਈਨ ਹੋਣ ਨਾਲ ਸਰਕਾਰ ਦੇ ਖਾਤੇ 'ਚ ਹੁਣ ਤੱਕ ਤਕਰੀਬਨ 70 ਕਰੋੜ ਰੁਪਏ ਆ ਚੁੱਕੇ ਹਨ ਪਰ ਬਾਕੀ ਕਿਸ਼ਤਾਂ ਅਜੇ ਅਦਾ ਹੋਣੀਆਂ ਬਾਕੀ ਹਨ। ਦੱਸਿਆ ਜਾ ਰਿਹਾ ਹੈ ਕਿ ਰੇਤ ਮਾਈਨਿੰਗ 'ਚ ਦੇਰੀ ਨਾਲ ਠੇਕੇਦਾਰ ਵੀ ਕਿਸ਼ਤ ਜਮ੍ਹਾ ਕਰਵਾਉਣ 'ਚ ਦੇਰ ਕਰ ਰਹੇ ਹਨ। ਅਜਿਹੇ 'ਚ ਜੇਕਰ ਸਰਕਾਰ ਨੇ ਛੇਤੀ ਹੀ ਇਸ ਮਾਮਲੇ ਨੂੰ ਹੱਲ ਨਾ ਕੀਤਾ ਤਾਂ ਕੁੱਝ ਸਮੇਂ ਲਈ ਸਰਕਾਰ ਦਾ ਆਰਥਿਕ ਨੁਕਸਾਨ ਤੈਅ ਹੈ।

6 ਮਾਈਨਿੰਗ ਸਮੂਹਾਂ 'ਚ ਸਭ ਤੋਂ ਜ਼ਿਆਦਾ ਮਾਈਨਿੰਗ ਸਾਈਟਸ
ਜੁਲਾਈ, 2019 ਦੌਰਾਨ ਪੰਜਾਬ ਸਰਕਾਰ ਨੇ ਜਿਨ੍ਹਾਂ 6 ਮਾਈਨਿੰਗ ਸਮੂਹਾਂ ਦੀ ਨੀਲਾਮੀ ਕੀਤੀ ਸੀ, ਉਨ੍ਹਾਂ ਸਮੂਹਾਂ 'ਚ ਸਭ ਤੋਂ ਜ਼ਿਆਦਾ ਮਾਈਨਿੰਗ ਸਾਈਟਸ ਹਨ। ਪੰਜਾਬ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਪੰਜਾਬ 'ਚ ਰੈਗੂਲਰ ਤੌਰ 'ਤੇ ਮਾਈਨਿੰਗ ਲਈ ਕਰੀਬ 196 ਮਾਈਨਿੰਗ ਸਾਈਟਸ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਨ੍ਹਾਂ 'ਚੋਂ 109 ਮਾਈਨਿੰਗ ਸਾਈਟਸ ਨਦੀਆਂ 'ਚ ਹਨ, ਜਦੋਂਕਿ 87 ਮਾਈਨਿੰਗ ਸਾਈਟਸ ਖੇਤੀਬਾੜੀ ਵਾਲੀ ਜ਼ਮੀਨ 'ਤੇ ਹਨ। ਮਈ, 2019 'ਚ ਮਾਈਨਿੰਗ ਵਿਭਾਗ ਨੇ ਇਨ੍ਹਾਂ ਮਾਈਨਿੰਗ ਸਾਈਟਸ ਲਈ ਈ-ਆਕਸ਼ਨ ਦੀ ਪ੍ਰਕਿਰਿਆ ਚਾਲੂ ਕੀਤੀ ਸੀ, ਜਿਸ 'ਚ ਜੁਲਾਈ 2019 ਤੱਕ 6 ਮਾਈਨਿੰਗ ਸਮੂਹਾਂ 'ਚ ਵੰਡੀਆਂ ਤਕਰੀਬਨ 190 ਮਾਈਨਿੰਗ ਸਾਈਟਸ ਦੀ ਈ-ਆਕਸ਼ਨ ਮੁਕੰਮਲ ਕਰ ਲਈ ਗਈ ਸੀ। ਉਥੇ ਹੀ, ਮੋਹਾਲੀ ਕਲਸਟਰ ਅਧੀਨ 6 ਮਾਈਨਿੰਗ ਸਾਈਟਸ ਦੀ ਨੀਲਾਮੀ ਸਤੰਬਰ, 2019 'ਚ ਮੁਕੰਮਲ ਕੀਤੀ ਗਈ ਹੈ।

