ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਅੰਦਰ 48 ਨਵੇਂ ਪਾਜ਼ੇਟਿਵ ਕੇਸ ਵੀ ਸਾਹਮਣੇ ਆਏ ਹਨ।ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਸਿਹਤ ਬਲਾਕ ਸੰਗਰੂਰ ’ਚ 4 ਧੂਰੀ ’ਚ 4 ਸਿਹਤ ਬਲਾਕ ਲੌਂਗੋਵਾਲ 'ਚ 3 ਕੇਸ, ਸ਼ੇਰਪੁਰ 'ਚ 3, ਸੁਨਾਮ ਵਿੱਚ 4, ਮੂਣਕ ਵਿੱਚ 1, ਅਮਰਗੜ੍ਹ ਵਿੱਚ 6, ਮਾਲੇਰਕੋਟਲਾ ਵਿੱਚ 15, ਪੰਜਗਰਾਈਆਂ ਵਿੱਚ 5 ਅਤੇ ਭਵਾਨੀਗੜ੍ਹ ਵਿੱਚ 1 ਵਿਅਕਤੀ ਪਾਜ਼ੇਟਿਵ ਆਏ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਮਲੋਟ ’ਚ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਕਿਸਾਨਾਂ ਵਲੋਂ ਕੁੱਟਮਾਰ, ਪਾੜੇ ਕੱਪੜੇ
ਜ਼ਿਲ੍ਹੇ ’ਚ ਹੁਣ ਤੱਕ ਕੁੱਲ 5325 ਕੇਸ ਹਨ, ਜਿਨ੍ਹਾਂ ’ਚੋਂ ਕੁੱਲ 4762 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 340 ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ 39 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ ਜਦਕਿ 223 ਲੋਕ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ।
ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 5325
ਐਕਟਿਵ ਕੇਸ 340
ਠੀਕ ਹੋਏ 4762
ਮੌਤਾਂ 223
ਇਹ ਵੀ ਪੜ੍ਹੋ: ਗੰਗ ਕੈਨਾਲ ’ਚੋਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ, 2 ਬੱਚਿਆਂ ਦੀ ਮਾਂ ਸੀ ਪ੍ਰੇਮਿਕਾ
...ਜਦੋਂ ਚੁੱਪ-ਚੁਪੀਤੇ ਚੱਲ ਰਹੇ ਵਿਆਹ ’ਚ ਪਹੁੰਚੀ ਕੁੜੀ ਨੇ ਪਾਇਆ ਭੜਥੂ, ਸ਼ਗਨ ਛੱਡ ਸਿੱਧੀ ਥਾਣੇ ਪੁੱਜੀ ਬਾਰਾਤ
NEXT STORY