ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਪਿੰਡ ਰਾਏਸਰ ਪਟਿਆਲਾ ਦੇ ਨਰੇਗਾ ਮਜ਼ਦੂਰਾਂ ਨੇ ਪਿਛਲੇ ਕੀਤੇ ਕੰਮ ਦੇ ਦਿਨਾਂ ਦਾ ਜੌਬ ਕਾਰਡ ਉਪਰ ਹਾਜ਼ਰੀਆਂ ਨਾ ਚਾਡ਼੍ਹਨ, ਸਾਲ 2017-18 ਦੇ ਕੀਤੇ ਕੰਮ ਦੇ ਪੈਸੇ ਬੈਂਕ ਖਾਤਿਆਂ ’ਚ ਨਾ ਪਾਉਣ ਅਤੇ ਰੋਜ਼ਗਾਰ ਨਾ ਦੇਣ ਦੇ ਰੋਸ ਵਜੋਂ ਬੀ. ਡੀ. ਪੀ . ਓ. ਦਫਤਰ ਮਹਿਲ ਕਲਾਂ ਅੱਗੇ ਪੰਜਾਬ ਸਰਕਾਰ ਅਤੇ ਨਰੇਗਾ ਦੀ ਅਫਸਰਸ਼ਾਹੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਨਰੇਗਾ ਮਜ਼ਦੂਰ ਜੌਬ ਕਾਰਡ ’ਤੇ ਕੀਤੇ ਕੰਮ ਦੇ ਦਿਨਾਂ ਦਾ ਰਿਕਾਰਡ ਚਾਡ਼੍ਹਨ, ਬੈਂਕ ਖਾਤਿਆਂ ’ਚ ਤੁਰੰਤ ਪੈਸੇ ਪਾਉਣ ਅਤੇ ਕੰਮ ਦੇਣ ਦੀ ਮੰਗ ਕੀਤੀ ਗਈ। ਦਿਹਾਤੀ ਮਜ਼ਦੂਰ ਸਭਾ ਦੇ ਆਗੂ ਭੋਲਾ ਸਿੰਘ ਕਲਾਲ ਮਾਜਰਾ ਨੇ ਦੱਸਿਆ ਕਿ ਨਰੇਗਾ ਮਜ਼ਦੂਰਾਂ ਦੇ 70-80 ਬੰਦਿਆਂ ਦੇ ਪੈਸੇ ਨਹੀਂ ਆਏ ਅਤੇ ਨਾ ਹੀ ਜੌਬ ਕਾਰਡਾਂ ’ਤੇ ਹਾਜ਼ਰੀ ਰਿਕਾਰਡ ਚਡ਼੍ਹਾਇਆ ਗਿਆ ਹੈ। ਮਜ਼ਦੂਰਾਂ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਾਡੇ ਪੈਸੇ ਜਲਦੀ ਇਕ ਹਫਤੇ ਦੇ ਅੰਦਰ-ਅੰਦਰ ਬੈਂਕ ਖਾਤਿਆਂ ’ਚ ਨਾ ਪਾਏ ਗਏ ਅਤੇ 2 ਦਿਨਾਂ ਦੇ ਅੰਦਰ ਕੰਮ ਨਾ ਦਿੱਤਾ ਗਿਆ ਤਾਂ ਵੱਡੀ ਗਿਣਤੀ ’ਚ ਮਜ਼ਦੂਰਾਂ ਨੂੰ ਨਾਲ ਲੈ ਕੇ ਬੀ. ਡੀ. ਪੀ. ਓ. ਦਫਤਰ ਮਹਿਲ ਕਲਾਂ ਦਾ ਘਿਰਾਓ ਕੀਤਾ ਜਾਵੇਗਾ। ਭੋਲਾ ਸਿੰਘ ਕਲਾਲ ਮਾਜਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਜਥੇਬੰਦੀ ਵੱਲੋਂ ਰੋਜ਼ਗਾਰ, ਪਲਾਟ, ਬਿਜਲੀ ਦੇ ਬਿੱਲ ਮੁਆਫੀ, ਪੈਨਸ਼ਨਾਂ ਦੇ ਵਾਧੇ ਨੂੰ ਲੈ ਕੇ ਅਤੇ ਰਾਸ਼ਨ ਡਿਪੂਆਂ ਰਾਹੀਂ ਕਣਕ ਵੰਡਾਉਣ, ਰਾਸ਼ਨ ਕਾਰਡ ਨਵੇਂ ਬਣਾਏ ਜਾਣ। ਇਸ ਕਰਨੈਲ ਸਿੰਘ, ਮਹਿੰਦਰ ਸਿੰਘ, ਮਾਘੀ ਸਿੰਘ, ਭੋਲਾ ਸਿੰਘ, ਗੁਰਮੇਲ ਕੌਰ, ਛੋਟੀ ਕੌਰ, ਜੋਗਿੰਦਰ ਕੌਰ ਆਦਿ ਹਾਜ਼ਰ ਸਨ।
ਕਾਰ-ਸਕੂਟਰੀ ਦੀ ਟੱਕਰ ’ਚ ਪਤੀ-ਪਤਨੀ ਦੀ ਮੌਤ
NEXT STORY