13 ਇਨਵਾਇਰਨਮੈਂਟ ਕਲੀਅਰੈਂਸ ਟਰਾਂਸਫਰ ਕਰਨ ਦਾ ਦਾਅਵਾ
ਠੇਕੇਦਾਰਾਂ ਦੀ ਨਾਰਾਜ਼ਗੀ ਦਰਮਿਆਨ ਪੰਜਾਬ ਮਾਈਨਿੰਗ ਵਿਭਾਗ ਦਾ ਦਾਅਵਾ ਹੈ ਕਿ ਹੁਣ ਤੱਕ ਵਿਭਾਗ ਨੇ ਕਰੀਬ 13 ਇਨਵਾਇਰਨਮੈਂਟ ਮਨਜ਼ੂਰੀਆਂ ਨੂੰ ਠੇਕੇਦਾਰਾਂ ਦੇ ਨਾਂ ਟਰਾਂਸਫਰ ਕਰਵਾ ਦਿੱਤਾ ਹੈ। ਇਹ ਉਹ ਮਾਮਲੇ ਹਨ, ਜਿਨ੍ਹਾਂ ਦੀ ਮਨਜ਼ੂਰੀ ਖਨਨ ਵਿਭਾਗ ਕੋਲ ਪਹਿਲਾਂ ਤੋਂ ਹੀ ਹੈ ਅਤੇ ਹੁਣ ਉਨ੍ਹਾਂ ਨੂੰ ਸਿਰਫ਼ ਨਵੇਂ ਠੇਕੇਦਾਰਾਂ ਦੇ ਨਾਂ ਟਰਾਂਸਫਰ ਕਰਵਾਇਆ ਗਿਆ ਹੈ। ਪੰਜਾਬ ਮਾਈਨਿੰਗ ਵਿਭਾਗ ਨੇ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਸਟੇਟ ਇਨਵਾਇਰਨਮੈਂਟ ਇੰਪੈਕਟ ਅਸੈੱਸਮੈਂਟ ਅਥਾਰਿਟੀ ਕੋਲ ਅਪਲਾਈ ਕੀਤਾ ਸੀ। ਅਥਾਰਿਟੀ ਨੇ 2 ਦਸੰਬਰ, 2019 ਨੂੰ ਤਕਰੀਬਨ 13 ਮਾਮਲਿਆਂ ਦਾ ਨਿਬੇੜਾ ਕਰਦਿਆਂ ਇਨਵਾਇਰਨਮੈਂਟ ਮਨਜ਼ੂਰੀਆਂ ਨਵੇਂ ਠੇਕੇਦਾਰਾਂ ਦੇ ਨਾਮ ਟਰਾਂਸਫਰ ਕਰ ਦਿੱਤੀਆਂ ਹਨ। ਇਨ੍ਹਾਂ 'ਚ ਪਠਾਨਕੋਟ ਦੀਆਂ 8 ਮਾਈਨਿੰਗ ਸਾਈਟਸ, ਗੁਰਦਾਸਪੁਰ ਦੀਆਂ 4 ਅਤੇ ਹੁਸ਼ਿਆਰਪੁਰ ਦੀ 1 ਮਾਈਨਿੰਗ ਸਾਈਟ ਦਾ ਮਾਮਲਾ ਟਰਾਂਸਫਰ ਕੀਤਾ ਗਿਆ ਹੈ।

