ਦਿੜ੍ਹਬਾ ਮੰਡੀ (ਸੁਰਜੀਤ ਸਿੰਘ ਸਰਾਓ) : ਬੀਤੇ ਕੱਲ੍ਹ ਸ਼ਾਮ 4 ਵਜੇ ਕੁੱਝ ਬਿਜਲੀ ਮੁਲਾਜ਼ਮਾਂ ਨੂੰ ਐਸ. ਡੀ. ਓ. ਦਿਹਾਤੀ ਦਿੜ੍ਹਬਾ ਨੇ ਨਜ਼ਦੀਕੀ ਪਿੰਡ ਸੰਮੂਰਾਂ ਵਿਚ ਬਿਜਲੀ ਦੀਆਂ ਤਾਰਾਂ ਵਿਚ ਫਸਦੇ ਦਰਖਤਾਂ ਨੂੰ ਛਾਂਗਣ ਲਈ ਭੇਜਿਆ ਤੇ ਜਦੋਂ ਮੁਲਾਜ਼ਮ ਦਰੱਖਤਾਂ ਦੀ ਛੰਗਾਈ ਕਰਦੇ-ਕਰਦੇ ਆਮ ਆਦਮੀ ਪਾਰਟੀ ਦੇ ਆਗੂ ਲੱਖਾ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਘਰ ਪਹੁੰਚੇ ਤਾਂ ਪਰਿਵਾਰ ਨੇ ਕਿਹਾ ਕਿ ਕੱਲ ਨੂੰ ਅਸੀਂ ਆਪ ਹੀ ਇਨ੍ਹਾਂ ਨੂੰ ਛਾਂਗ ਦੇਵਾਗੇ, ਜਿਸ ਤੋਂ ਬਾਅਦ ਬਿਜਲੀ ਮੁਲਾਜ਼ਮ ਵਾਪਸ ਆ ਗਏ ਪਰ ਐਸ. ਡੀ. ਓ. ਵੱਲੋਂ ਵਾਰ-ਵਾਰ ਲਾਈਨ ਫਾਲਟ ਹੋਣ ਕਾਰਨ ਅੱਜ ਹੀ ਉਕਤ ਕੰਮ ਨਿਬੇੜਨ ਲਈ ਭੇਜ ਦਿੱਤਾ ਗਿਆ ਤੇ ਜਦੋਂ ਮੁਲਾਜ਼ਮ ਦੁਬਾਰਾ ਜਾ ਕੇ ਆਪ ਆਗੂ ਦੇ ਘਰ ਦਰਖਤਾਂ ਦੀ ਛੰਗਾਈ ਕਰਨ ਲੱਗੇ ਤਾਂ ਪਰਿਵਾਰ ਵੱਲੋਂ ਦਰੱਖਤ ਵਿਚ ਦੀ ਲਾਇਨ 'ਤੇ ਲਗਾਈ ਕੁੰਡੀ ਨੰਗੀ ਹੋ ਗਈ, ਜਿਸ ਦੀ ਬਿਜਲੀ ਮੁਲਾਜ਼ਮਾਂ ਵੱਲੋਂ ਮੋਬਾਇਲ 'ਤੇ ਵੀਡੀਓ ਬਣਾਈ ਗਈ। ਇਸ ਗੱਲ ਤੋਂ ਖਫਾ ਹੋ ਕੇ ਨੇਤਾ ਜੀ ਦੇ ਪਰਿਵਾਰ ਨੇ ਵੀ ਮੁਲਾਜ਼ਮਾਂ 'ਤੇ ਕੁੰਡੀ ਲਗਾਉਣ ਦਾ ਦੋਸ਼ ਲਗਾਉਂਦੇ ਹੋਏ ਆਪ ਵੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।

ਇੰਨੇ ਸਮੇਂ ਨੂੰ ਕਿਸਾਨ ਆਗੂ ਚਰਨ ਸਿੰਘ ਜੋ ਰਿਟਾਇਰਡ ਬਿਜਲੀ ਮੁਲਾਜ਼ਮ ਹੈ ਨੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ, ਜਿਸ ਤੋਂ ਬਾਅਦ ਪਾਵਰਕਾਮ ਦੇ ਉਚ ਅਧਿਕਾਰੀਆਂ ਤੇ ਪੁਲਸ ਦੇ ਉੱਚ ਅਧਿਕਾਰੀਆਂ ਦੀ ਵੱਡੀ ਜੱਦੋ-ਜਹਿਦ ਤੋਂ ਬਾਅਦ ਬੰਧਕ ਮੁਲਾਜ਼ਮਾਂ ਨੂੰ ਰਿਹਾ ਕਰਵਾਇਆ ਗਿਆ। ਉਥੇ ਹੀ ਕੁੰਡੀ ਸਬੰਧੀ ਮਾਮਲਾ ਅੱਜ ਕਿਸਾਨ ਆਗੂਆਂ ਤੇ ਉਚ ਅਧਿਕਾਰੀਆਂ ਦੀ ਮੀਟਿੰਗ ਵਿਚ ਨਿਬੇੜਨ ਲਈ ਸਹਿਮਤੀ ਬਣੀ ਸੀ ਪਰ ਖਬਰ ਲਿਖੇ ਜਾਣ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਸੀ।


ਕਰਤਾਰਪੁਰ ਲਾਂਘੇ 'ਤੇ ਲੱਗਣ ਵਾਲੀ ਫੀਸ ਸਬੰਧੀ ਦੋਵੇਂ 'ਬਾਜਵਾ' ਇਕਸੁਰ
NEXT STORY