ਮਾਈਨਿੰਗ ਮਾਫੀਆ ਦੀ ਬੱਲੇ-ਬੱਲੇ
ਰੈਗੂਲਰ ਪ੍ਰਕਿਰਿਆ 'ਚ ਲੇਟ ਲਤੀਫ਼ੀ ਕਾਰਣ ਸੂਬੇ 'ਚ ਗ਼ੈਰ-ਕਾਨੂੰਨੀ ਮਾਈਨਿੰਗ ਮਾਫੀਆ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਬੇਕਾਬੂ ਹੈ। ਵਾਤਾਵਰਣ ਮਾਹਿਰਾਂ ਦੀ ਮੰਨੀਏ ਤਾਂ ਪੰਜਾਬ 'ਚ ਰੇਤ ਦੀ ਡਿਮਾਂਡ 'ਚ ਕੋਈ ਕਮੀ ਨਹੀਂ ਆਈ ਹੈ। ਅਜਿਹੇ 'ਚ ਸੁਭਾਵਿਕ ਹੈ ਕਿ ਇਸ ਡਿਮਾਂਡ ਦੀ ਸਪਲਾਈ ਮਾਈਨਿੰਗ ਮਾਫੀਆ ਰਾਹੀਂ ਹੋ ਰਹੀ ਹੈ। ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਈ-ਆਕਸ਼ਨ ਤੋਂ ਬਾਅਦ 2 ਦਸੰਬਰ, 2019 ਨੂੰ ਸਿਰਫ਼ 13 ਮਾਈਨਿੰਗ ਸਾਈਟਸ ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ। ਸਾਫ਼ ਹੈ ਕਿ ਇਸ ਤੋਂ ਪਹਿਲਾਂ ਜੋ ਵੀ ਮਾਈਨਿੰਗ ਹੋਈ ਹੈ, ਉਹ ਗ਼ੈਰ-ਕਾਨੂੰਨੀ ਤੌਰ 'ਤੇ ਕੀਤੀ ਗਈ ਹੈ। ਗ਼ੈਰ-ਕਾਨੂੰਨੀ ਮਾਈਨਿੰਗ ਦੇ ਅਜਿਹੇ ਹੀ ਮਾਮਲਿਆਂ 'ਤੇ ਪਿਛਲੇ ਦਿਨੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਾਫ਼ੀ ਨਾਰਾਜ਼ਗੀ ਵੀ ਜਤਾਈ ਸੀ। ਟ੍ਰਿਬਿਊਨਲ ਨੇ ਇਕ ਜੁਆਇੰਟ ਕਮੇਟੀ ਦਾ ਵੀ ਗਠਨ ਕੀਤਾ ਸੀ, ਜਿਸ ਨੇ ਆਪਣੀ ਰਿਪੋਰਟ 'ਚ ਪੰਜਾਬ ਸਰਕਾਰ ਦੀ ਭੂਮਿਕਾ 'ਤੇ ਵੀ ਸਵਾਲ ਖੜ੍ਹੇ ਕੀਤੇ ਸਨ। ਰਿਪੋਰਟ 'ਚ ਦੱਸਿਆ ਗਿਆ ਸੀ ਕਿ ਸੂਬੇ 'ਚ ਕਈ ਥਾਵਾਂ 'ਤੇ ਸਰਕਾਰ ਦੀ ਨੱਕ ਹੇਠ ਹੀ ਗ਼ੈਰ-ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕੀਤੀ ਗਈ।

ਟ੍ਰਿਬਿਊਨਲ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਇਨ੍ਹਾਂ ਮਾਮਲਿਆਂ 'ਚ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਸੀ। ਬਾਵਜੂਦ ਇਸ ਦੇ ਸੂਬੇ 'ਚ ਗ਼ੈਰ-ਕਾਨੂੰਨੀ ਮਾਈਨਿੰਗ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਪਿਛਲੇ ਕੁੱਝ ਮਹੀਨਿਆਂ 'ਚ ਹੀ ਰੋਪੜ, ਡੇਰਾਬੱਸੀ, ਪਠਾਨਕੋਟ 'ਚ ਗ਼ੈਰ-ਕਾਨੂੰਨੀ ਮਾਈਨਿੰਗ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਮਾਮਲੇ 'ਤੇ ਰਾਜ ਦੇ ਮੁੱਖ ਰਾਜਨੀਤਕ ਵਿਰੋਧੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ 'ਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਮੋਹਾਲੀ 'ਚ ਰੇਤ ਮਾਈਨਿੰਗ ਦੀਆਂ ਸਾਰੀਆਂ ਗਤੀਵਿਧੀਆਂ ਗ਼ੈਰ-ਕਾਨੂੰਨੀ ਹਨ, ਕਿਉਂਕਿ ਸਰਕਾਰੀ ਰਿਕਾਰਡ 'ਚ ਇਸ ਜ਼ਿਲੇ 'ਚ ਕੋਈ ਵੀ ਰੇਤ ਦੀ ਖਾਨ ਚਾਲੂ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਬੇਸ਼ੱਕ ਖਾਨਾਂ ਦੀ ਨੀਲਾਮੀ ਕੀਤੀ ਜਾ ਚੁੱਕੀ ਹੈ ਅਤੇ ਮਾਈਨਿੰਗ ਚੱਲ ਰਹੀ ਹੈ ਪਰ ਇਸ ਲਈ ਅਜੇ ਤੱਕ ਸਰਕਾਰੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਮੋਹਾਲੀ 'ਚ ਕੀਤੀ ਜਾ ਰਹੀ ਮਾਈਨਿੰਗ ਗ਼ੈਰ-ਕਾਨੂੰਨੀ ਹੈ ਅਤੇ ਜੋ ਅਧਿਕਾਰੀ ਇਸ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਕਾਰਵਾਈ ਨਹੀਂ ਕਰ ਰਹੇ ਹਨ, ਸੂਬੇ 'ਚ ਅਕਾਲੀ-ਭਾਜਪਾ ਸਰਕਾਰ ਬਣਨ 'ਤੇ ਉਨ੍ਹਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਠੇਕੇਦਾਰਾਂ ਦੀ ਚਿੰਤਾ ਜਾਇਜ਼ ਹੈ। ਠੇਕੇਦਾਰਾਂ ਨੇ ਰੀਪ੍ਰੈਜ਼ੈਂਟੇਸ਼ਨ ਵੀ ਦਿੱਤੀ ਹੈ। ਠੇਕੇਦਾਰਾਂ ਨੇ ਆਪਣੀ ਰੀਪ੍ਰੈਜ਼ੈਂਟੇਸ਼ਨ 'ਚ ਕਿਹਾ ਹੈ ਕਿ ਹੜ੍ਹ ਕਾਰਣ ਡਿਮਾਰਕੇਸ਼ਨ ਦੀ ਪ੍ਰਕਿਰਿਆ ਸਮੇਂ 'ਤੇ ਪੂਰੀ ਨਹੀਂ ਹੋ ਸਕੀ। ਵਿਭਾਗ ਇਸ 'ਤੇ ਮੰਥਨ ਵੀ ਕਰ ਰਿਹਾ ਹੈ। ਦੇਖਿਆ ਜਾ ਰਿਹਾ ਹੈ ਕਿ ਪਾਲਿਸੀ ਦੇ ਹੋਰ ਕਲਾਜ਼ 'ਚ ਠੇਕੇਦਾਰਾਂ ਨੂੰ ਕੋਈ ਰਿਆਇਤ ਮਿਲਦੀ ਹੈ ਜਾਂ ਨਹੀਂ। ਨਾਲ ਹੀ ਕਾਨੂੰਨੀ ਮਾਹਿਰਾਂ ਤੋਂ ਵੀ ਸਲਾਹ ਲਈ ਜਾ ਰਹੀ ਹੈ, ਕਿਉਂਕਿ ਪਾਲਿਸੀ ਮੈਟਰ 'ਚ ਅਚਾਨਕ ਚੇਂਜ ਨਹੀਂ ਕੀਤੇ ਜਾ ਸਕਦੇ ਹਨ। ਪਾਲਿਸੀ 'ਤੇ ਅੰਤਿਮ ਫ਼ੈਸਲਾ ਤਾਂ ਉਚ ਪੱਧਰ 'ਤੇ ਹੀ ਲਿਆ ਜਾ ਸਕਦਾ ਹੈ। -ਸੰਜੀਵ ਕੁਮਾਰ ਗੁਪਤਾ, ਚੀਫ਼ ਇੰਜੀਨੀਅਰ, ਡ੍ਰੇਨੇਜ ਐਂਡ ਮਾਈਨਿੰਗ, ਪੰਜਾਬ ਸਰਕਾਰ

  • Sand Mining
  • Contractor
  • punjab Government
  • ਰੇਤ ਮਾਈਨਿੰਗ
  • ਠੇਕੇਦਾਰ
  • ਪੰਜਾਬ ਸਰਕਾਰ

ਮਾਛੀਵਾੜਾ : ਸ਼ਹੀਦੀ ਸਭਾ ਦੇ ਦੂਜੇ ਦਿਨ ਵੀ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ

NEXT STORY

Stories You May Like

  • workers abducted
    ਪਾਕਿਸਤਾਨ 'ਚ ਮਾਈਨਿੰਗ ਕੰਪਨੀ ਦੇ ਛੇ ਕਾਮੇ ਅਗਵਾ
  • municipal corporation contractor road constructed during rain jalandhar
    ਨਗਰ ਨਿਗਮ ਦੇ ਠੇਕੇਦਾਰ ਦੀ ਲਾਪਰਵਾਹੀ, ਬਾਰਿਸ਼ 'ਚ ਬਣਾ ਦਿੱਤੀ ਸੜਕ, ਵੀਡੀਓ ਵਾਇਰਲ
  • sukhbir badal slams state government over power shortage in punjab
    ਪੰਜਾਬ 'ਚ ਬਿਜਲੀ ਦੀ ਘਾਟ ਨੂੰ ਲੈ ਕੇ ਸੁਖਬੀਰ ਬਾਦਲ ਨੇ ਘੇਰੀ ਸੂਬਾ ਸਰਕਾਰ
  • 2 youths from amritsar arrested for fleeing with contractor  s starter car
    ਠੇਕੇਦਾਰ ਦੀ ਸਟਾਰਟ ਕਾਰ ਲੈ ਕੇ ਭੱਜਣ ਵਾਲੇ ਅੰਮ੍ਰਿਤਸਰ ਦੇ 2 ਨੌਜਵਾਨ ਗ੍ਰਿਫ਼ਤਾਰ
  • two person arrested
    ਠੇਕੇਦਾਰ ਦੀ ਸਵਿੱਫਟ ਡਿਜ਼ਾਇਰ ਕਾਰ ਲੈ ਕੇ ਭੱਜਣ ਵਾਲੇ ਅੰਮ੍ਰਿਤਸਰ ਦੇ 2 ਨੌਜਵਾਨ ਗ੍ਰਿਫ਼ਤਾਰ
  • earthquake in chandigarh punjab
    ਪੰਜਾਬ ਸਣੇ ਉੱਤਰ ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ
  • iran us talks
    ਟਰੰਪ ਦੀ ਧਮਕੀ ਤੋਂ ਨਾਰਾਜ਼ ਹੋਇਆ ਇਰਾਨ ! ਰੋਕੀ ਗੱਲਬਾਤ
  • iran us talks
    ਟਰੰਪ ਦੀ ਧਮਕੀ ਤੋਂ ਨਾਰਾਜ਼ ਹੋਇਆ ਇਰਾਨ ! ਰੋਕੀ ਗੱਲਬਾਤ
  • us takes major action against lawrence goldie gang
    ‘ਆਪ੍ਰੇਸ਼ਨ ਹਾਰਡ ਬਾਲ’: ਲਾਰੈਂਸ-ਗੋਲਡੀ ਗੈਂਗ ’ਤੇ ਅਮਰੀਕਾ ਦੀ ਵੱਡੀ ਕਾਰਵਾਈ; 24...
  • punjab weather heavy raining yellow alert
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! 5 ਜ਼ਿਲ੍ਹਿਆਂ 'ਚ ਮੌਸਮ...
  • us charges punjab police officer
    ਪੰਜਾਬ ਪੁਲਸ ਦੇ SHO ਖਿਲਾਫ ਅਮਰੀਕਾ ਦੀ FBI ਨੇ ਕੀਤਾ ਪਰਚਾ ਦਰਜ਼, ਹੈਰਾਨ ਕਰੇਗਾ...
  • punjab roadways bus accident outside the court complex in jalandhar
    ਜਲੰਧਰ 'ਚ ਚਲਦੀ ਰੋਡਵੇਜ਼ ਦਾ ਨਿਕਲਿਆ ਟਾਇਰ, 20 ਫੁੱਟ ਤੱਕ ਘੜੀਸਦੀ ਰਹੀ ਬੱਸ
  • politics in punjab  elections
    ਪੰਜਾਬ ਵਿਚ ਵੱਡੀ ਸਿਆਸੀ ਸਰਗਰਮੀ, ਇਸੇ ਹਫ਼ਤੇ ਹੋ ਸਕਦਾ ਐਲਾਨ
  • big incident in jalandhar two brothers shot
    ਜਲੰਧਰ 'ਚ ਵੱਡੀ ਵਾਰਦਾਤ! ਦੋ ਸਕੇ ਭਰਾਵਾਂ 'ਤੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ
  • ravneet bittu arrives to review preparations cantt railway station
    ਜਲੰਧਰ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕੈਂਟ ਸਟੇਸ਼ਨ ਦੀਆਂ ਤਿਆਰੀਆਂ ਦਾ...
  • horrific collision between two school buses in jalandhar
    ਜਲੰਧਰ 'ਚ ਦੋ ਸਕੂਲੀ ਬੱਸਾਂ ਦੀ ਜ਼ਬਰਦਸਤ ਟੱਕਰ! ਪਲਟੀ ਬੱਸ, ਹਾਦਸਾ ਵੇਖ ਸਹਿਮੇ ਲੋਕ
Trending
Ek Nazar
karachi ranked down

ਕਰਾਚੀ ਦੁਨੀਆ ਦੇ 'ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ' 'ਚ ਹੋਇਆ ਸ਼ਾਮਲ

building  accident  people  rain

ਕੂੜੇ ਦਾ ਪਹਾੜ ਖਿਸਕਣ ਕਾਰਨ ਡਿੱਗ ਗਈ ਬਿਲਡਿੰਗ ! ਮਲਬੇ 'ਚ ਦਬ ਗਏ ਕਈ ਲੋਕ

free wheat mustard oil money

ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...

india will provide advanced missiles to indonesia

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ

famous singer leaves the world at the age of 36

36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ...

landslide in china

ਚੀਨ 'ਚ ਖਿਸਕੀ ਜ਼ਮੀਨ, ਮਰਨ ਵਾਲਿਆਂ ਦੀ ਗਿਣਤੀ 21 ਹੋਈ

girls get pregnant while studying

ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ...

hema malini reveals dharmendra s last message

ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ...

trump mocks italian pm again

ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

iran thanked india

ਈਰਾਨ ਨੇ ਖਮੇਨੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ 'ਤੇ ਭਾਰਤ ਦਾ ਕੀਤਾ ਧੰਨਵਾਦ

australian pm  apologize

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਮਸ਼ਹੂਰ ਮਹਿਲਾ ਹਸਤੀਆਂ ਬਾਰੇ ਟਿੱਪਣੀਆਂ ਲਈ ਮੰਗੀ...

jasbir jassi backs diljit dosanjh for satluj

'ਅਜਿਹੀ ਫਿਲਮਾਂ ਬਣਾਉਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ' ; ਜਸਬੀਰ ਜੱਸੀ ਨੇ...

heavy rain alert 5 days imd

7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ...

i was a playboy before marriage famous actor s big revelation

'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ...

centre forms panel to examine content of diljit dosanjh s satluj

ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ...

this famous actress has not become a mother even after 34 years of marriage

ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ...

jammu kashmir cloudburst landslide houses vehicles

J&K 'ਚ ਫਟ ਗਿਆ ਬੱਦਲ ! ਲੈਂਡਸਲਾਈਡ 'ਚ ਰੁੜ੍ਹ ਗਏ ਕਈ ਘਰ ਤੇ ਗੱਡੀਆਂ

famous bollywood actress froze her eggs

ਫ਼ਿਲਮ 'ਚ 'ਮਾਂ' ਬਣਨ ਮਗਰੋਂ ਬਾਲੀਵੁੱਡ ਅਦਾਕਾਰਾ ਨੇ ਅਸਲ 'ਚ ਐੱਗਜ਼ ਕਰਵਾਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • us charges punjab police officer
      ਪੰਜਾਬ ਪੁਲਸ ਦੇ SHO ਖਿਲਾਫ ਅਮਰੀਕਾ ਦੀ FBI ਨੇ ਕੀਤਾ ਪਰਚਾ ਦਰਜ਼, ਹੈਰਾਨ ਕਰੇਗਾ...
    • punjab roadways bus accident outside the court complex in jalandhar
      ਜਲੰਧਰ 'ਚ ਚਲਦੀ ਰੋਡਵੇਜ਼ ਦਾ ਨਿਕਲਿਆ ਟਾਇਰ, 20 ਫੁੱਟ ਤੱਕ ਘੜੀਸਦੀ ਰਹੀ ਬੱਸ
    • punjab students education department
      ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਲਿਆ ਵੱਡਾ ਫ਼ੈਸਲਾ
    • punjab police employee bathinda
      ਵੱਡੀ ਖ਼ਬਰ : ਪੰਜਾਬ ਪੁਲਸ ਦਾ ਮੁਲਾਜ਼ਮ ਅਗਵਾ, ਵੀਡੀਓ ਵੀ ਬਣਾਈ
    • politics in punjab  elections
      ਪੰਜਾਬ ਵਿਚ ਵੱਡੀ ਸਿਆਸੀ ਸਰਗਰਮੀ, ਇਸੇ ਹਫ਼ਤੇ ਹੋ ਸਕਦਾ ਐਲਾਨ
    • ban on prega
      ਪ੍ਰੇਗਾਬਾਲੀਨ ਦਵਾਈ ਦੀ ਖੁੱਲ੍ਹੀ ਵਰਤੋਂ ਉੱਤੇ ਪਾਬੰਦੀ ਦੇ ਹੁਕਮ ਜਾਰੀ
    • theft case solved
      ਜੈਨ ਮੰਦਰ ਚੋਰੀ ਮਾਮਲੇ ਦੀ ਗੁੱਥੀ ਸੁਲਝੀ: ਚੋਰੀ ਕੀਤੇ ਚਾਂਦੀ ਦੇ ਸਾਮਾਨ ਸਣੇ...
    • satluj movie screening
      ਪੰਜਾਬ ਦੇ ਪਿੰਡ-ਪਿੰਡ 'ਚ 'ਸਤਲੁਜ' ਦੀ ਸਕ੍ਰੀਨਿੰਗ!
    • auto driver auto rental
      ਕਿਰਾਇਆਂ ਵਧਾਉਣ ਲਈ ਆਟੋ ਚਾਲਕਾਂ ਨੇ ਕਰਤਾ ਐਲਾਨ, ਇਸ ਦਿਨ ਰਹੇਗੀ ਮੁਕੰਮਲ ਹੜਤਾਲ
    • punjab bjp  kewal singh dhillon
      ‘ਆਪ’ ਨੇ ਪੰਜਾਬ ਨੂੰ ਅਪਰਾਧੀਆਂ ਦਾ ਗੜ੍ਹ ਬਣਾਇਆ, ਰੰਗਲਾ ਪੰਜਾਬ ਖ਼ੂਨ 'ਚ ਰੰਗਿਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +